IMG-LOGO
ਹੋਮ ਪੰਜਾਬ : ਪਿੰਡ ਚੰਦੜ ਵਿਖੇ ਕਬੱਡੀ ਕੱਪ ਵਿਚ ਪਿੰਡ ਚੰਦੜ ਦੀ ਟੀਮ...

ਪਿੰਡ ਚੰਦੜ ਵਿਖੇ ਕਬੱਡੀ ਕੱਪ ਵਿਚ ਪਿੰਡ ਚੰਦੜ ਦੀ ਟੀਮ ਰਹੀਂ ਜੇਤੂ

Admin user - Sep 11, 2024 01:04 PM
IMG

ਬਾਲ ਕਿਸ਼ਨ
ਫ਼ਿਰੋਜ਼ਪੁਰ, 11 ਸਤੰਬਰ– ਬਾਬਾ ਚੰਦੜ ਪੀਰ ਜੀ ਮੇਲਾ ਕਮੇਟੀ ਵੱਲੋਂ ਪਿੰਡ ਚੰਦੜ ਫ਼ਿਰੋਜ਼ਪੁਰ ਵਿਖੇ 32ਵਾਂ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਥਾਵਾਂ ਤੋਂ 32 ਟੀਮਾਂ ਨੇ ਭਾਗ ਲਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੌਕੇ ’ਤੇ ਜਿੱਥੇ ਕਬੱਡੀ ਮੈਚ ਦਾ ਆਨੰਦ ਮਾਨਿਆ, ਉੱਥੇ ਹੀ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਕਬੱਡੀ ਪੰਜਾਬ ਦੀ ਸ਼ਾਨ ਹੈ, ਜਦੋਂ ਕਿੱਤੇ ਵੀ ਕਬੱਡੀ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਦੇ ਕਬੱਡੀ ਦੇ ਖਿਡਾਰੀਆਂ ਦਾ ਨਾਮ ਪਹਿਲੇ ਨੰਬਰ ’ਤੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਇਹ ਕਬੱਡੀ ਕੱਪ ਕਰਵਾਉਣ ਦਾ ਬਹੁਤ ਵਧੀਆ ਉਪਰਾਲਾ ਹੈ। ਹੋਰਨਾਂ ਨੌਜਵਾਨਾਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਿਤ ਹੋ ਕੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤਾ ਗਿਆ ਹੈ ਅਤੇ ਜਿਸ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਪੰਜਾਬ ਵਿਚ ਹੋਰ ਵੀ ਕਈ ਇਸ ਤਰ੍ਹਾਂ ਦੇ ਪ੍ਰੋਜੈਕਟ ਦੇਖਣ ਨੂੰ ਮਿਲਣਗੇ। ਇਸ ਮੌਕੇ ਉਨ੍ਹਾਂ ਹੋਰਨਾਂ ਨੌਜਵਾਨਾਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਇਸ ਕਬੱਡੀ ਕੱਪ ਵਿਚ ਆਪਣੀ ਤਰਫੋਂ ਵੱਖਰੇ ਤੌਰ ’ਤੇ ਕਮੇਟੀ ਨੂੰ 21 ਹਜ਼ਾਰ ਤੇ ਜੇਤੂ ਟੀਮ ਨੂੰ ਵੀ 21 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਤੇ ਕਿਹਾ ਕਿ ਇਹ 21 ਹਜ਼ਾਰ ਦਾ ਇਨਾਮ ਤੇ ਸਨਮਾਨ ਜੇਤੂ ਟੀਮ ਨੂੰ ਵਿਧਾਨ ਸਭਾ ਵਿਚ ਬੁਲਾ ਕੇ ਦਿੱਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਨ੍ਹਾਂ ਤੋਂ ਪ੍ਰੇਰਨਾ ਮਿਲ ਸਕੇ। ਇਸ ਮੌਕੇ ਉਹ ਖਾਸ ਤੌਰ ’ਤੇ ਮੈਦਾਨ ਵਿਚ ਪਹੁੰਚ ਕੇ ਕਬੱਡੀ ਖਿਡਾਰੀਆਂ ਨੂੰ ਵੀ ਮਿਲੇ। ਉਨ੍ਹਾਂ ਇਸ ਦੌਰਾਨ ਪਿੰਡ ਵਾਸੀਆਂ ਵਲੋਂ ਪਿੰਡ ਘੁਮਿਆਰਾ ਤੋਂ ਚੰਦੜ ਤੱਕ ਦੀ ਸੜਕ ਬਣਾੳਣ ਦੀ ਮੰਗ ਤੇ ਸਪੀਕਰ ਵਲੋਂ ਸੜਕ ਨੂੰ ਪਾਸ ਕਰਵਾਉਣ ਅਤੇ ਕੇਂਦਰ ਸਰਕਾਰ ਵਲੋਂ ਰੋਕੇ ਬਜਟ ਨੂੰ ਮਿਲਣ ’ਤੇ ਸੜਕ ਬਣਵਾਉਣ ਦਾ ਭਰੋਸਾ ਦਵਾਇਆ। ਇਸ ਕਬੱਡੀ ਕੱਪ ਦੌਰਾਨ 32 ਟੀਮਾਂ ਵਲੋਂ ਵੱਖ–ਵੱਖ ਟੀਮਾਂ ਨਾਲ ਮੈਚ ਖੇਡੇ ਗਏ। ਫਾਈਨਲ ਮੈਚ ਵਿਚ ਪਿੰਡ ਚੰਦੜ ਅਤੇ ਪਿੰਡ ਸੁਰੇ ਵਾਲਾ ਵਿਚਕਾਰ ਹੋਇਆ, ਜਿਸ ਵਿਚ ਪਿੰਡ ਚੰਦੜ ਦੀ ਟੀਮ ਨੇ ਪਿੰਡ ਸੂਰੇ ਵਾਲਾ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਜੇਤੂ ਟੀਮ ਨੂੰ ਕਮੇਟੀ ਵਲੋਂ 31 ਹਜ਼ਾਰ ਰੁਪਏ ਤੇ ਕੱਪ ਅਤੇ ਦੂਜੀ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 21000 ਹਜ਼ਾਰ ਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਕਾਰ ਬੋਰਡ ਫ਼ਿਰੋਜ਼ਪੁਰ  ਚੰਦ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਆਪ ਡਾ: ਮਲਕੀਤ ਥਿੰਦ, ਚੇਅਰਮੈਨ ਜ਼ਿਲ੍ਹਾ ਯੋਜਨਕਾਰ ਬੋਰਡ ਫਰੀਦਕੋਟ ਸੁਖਜੀਤ ਸਿੰਘ, ਪੀ.ਆਰ.ਓ ਮਨਪ੍ਰੀਤ ਧਾਲੀਵਾਲ, ਆਪ ਆਗੂ ਰੋਬੀ ਸੰਧੂ, ਬੇਅੰਤ ਸਿੰਘ, ਬਾਬਾ ਚੰਦੜ ਪੀਰ ਮੇਲਾ ਕਮੇਟੀ ਚੰਦੜ ਦੇ ਪ੍ਰਧਾਨ ਸੁਖਜਿੰਦਰ ਸਿੰਘ, ਬਗੇਲ ਸਿੰਘ ਬਰਾੜ ਖਜਾਂਚੀ, ਮੋੜਾ ਸਿੰਘ ਮੈਂਬਰ, ਸੁਖਰਾਜ ਸਿੰਘ ਮੀਤ ਪ੍ਰਧਾਨ, ਗੁਰਜਿੰਦਰ ਸਿੰਘ ਮੈਂਬਰ, ਵਰਯਾਮ ਸਿੰਘ ਮੈਂਬਰ, ਉਡੀਕ ਸਿੰਘ ਬਰਾੜ ਮੈਂਬਰ, ਬਿੰਦਰ ਉਸਤਾਦ ਮੈਂਬਰ ਸਮੇਤ ਪਿੰਡ ਵਾਸੀ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.