ਤਾਜਾ ਖਬਰਾਂ
ਬਾਲ ਕਿਸ਼ਨ
ਫ਼ਿਰੋਜ਼ਪੁਰ, 13 ਸਤੰਬਰ– ਬੀਕੇਯੂ ਏਕਤਾ ਸਿੱਧੂਪੁਰ ਜਥੇਬੰਦੀ ਵਲੋਂ ਫ਼ਿਰੋਜ਼ਪੁਰ ਡੀ.ਸੀ ਦਫ਼ਤਰ ਅੱਗੇ ਅਬਾਦਕਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਲਗਾਇਆ ਪੱਕਾ ਮੋਰਚਾ ਅੱਜ 60ਵੇਂ ਦਿਨ ਵੀ ਜਾਰੀ ਹੈ ਅਤੇ ਅਬਾਦਕਰ ਕਿਸਾਨਾਂ ਦੀਆਂ ਮੰਗਾਂ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਕਿਸਾਨ ਆਗੂਆਂ ਨਾਲ ਮੀਟਿੰਗਾਂ ਵਿਚ ਮੰਨੀਆਂ ਹੋਈਆਂ ਹਨ ਅਤੇ ਇਸ ਮੋਰਚੇ ਵਿਚ ਪੀੜਤ ਕਿਸਾਨ ਦਾਰਾ ਸਿੰਘ ਵਲੋਂ ਸ਼ੁਰੂ ਕੀਤਾ ਮਰਨ ਵਰਤ ਜੋ ਅੱਜ 22ਵੇਂ ਦਿਨ ਵੀ ਜਾਰੀ ਹੈ, ਜਿਸ ਵਿਚ ਦਾਰਾ ਸਿੰਘ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਜਿਸ ਦਾ ਸ਼ੂਗਰ ਲੈਵਲ 50 ’ਤੇ ਪਹੁੰਚ ਗਿਆ, ਜਿਸ ਕਾਰਨ ਦਾਰਾ ਸਿੰਘ ਕਿਸਾਨ ਨਾਲ ਅਣਸੁਖਾਵੀਂ ਘਟਨਾ ਘੱਟ ਸਕਦੀ ਹੈ, ਪਰ ਪ੍ਰਸ਼ਾਸਨ ਵਲੋਂ ਐਮ.ਐਲ.ਏ. ਰਜਨੀਸ਼ ਦਹੀਯਾ ਦਾ ਦਬਾਅ ਹੋਣ ਕਰਕੇ ਕਿਸਾਨਾਂ ਦੀ ਕੋਈ ਵੀ ਗੱਲ ਸੁਣੀ ਨਹੀਂ ਜਾ ਰਹੀ। ਕਿਸਾਨਾਂ ਨੇ ਕਿਹਾ ਕਿ ਜੇਕਰ ਮਰਨ ਵਰਤ ’ਤੇ ਬੈਠੇ ਕਿਸਾਨ ਦਾ ਕੋਈ ਜਾਨੀ–ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਫ਼ਿਰੋਜ਼ਪੁਰ ਪ੍ਰਸ਼ਾਸਨ ਅਤੇ ਲੋਕਲ ਵਿਧਾਇਕ ਰਜਨੀਸ਼ ਦਹੀਯਾ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਫ਼ਿਰੋਜ਼ਪੁਰ ਪ੍ਰਸ਼ਾਸਨ ਵਲੋਂ ਕਿਸਾਨਾਂ ਦੀਆਂ ਜਲਦੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਕਿਸਾਨਾਂ ਵਲੋਂ ਆਉਣ ਵਾਲੇ ਦਿਨਾਂ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਮਜ਼ਬੂਰਨ ਸਾਰੇ ਰੋਡ ਜਾਮ ਕਰਨੇ ਪੈਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਕਿਸਾਨਾਂ ਨੇ ਕਿਹਾ ਕਿ ਫ਼ਿਰੋਜ਼ਪੁਰ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਅਬਾਦਕਾਰ ਕਿਸਾਨਾਂ ਨੂੰ ਉਜਾੜਨ ਵਾਲੀ ਠੇਕੇ ਚੰਗੌਤੇ ਦੀ ਚਿੱਠੀ ਰੱਦ ਨਹੀਂ ਕੀਤੀ ਜਾਂਦੀ ਅਤੇ ਧਾਰਾ 145 ਹਟਾਈ ਨਹੀਂ ਜਾਂਦੀ, ਉਨ੍ਹੀਂ ਦੇਰ ਮੋਰਚਾ ਸਮਾਪਤ ਨਹੀਂ ਕੀਤਾ ਜਾਵੇਗਾ ਅਤੇ ਅਬਾਦਕਰ ਕਿਸਾਨਾਂ ਵੱਲੋਂ ਮੰਗ ਹੈ ਕਿ ਜੋ ਪਾਲਿਸੀ ਪੂਰੇ ਪੰਜਾਬ ਦੇ ਕਿਸਾਨਾਂ ਅਤੇ ਪੂਰੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਿਸਾਨਾਂ ਲਈ ਸਰਕਾਰ ਵਲੋਂ ਕੱਢੀ ਜਾਵੇ, ਉਹ ਪਾਲਿਸੀ ਸਾਡੇ ਕੰਡਿਆਲੀ ਤਾਰ ਤੋਂ ਪਾਰ ਵਾਲੇ ਕਿਸਾਨਾਂ ’ਤੇ ਲਾਗੂ ਕੀਤੀ ਜਾਵੇ, ਜਦੋਂ ਕਿ ਪੂਰੇ ਪੰਜਾਬ ਅੰਦਰ ਸੈਂਟਰਲ ਗੌਰਮੈਂਟ ਦਾ ਰਕਬਾ ਕਿਸਾਨ ਪਹਿਲਾਂ ਦੀ ਤਰ੍ਹਾਂ ਹੀ ਵਾ ਰਹੇ ਹਨ, ਪਰ ਸਿਰਫ਼ ਸਾਡੇ ਕਿਸਾਨਾਂ ਨੂੰ ਹੀ ਉਜਾੜਨ ਲਈ ਠੇਕੇ ਚਗੋਤੇ ਦੀ ਚਿੱਠੀ ਵਾਰ–ਵਾਰ ਕੱਢੀ ਜਾ ਰਹੀ ਹੈ। ਇਸ ਸਮੇਂ ਕਿਸਾਨ ਆਗੂ ਗੁਰਸੇਵਕ ਸਿੰਘ ਧਾਲੀਵਾਲ ਬਲਾਕ ਪ੍ਰਧਾਨ ਮਮਦੋਟ, ਰਣਜੀਤ ਸਿੰਘ ਪ੍ਰੈੱਸ ਸਕੱਤਰ ਬਲਾਕ ਮਮਦੋਟ, ਗੁਰਸੇਵਕ ਸਿੰਘ ਭੁੱਲਰ ਯੂਥ ਆਗੂ ਬਲਾਕ ਮਮਦੋਟ, ਸਾਬ ਸਿੰਘ ਯੂਥ ਆਗੂ ਜ਼ਿਲ੍ਹਾ ਫ਼ਿਰੋਜ਼ਪੁਰ, ਮਲਕੀਤ ਸਿੰਘ ਫੌਜੀ, ਬਲਵੀਰ ਸਿੰਘ ਝੋਕ ਸਲਾਹਕਾਰ ਜ਼ਿਲ੍ਹਾ ਫ਼ਿਰੋਜ਼ਪੁਰ, ਸੁੱਖਾ ਸਿੰਘ ਇਕਾਈ ਪ੍ਰਧਾਨ, ਕਾਰਜ ਸਿੰਘ ਗੱਟੀ, ਮਿਹਰਬਾਨ ਸਿੰਘ, ਬਗੀਚ ਚੰਦ ਬੱਟੀ, ਪਿਆਰਾ ਸਿੰਘ, ਨਿਰਮਲ ਸਿੰਘ ਆਦਿ ਆਗੂ ਹਾਜ਼ਰ ਸਨ।
Get all latest content delivered to your email a few times a month.