IMG-LOGO
ਹੋਮ ਪੰਜਾਬ : ਫ਼ਿਰੋਜ਼ਪੁਰ ਕਤਲ ਕਾਂਡ 7 ਮੁਲਜ਼ਮਾਂ ਨੂੰ ਕੀਤਾ ਪੁਲਿਸ ਹਵਾਲੇ, 7...

ਫ਼ਿਰੋਜ਼ਪੁਰ ਕਤਲ ਕਾਂਡ 7 ਮੁਲਜ਼ਮਾਂ ਨੂੰ ਕੀਤਾ ਪੁਲਿਸ ਹਵਾਲੇ, 7 ਦਿਨ ਦਾ ਪੁਲਿਸ ਰਿਮਾਂਡ

Admin user - Sep 10, 2024 07:47 PM
IMG

ਬਾਲ ਕਿਸ਼ਨ
ਫ਼ਿਰੋਜ਼ਪੁਰ, 10 ਸਤੰਬਰ– ਤੀਹਰੇ ਕਤਲ ਕਾਂਡ ਨਾਲ ਸੰਬੰਧਿਤ 7 ਮੁਲਜ਼ਮਾਂ ਨੂੰ ਫੜ੍ਹ ਕੇ ਪੁਲਿਸ ਨੇ ਸੀ.ਜੇ.ਐਮ. ਦੀ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਮਾਣਯੋਗ ਜੱਜ ਵਲੋਂ ਪੁਲਿਸ ਨੂੰ ਪੁੱਛਗਿੱਛ ਲਈ 6 ਮੁਲਜ਼ਮਾਂ ਦਾ 7 ਦਿਨ ਦਾ ਅਤੇ ਇਕ ਮੁਲਜ਼ਮ ਦਾ 3 ਦਿਨ ਦਾ ਰਿਮਾਂਡ ਦਿੱਤਾ ਗਿਆ। ਦੱਸਣਯੋਗ ਹੈ ਕਿ 3 ਸਤੰਬਰ ਨੂੰ ਫ਼ਿਰੋਜ਼ਪੁਰ ਸ਼ਹਿਰ ਕੰਬੋਜ ਨਗਰੀ ਸੰਘਣੀ ਆਬਾਦੀ ਵਾਲੇ ਖੇਤਰ ’ਚ ਦਿਨ–ਦਿਹਾੜੇ ਅਕਾਲਗੜ੍ਹ ਗੁਰਦੁਆਰੇ ਦੇ ਬਾਹਰ ਕੁਝ ਹਥਿਆਰਬੰਦ ਵਿਅਕਤੀਆਂ ਨੇ ਇਕ ਕਾਰ ਨੂੰ ਘੇਰ ਅੰਨ੍ਹੇਵਾਹ ਗੋਲੀਆਂ ਮਾਰੀਆਂ ਸਨ, ਜਿਸ ਵਿਚ ਸਵਾਰ ਪੰਜ ਵਿਅਕਤੀਆਂ ਵਿਚੋਂ ਇਕ ਲੜਕੀ ਸਮੇਤ ਤਿੰਨ ਜਣਿਆਂ ਦੀ ਮੌਕੇ ’ਤੇ ਮੌਤ ਹੋ ਗਈ ਸੀ, ਜਦਕਿ ਦੋ ਜਣੇ ਗੰਭੀਰ ਜ਼ਖ਼ਮੀਂ ਹੋ ਗਏ ਸਨ। ਪੁਲਿਸ ਨੇ ਮੁੱਦਈ ਧਿਰ ਵਲੋਂ ਦਿੱਤੇ ਬਿਆਨਾਂ ਤਹਿਤ ਭਾਰਤੀ ਨਿਆ ਸੰਹਿਤਾ (ਬੀ.ਐਨ.ਐੱਸ) ਦੀਆਂ ਧਾਰਾਵਾਂ 103/109/351(2), 191 (3), 190 ਅਤੇ 61(2) ਅਤੇ ਧਾਰਾ ਅਤੇ ਅਸਲਾ ਐਕਟ ਦੀ ਧਾਰਾ 25(6) ਅਤੇ 25(7)  ਦੇ ਤਹਿਤ ਐਫ.ਆਈ.ਆਰ. ਨੰਬਰ 344 ਮਿਤੀ 3 ਸਤੰਬਰ 2024 ਨੂੰ ਥਾਣਾ ਸਿਟੀ ਫ਼ਿਰੋਜ਼ਪੁਰ ਵਿਖੇ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ। ਵਿਸ਼ੇਸ਼ ਮਿਸ਼ਨ ਤਹਿਤ ਪੰਜਾਬ ਪੁਲਿਸ ਅਪਰਾਧ ਵਾਲੀ ਥਾਂ ਅਤੇ ਮ੍ਰਿਤਕ ਵਿਅਕਤੀਆਂ ਦੇ ਪਿਛੋਕੜ ਤੋਂ ਸੁਰਾਗ ਜੁਟਾਉਣ ਲਈ ਪੁਲਿਸ ਵਲੋਂ ਅਪਰੇਸ਼ਨ ‘‘ਡੈਜ਼ਰਟ’’  ਸ਼ੁਰੂ ਕੀਤਾ ਗਿਆ ਸੀ ਨੂੰ ਉਦੋਂ ਵੱਡੀ ਸਫ਼ਲਤਾ ਮਿਲੀ, ਜਦੋਂ ਔਰੰਗਾਬਾਦ ਦੇ ਹਿਰਦੈ ਸਮਰਾਟ ਬਾਲਾ ਸਾਹਿਬ ਠਾਕਰੇ ਐਕਸਪ੍ਰੈੱਸ ਹਾਈਵੇਅ ਤੋਂ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਫ਼ਿਰੋਜ਼ਪੁਰ ਜ਼ਿਲ੍ਹਾ ਪੁਲਿਸ, ਕੇਂਦਰੀ ਏਜੰਸੀਆਂ ਅਤੇ ਮਹਾਂਰਾਸ਼ਟਰ ਪੁਲਿਸ ਵਲੋਂ ਸਾਂਝੇ ਤੌਰ ’ਤੇ ਕੀਤੀ ਕਾਰਵਾਈ ਦੌਰਾਨ 6 ਮੁਲਜ਼ਮਾਂ ਨੂੰ ਫੜ੍ਹ ਲਿਆ ਗਿਆ। ਫੜ੍ਹੇ ਗਏ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਬਾਬਾ ਵਾਸੀ ਚੋਹਲਾ ਸਾਹਿਬ ਜ਼ਿਲ੍ਹਾ ਤਰਨਤਾਰਨ, ਪ੍ਰਿੰਸ ਵਾਸੀ ਪਿੰਡ ਕੁੰਡੇ ਫ਼ਿਰੋਜ਼ਪੁਰ, ਰਵਿੰਦਰ ਸਿੰਘ ਉਰਫ ਰਵੀ ਉਰਫਫ਼ ਸੁੱਖੂ, ਸੁਖਚੈਨ ਸਿੰਘ, ਅਕਸ਼ੈ ਉਰਫ ਬਗੀਚਾ ਅਤੇ ਰਾਜਬੀਰ ਸਿੰਘ ਉਰਫ਼ ਦਲੇਰ ਸਿੰਘ ਸਾਰੇ ਵਾਸੀ ਬਸਤੀ ਬਾਗ ਵਾਲੀ ਨੂੰ ਪੁਲਿਸ ਦੇਰ ਰਾਤ ਫ਼ਿਰੋਜ਼ਪੁਰ ਲੈ ਕੇ ਆਈ ਸੀ, ਜਿਨਾਂ ਨੂੰ ਸੀ.ਆਈ.ਏ ਸਟਾਫ਼ ਰੱਖਿਆ ਗਿਆ। ਅੱਜ ਮੁਲਜ਼ਮਾਂ ਨੂੰ ਮੋਹਿਤ ਧਵਨ ਇੰਚਾਰਜ ਸੀ.ਆਈ.ਏ. ਸਟਾਫ਼ ਅਤੇ ਹਰਿੰਦਰ ਸਿੰਘ ਚਮੇਲੀ ਐੱਸ.ਐਚ.ਓ. ਪੁਲਿਸ ਥਾਣਾ ਸਿਟੀ ਦੀ ਅਗਵਾਈ ਵਾਲੇ ਸਖ਼ਤ ਪਹਿਰੇ ਹੇਠ ਪਹਿਲਾਂ ਸਿਵਲ ਹਸਪਤਾਲ ਲਿਜਾ ਕੇ ਮੈਡੀਕਲ ਕਰਵਾਇਆ, ਜਿਸ ਉਪਰੰਤ ਚੀਫ਼ ਜੁਡੀਸ਼ਅਲ ਮੈਜਿਸਟਰੇਟ ਰਛਪਾਲ ਸਿੰਘ ਦੀ ਅਦਾਲਤ ਵਿਚ ਬਾਅਦ ਦੁਪਹਿਰ ਪੇਸ਼ ਕੀਤਾ ਗਿਆ। ਜੱਜ ਸਾਹਿਬ ਸਾਹਮਣੇ ਪੇਸ਼ ਹੋ ਕੇ ਹਰਿੰਦਰ ਸਿੰਘ ਚਮੇਲੀ ਐੱਸ.ਐਚ.ਓ. ਥਾਣਾ ਸਿਟੀ ਫ਼ਿਰੋਜ਼ਪੁਰ ਨੇ ਅਮਨਦੀਪ ਪਰਿੰਜਾ ਸਰਕਾਰੀ ਵਕੀਲ ਰਾਹੀਂ  ਅਦਾਲਤ ’ਚ ਦਲੀਲਾਂ ਰੱਖੀਆਂ। ਸਨਸਨੀ ਖੇਜ਼ ਕਤਲ ਕਾਂਡ ਦੀ ਤਹਿ ਤੱਕ ਜਾਣ ਲਈ ਮੁਲਜ਼ਮਾਂ ਪਾਸੋਂ ਵਧੇਰੇ ਪੁੱਛ–ਗਿੱਛ ਲਈ 10 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ। ਰਿਮਾਂਡ ਨੂੰ ਲੈਣ ਵਾਸਤੇ ਸਰਕਾਰੀ ਵਕੀਲ ਵਲੋਂ ਮੁਲਜ਼ਮਾਂ ਕੋਲੋਂ ਘਟਨਾ ਲਈ ਵਰਤੇ ਗਏ ਹਥਿਆਰ, ਕਤਲ ਦੀ ਵਜ੍ਹਾ ਅਤੇ ਹੋਰ ਪੁੱਛ–ਗਿੱਛ ਕਰਨ ਵਾਸਤੇ ਪੁਲਿਸ ਰਿਮਾਂਡ ਜਰੂਰੀ ਦੱਸਿਆ। ਦਲੀਲਾਂ ਸੁਣਨ ਉਪਰੰਤ ਅਦਾਲਤ ਨੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਬਾਬਾ, ਪ੍ਰਿੰਸ  ਕੁੰਡੇ, ਰਵਿੰਦਰ ਸਿੰਘ ਉਰਫ ਰਵੀ ਉਰਫ਼ ਸੁੱਖੂ, ਸੁਖਚੈਨ ਸਿੰਘ, ਅਕਸ਼ੈ ਉਰਫ਼ ਬਗੀਚਾ ਅਤੇ ਰਾਜਬੀਰ ਸਿੰਘ ਉਰਫ ਦਲੇਰ ਸਿੰਘ ਨੂੰ 7 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ, ਜਦਕਿ ਪਹਿਲਾਂ ਹੀ ਪੁਲਿਸ ਰਿਮਾਂਡ ’ਤੇ ਚੱਲ ਰਹੇ ਦਲਜੀਤ ਸਿੰਘ ਨੂੰ ਤਿੰਨ ਦਿਨ ’ਤੇ ਪੁਲਿਸ ਰਿਮਾਂਡ ’ਤੇ ਭੇਜਿਆ ਦਿੱਤਾ ਗਿਆ। 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.