IMG-LOGO
ਹੋਮ ਪੰਜਾਬ : ਡਿਪਟੀ ਡੀਈਓ ਬਣੇ ਪ੍ਰਿੰਸੀਪਲ ਮੁਹੰਮਦ ਖ਼ਲੀਲ ਨੂੰ ਜੁਆਇੰਨ ਕਰਵਾਉਣ ਸਮੇਂ...

ਡਿਪਟੀ ਡੀਈਓ ਬਣੇ ਪ੍ਰਿੰਸੀਪਲ ਮੁਹੰਮਦ ਖ਼ਲੀਲ ਨੂੰ ਜੁਆਇੰਨ ਕਰਵਾਉਣ ਸਮੇਂ ਫੁੱਲਾਂ ਦੀ ਵਰਖਾ ਹੇਠ ਉਪ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਲਿਆਂਦਾ ਗਿਆ

Admin user - Dec 03, 2022 02:05 AM
IMG

 

ਮੁਹੰਮਦ ਇਸਮਾਈਲ ਏਸ਼ੀਆ

ਮਾਲੇਰਕੋਟਲਾ, 2 ਦਸੰਬਰ 2022,  ਸਿੱਖਿਆ ਵਿਭਾਗ ਵੱਲੋਂ ਪ੍ਰਬੰਧਕੀ ਜਰੂਰਤਾਂ ਅਤੇ ਲੋਕ ਹਿਤ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ ਵੱਖ ਜ਼ਿਲ੍ਹਾ ਸਿੱਖਿਆ ਅਫ਼ਸਰ ਸਹਿਬਾਨ ਦੇ ਤਬਾਦਲੇ ਕੀਤੇ ਗਏ ਹਨ । ਇਸੇ ਲੜੀ ਤਹਿਤ ਸ੍ਰੀ ਮੁਹੰਮਦ ਖ਼ਲੀਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਥੂਮਾਜਰਾ ਨੂੰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ  ਨਿਯੁਕਤ ਕੀਤਾ ਗਿਆ ਸੀ। ਅੱਜ ਸ੍ਰੀ ਮੁਹੰਮਦ ਖ਼ਲੀਲ  ਵੱਲੋਂ ਬਤੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ  ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਇਸ ਮੌਕੇ ਤੇ ਮੁਹੰਮਦ ਖ਼ਲੀਲ ਦੇ ਪਰਿਵਾਰਕ ਮੈਂਬਰ  ਵਿਸ਼ੇਸ਼ ਤੌਰ ਸੈਫ ਇਸਹਾਕ ਦਮਾਦ,ਅਸਦ ਖ਼ਲੀਲ ਬੇਟਾ ਅਤੇ ਮੁਹੰਮਦ ਸਾਹਿਲ ਭਤੀਜਾ ਮੌਜੂਦ ਸਨ।  ਜ਼ਿਲ੍ਹੇ ਦੇ ਪ੍ਰਿੰਸੀਪਲਾਂ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਹਿਬਾਨ ਦਾ ਹਾਰ ਪਹਿਨਾਕੇ ਅਤੇ ਗੁਲਦਸਤਿਆਂ ਨਾਲ ਸਵਾਗਤ ਕੀਤਾ।

ਇਸ ਮੌਕੇ ਨਵ ਨਿਯੁਕਤ  ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ  ਨੇ ਸੰਬੋਧਿਤ ਕਰਦਿਆਂ ਕਿਹਾ ਕਿ ਸਾਡਾ ਮੁੱਖ ਮਕਸਦ ਅਧਿਆਪਕਾਂ, ਅਧਿਕਾਰੀਆਂ ਅਤੇ ਸਮਾਜ ਦੇ ਬੁੱਧੀਜੀਵੀ ਵਰਗ ਦਾ ਸਹਿਯੋਗ ਲੈਕੇ ਸਿੱਖਿਆ ਦੇ ਮਿਆਰ ਨੂੰ ਬੁਲੰਦੀਆਂ ਤੱਕ ਲਿਜਾਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਸਰਕਾਰੀ ਸਕੂਲਾਂ ਦੇ ਅਧਿਆਪਕ ਸਹਿਬਾਨ ਹਰੇਕ ਪੱਖ ਤੋਂ ਪੂਰੀ ਮਿਹਨਤ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਰੇਕ ਪੱਖ ਦੀ ਮਿਹਨਤ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਸਹਿਬਾਨ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਅਧਿਆਪਕਾਂ ਦੇ ਮਾਨ- ਸਨਮਾਨ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਅਧਿਆਪਕ ਉਨ੍ਹਾਂ ਨੂੰ ਕਿਸੇ ਸਮੇਂ ਵੀ ਸਿੱਧਾ ਫੋਨ ਕਰ ਸਕਦੇ ਹਨ ਅਤੇ ਜ਼ਿਲ੍ਹੇ ਦੇ ਸਿੱਖਿਆ ਦੇ ਕੰਮ ਨੂੰ ਸੁਚਾਰੂ ਚਲਾਉਣ ਲਈ ਦਿਨ ਰਾਤ ਇੱਕ ਕਰਕੇ  ਮਿਹਨਤ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਮੁਹੰਮਦ ਖ਼ਲੀਲ  ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ  ਪਹਿਲਾਂ ਹੀ ਮਿਹਨਤ, ਮਜ਼ਬੂਤ ਇਰਾਦਿਆਂ , ਕਾਰਜ ਕੁਸ਼ਲਤਾਂ, ਮਿੱਠ ਬੋਲੜੇ ਸੁਭਾਅ ਅਤੇ ਅਧਿਆਪਕ ਸਹਿਬਾਨ ਨਾਲ ਇੱਕ ਟੀਮ ਤੇ ਤੌਰ ਤੇ ਕੰਮ ਕਰਨ ਵੱਜੋਂ ਜਾਣੇ ਜਾਂਦੇ ਹਨ । ਇਸੇ ਲਈ ਉਹ ਹਮੇਸ਼ਾਂ ਹੀ ਆਪਣੇ ਅਧਿਆਪਕਾਂ ਵਿਚ ਹਰਮਨ ਪਿਆਰੇ ਰਹੇ ਹਨ ।

ਮੀਡੀਆ ਟੀਮ ਮਾਲੇਰਕੋਟਲਾ  ਵੱਲੋਂ ਡਿਪਟੀ ਡੀਈਓ  ਨੂੰ ਜੁਆਇੰਨ ਕਰਵਾਉਣ ਸਮੇਂ ਫੁੱਲਾਂ ਦੀ ਵਰਖਾ ਹੇਠ ਉਪ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਲਿਆਂਦਾ ਗਿਆ। ਇਨ੍ਹਾਂ ਖੂਬੀਆ ਕਾਰਨ  ਉਨ੍ਹਾਂ ਦੀ ਸਕੂਲ ਵਿੱਚੋਂ ਨਿੱਘੀ ਵਿਦਾਇਗੀ ਅਤੇ ਦਫ਼ਤਰ ਵਿਖੇ ਨਿੱਘੇ ਸਵਾਗਤ ਦੇ ਨਜ਼ਾਰੇ ਅਦਭੁਤ ਸਨ ਜ਼ੋ ਕਿ ਇੱਕ ਯਾਦਗਾਰੀ ਮਿਸਾਲ ਬਣੇ ਰਹਿਨਗੇ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪ੍ਰਿੰਸੀਪਲ ,ਅਧਿਆਪਕ ਅਤੇ ਸਿਖਿਆ ਅਧਿਕਾਰੀ ਮੌਜੂਦ ਸਨ

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.