IMG-LOGO
ਹੋਮ ਪੰਜਾਬ : ਨੌਜਵਾਨਾਂ ਦਾ ਫੈਡਰੇਸ਼ਨ ਮਹਿਤਾ ਵਿਚ ਸ਼ਾਮਿਲ ਹੋਣਾ ਨਿਰੰਤਰ ਜਾਰੀ

ਨੌਜਵਾਨਾਂ ਦਾ ਫੈਡਰੇਸ਼ਨ ਮਹਿਤਾ ਵਿਚ ਸ਼ਾਮਿਲ ਹੋਣਾ ਨਿਰੰਤਰ ਜਾਰੀ

Admin user - Sep 11, 2024 08:22 PM
IMG

ਬਾਲ ਕਿਸ਼ਨ
ਫ਼ਿਰੋਜ਼ਪੁਰ, 11 ਸਤੰਬਰ–ਸਿੱਖ ਪੰਥ ਦੀ ਸੰਘਰਸ਼ੀਲ ਜਥੇਬੰਦੀ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਆਗੂਆਂ ਵਲੋਂ ਧਾਰਮਿਕ ਅਤੇ ਸਮਾਜਿਕ ਖੇਤਰ ’ਚ ਸੁਚੱਜੇ ਢੰਗ ਨਾਲ ਨਿਸ਼ਕਾਮ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਵਰਗ ਦਾ ਇਸ ਜਥੇਬੰਦੀ ਵਿਚ ਸ਼ਾਮਿਲ ਹੋਣਾ ਨਿਰੰਤਰ ਜਾਰੀ ਹੈ ਅਤੇ ਫੈਡਰੇਸ਼ਨ ਮਹਿਤਾ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ ਅੱਜ ਨਵੇਂ ਵਰਕਰਾਂ ਵਲੋਂ ਆਪਣੇ ਇੱਛਾ ਅਨੁਸਾਰ ਸਥਾਨਕ ਸ਼ਹਿਰ ਦੇ ਜੱਸਾ ਸਿੰਘ ਰਾਮਗੜੀਆ ਗੇਟ ਦੇ ਅੰਦਰ ਇੱਕ ਰੱਖੇ ਸਮਾਗਮ ’ਚ ਦਰਜਨ ਤੋਂ ਵੱਧ ਨਵੇਂ ਵਰਕਰਾਂ ਨੇ ਇਸ ਜਥੇਬੰਦੀ ਵਿੱਚ ਸ਼ਾਮਲ ਹੋ ਕੇ ਆਪਣੀਆਂ ਸੇਵਾਵਾਂ ਆਗੂਆਂ ਨੂੰ ਸੌਂਪ ਦਿੱਤੀਆਂ। ਅੱਜ ਸ਼ਾਮਲ ਹੋਏ ਵਰਕਰਾਂ ’ਚ ਭਾਈ ਪਿੱਪਲ ਸਿੰਘ (ਪ੍ਰਧਾਨ ਇਫਟੂ ਯੂਨੀਅਨ), ਗੁਰਸ਼ਰਨ ਸਿੰਘ, ਬੂਟਾ ਸਿੰਘ ਹਰਿਆਣ, ਬਲਵਿੰਦਰ ਸਿੰਘ, ਬਲਦੇਵ ਸਿੰਘ, ਰਵਿੰਦਰ ਸਿੰਘ, ਬਿੱਟੂ ਸਿੰਘ, ਦਵਿੰਦਰ ਸਿੰਘ ਸੋਨੂ, ਸੁੱਚਾ ਸਿੰਘ, ਸੁਖਦੇਵ ਸਿੰਘ ਸੁੱਖਾ, ਗੁਰਮਿੰਦਰ ਸਿੰਘ, ਪਰਮਜੀਤ ਸਿੰਘ, ਅੰਮ੍ਰਿਤਪ੍ਰੀਤ ਸਿੰਘ, ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਛਿੰਦਾ ਸ਼ਾਮਲ ਹੋਏ। ਨਵੇਂ ਸ਼ਾਮਲ ਹੋਏ ਵਰਕਰਾਂ ਨੂੰ ਫੈਡਰੇਸ਼ਨ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ, ਕੋਮੀ ਸਕੱਤਰ ਜਰਨੈਲ ਸਿੰਘ ਗਾਬੜੀਆ, ਹਰਜਿੰਦਰ ਸਿੰਘ ਬੱਗਾ, ਕੁਲਦੀਪ ਸਿੰਘ ਨੱਢਾ, ਗੁਰਦਰਸ਼ਨ ਸਿੰਘ ਬੱਬੀ, ਅਤੇ ਸਤਨਾਮ ਸਿੰਘ ਹਰਿਆਣ ਨੇ ਸਰੋਪਾਓ ਦੇ ਕੇ ਜੈਕਾਰਿਆਂ ਦੀ ਗੂੰਜ ਉਨ੍ਹਾਂ ਦੀ ਸ਼ਮੂਲੀਅਤ ਦਾ ਐਲਾਨ ਕੀਤਾ। ਇਸ ਸਮੇਂ ਆਗੂਆਂ ਨੇ ਨਵੇਂ ਵਰਕਰਾਂ ਨੂੰ ਫੈਡਰੇਸ਼ਨ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਾਉਂਦਿਆਂ ਫੈਡਰੇਸ਼ਨ ਦੀਆਂ ਪ੍ਰਾਪਤੀਆਂ ਬਾਰੇ ਵੀ ਦੱਸਿਆ ਨਵੇਂ ਵਰਕਰਾਂ ਨੇ ਪੁਰਾਣੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀ ਅਗਵਾਈ ਵਿੱਚ ਹਰ ਸੇਵਾ ਚੋਂ ਹਿੱਸਾ ਲੈਣਗੇ ਅਤੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜਥੇਬੰਦੀ ਦਾ ਨਾਮ ਹੋਰ ਵੀ ਰੋਸ਼ਨ ਕਰਨਗੇ। 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.