IMG-LOGO
ਹੋਮ ਪੰਜਾਬ : ਸੀ ਪੀ ਆਈ ਐਮ ਦੇ ਕੁਲ ਹਿੰਦ ਜਨਰਲ ਸਕੱਤਰ ਕਾਮਰੇਡ...

ਸੀ ਪੀ ਆਈ ਐਮ ਦੇ ਕੁਲ ਹਿੰਦ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਦੇ ਸਦੀਵੀ ਵਿਛੋੜੇ ਤੇ ਸੀ ਪੀ ਆਈ ਐਮ ਜਿਲਾ ਕਮੇਟੀ ਫਾਜਿਲਕਾ ਵਲੋ ਡੂੰਘੇ...

Admin user - Sep 13, 2024 03:24 PM
IMG

ਜਗਦੀਸ਼ ਥਿੰਦ
ਫਾਜਿਲਕਾ, 13 ਸਤੰਬਰ-   ਸੀ ਪੀ ਆਈ ਐਮ ਜਿਲਾ ਕਮੇਟੀ ਫਾਜਿਲਕਾ ਦੇ ਜਿਲਾ ਸਕੱਤਰ  ਕਾਮਰੇਡ ਅਬਨਾਸ਼ ਚੰਦਰ , ਜਿਲਾ ਕਮੇਟੀ ਮੈਬਰ  ਕਾਮਰੇਡ ਕਾਲੂ ਰਾਮ ,ਗੁਰਚਰਨ ਸਿੰਘ  ਅਰੋੜਾ ,ਵਣਜਾਰ ਸਿੰਘ,  ਹਰਭਜਨ ਸਿੰਘ ਖੁੰਗਰ,  ਨੱਥਾ ਸਿੰਘ   ਹਰਨਾਮ ਸਿੰਘ , ਸੁਰਜੀਤ ਸਿੰਘ  , ਓਮ ਪ੍ਰਕਾਸ਼, ਹਰੀਸ਼ ਚੰਦਰ ਕਬੋਜ,  ਮੋਹਨ ਲਾਲ ,   ਮੁਖਤਿਆਰ ਸਿੰਘ  , ਰਾਜਾ ਸਿੰਘ  ਆਜਮ ਵਾਲਾ , ਹਰਨਾਮ ਕੌਰ,  ਸਰਪਾਲ ਕੌਰ , ਗੁਰਮੀਤ ਸਿੰਘ  ਬਕੈਨ ਵਾਲਾ ,  ਮੇਜਰ ਸਿੰਘ ਨੇ ਕਾਮਰੇਡ  ਯੇਚੂਰੀ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ  ਦਾ ਇਜ਼ਹਾਰ ਕਰਦਿਆ ਕਿਹਾ ਕਿ ਕਾਮਰੇਡ  ਯਚੂਰੀ ਦੀ ਬੇਵਕਤ ਮੌਤ ਨਾਲ ਪਾਰਟੀ ਨੂੰ ਨਾ ਪੂਰਿਆ  ਜਾਣ ਵਾਲਾ ਘਾਟਾ ਪਿਆ ਹੈ । ਅਜ ਇਥੇ ਸ਼ਹੀਦ ਉਧਮ ਸਿੰਘ ਪਾਰਕ  ਫਾਜਿਲਕਾ ਵਿਖੇ ਪਾਰਟੀ ਦੀ ਇਕ ਵਿਸ਼ੇਸ਼  ਬੈਠਕ ਕਾਮਰੇਡ   ਵਣਜਾਰ  ਸਿੰਘ  ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਇਕ ਸ਼ੌਕ ਮਤੇ ਰਾਹੀ ਪਾਰਟੀ ਦੇ ਕੁਲ ਹਿੰਦ  ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯਚੂਰੀ ਦੇ ਬੇਵਕਤ ਸਦੀਵੀ ਵਿਛੋੜੇ ਤੇ  ਡੂੰਘੇ ਦੁੱਖ  ਦਾ ਪ੍ਰਗਟਾਵਾ  ਕਰਦਿਆ ਕਿਹਾ ਕਾਮਰੇਡ  ਯਚੂਰੀ ਜੀ ਨੂੰ ਦੋ ਮਿੰਟ  ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਗਈ। ਇਸ ਮੋਕੇ ਜਿਲਾ ਸਕੱਤਰ ਕਾਮਰੇਡ ਅਬਨਾਸ਼ ਚੰਦਰ,  ਜਿਲਾ ਕਮੇਟੀ ਮੈਬਰ ਕਾਮਰੇਡ  ਵਣਜਾਰ ਸਿੰਘ,  ਹਰੀਸ਼ ਕਬੋਜ, ਓਮ ਪ੍ਰਕਾਸ਼, ਮੇਜਰ ਸਿੰਘ , ਕਾਲੂ ਰਾਮ ਤੋ ਇਲਾਵਾ  ਅਮਨ ਕੁਮਾਰ,  ਜੈਲ ਸਿੰਘ   , ਮੁਖਤਿਆਰ ਸਿੰਘ,  ਲੇਖਰਾਜ,  ਜਰਨੈਲ ਸਿੰਘ  ਮੰਗਤ ਸਿੰਘ  ਹਾਜਰ ਹੋਏ ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.