IMG-LOGO
ਹੋਮ ਪੰਜਾਬ : ਪਿੰਡ ਦੀ ਨੁਹਾਰ ਬਦਲਣ ਲਈ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ...

ਪਿੰਡ ਦੀ ਨੁਹਾਰ ਬਦਲਣ ਲਈ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਨੇ ਪਿੰਡ ’ਚ ਲਗਾਏ ਬੈਂਚ

Admin user - Sep 13, 2024 01:29 PM
IMG

ਬਾਲ ਕਿਸ਼ਨ

ਫ਼ਿਰੋਜ਼ਪੁਰ, 13 ਸਤੰਬਰਪਿੰਡ ਦੀ ਨੁਹਾਰ ਬਦਲਣ ਅਤੇ ਸਾਫ਼ਸੁਥਰਾ ਰੱਖਣ ਦੇ ਮੰਤਵ ਤਹਿਤ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਦੇ ਨੌਜਵਾਨਾਂ ਵਲੋਂ ਪਿੰਡ ਦੀਆਂ ਵੱਖਵੱਖ ਥਾਵਾਂਤੇ ਜਿੱਥੇ ਲੋਕ ਥੱਕਹਾਰ ਕੇ ਅਰਾਮ ਨਾਲ ਬਹਿ ਸਕਣ ਲਈ ਬੈਂਚ ਲਗਾਏ ਗਏ। ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਜਗਦੀਸ਼ ਕੁਮਾਰ ਨੇ ਦੱਸਿਆ ਕਿ ਹਲਕਾ ਵਿਧਾਇਕ ਰਜਨੀਸ਼ ਦਹੀਯਾ ਦੀ ਪ੍ਰੇਰਨਾ ਸਦਕਾ ਸੁਸਾਇਟੀ ਦੇ ਨੌਜਵਾਨਾਂ ਵਲੋਂ ਆਪਣੇ ਪੱਧਰਤੇ ਪਹਿਲਾਂ ਪਿੰਡ ਪੌਦੇ ਲਗਾਏ ਸੀ, ਜਿਨ੍ਹਾਂ ਦੇ ਵੱਡੇ ਹੋਣਤੇ ਉਨ੍ਹਾਂਤੇ ਪੇਂਟ ਕਰਕੇ ਸੁੰਦਰ ਦਿੱਖ ਦਿੱਤੀ ਗਈ ਅਤੇ ਨਾਲ ਹੀ ਪਿੰਡ ਸਾਈਆਂਵਾਲਾ ਤੋਂ ਵਾਂ ਲਿੰਕ ਰੋਡ ਦੀ ਵੱਖਵੱਖ ਥਾਵਾਂਤੇ ਇੱਟਾਂ ਨਾਲ ਪੱਕੇ ਬੈਂਚ ਬਣਾਏ ਗਏ ਤੇ ਬਾਅਦ ਉਨ੍ਹਾਂ ਉਪਰ ਰੰਗਰੌਂਗਨ ਕਰਕੇ ਵਧੀਆ ਦਿੱਖ ਦਿੱਤੀ ਗਈ, ਜਿਸ ਨਾਲ ਆਉਣਜਾਣ ਵਾਲੇ ਰਾਹਗੀਰਾਂ ਨੂੰ ਇਹ ਰੋਡ ਤੇ ਪਿੰਡ ਖ਼ਾਸ ਜਾਪੇ। ਪ੍ਰਧਾਨ ਜਗਦੀਸ਼ ਕੁਮਾਰ ਨੇ ਕਿਹਾ ਕਿ ਸੁਸਾਇਟੀ ਦੇ ਨੌਜਵਾਨਾਂ ਦੀ ਮਿਹਨਤ ਸਦਕਾ ਪਿੰਡ ਹੋਰ ਵੀ ਸਮਾਜਿਕ ਕਾਰਜ ਜਲਦ ਕੀਤੇ ਜਾਣਗੇ। ਇਸ ਮੌਕੇ ਲਵਪ੍ਰੀਤ ਸਿੰਘ, ਅਮਨਦੀਪ ਸਿੰਘ, ਕੁਲਵੰਤ ਸਿੰਘ, ਬਲਜੀਤ ਸਿੰਘ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.