ਤਾਜਾ ਖਬਰਾਂ
ਜਗਦੀਸ਼ ਥਿੰਦ
ਫਾਜ਼ਿਲਕਾ 10 ਸਤੰਬਰ 2024, ਗੈਰ ਸਮਾਜੀ ਤੱਤਾਂ ਦੇ ਕਿੰਨੇ ਹੌਸਲੇ ਬੁਲੰਦ ਹਨ ਉਸ ਦੀ ਮਿਸਾਲ ਅੱਜ ਤੁਹਾਨੂੰ ਅਸੀਂ ਦੇਣ ਜਾ ਰਹੇ ਹਾਂ ਜਦੋਂ ਚੋਰਾਂ ਨੇ ਇੱਕ ਘਰ ਅੰਦਰ ਚੋਰੀ ਕਰਦਿਆਂ ਜਿੱਥੇ ਸੋਨਾ ਤੇ ਕੈਸ਼ ਉੱਪਰ ਹੱਥ ਸਾਫ ਕੀਤਾ ਉਥੇ ਘਰ ਅੰਦਰ ਪਏ ਅਸਲ੍ਹਾ ਹਥਿਆਰਾਂ ਦੇ ਲਾਈਸੰਸ ਵੀ ਚੋਰੀ ਕਰਕੇ ਲੈ ਗਏ l
ਪੁਲਿਸ ਥਾਣਾ ਖੂਈਆਂ ਸਰਵਰ ਵਿੱਚ ਦਰਜ ਐਫ ਆਈ ਆਰ ਮੁਤਾਬਕ ਜਸਵਿੰਦਰ ਪੁੱਤਰ ਮੋਹਨ ਸਿੰਘ ਪੁੱਤਰ ਮਾਘ ਸਿੰਘ ਵਾਸੀ ਖੂਈਆਂ ਸਰਵਰ ਅਨੁਸਾਰ 8 ਸਤੰਬਰ ਦੀ ਰਾਤ ਨੂੰ ਉਹ ਖਾ ਪੀ ਕੇ ਆਪਣੇ ਘਰ ਅੰਦਰ ਸੌਂ ਗਿਆ ਸਵੇਰੇ ਜਦੋਂ 6 ਵਜੇ ਉੱਠ ਕੇ ਦੇਖਿਆ ਤਾਂ ਰਿਹਾਇਸ਼ੀ ਕਮਰੇ ਨੂੰ ਅੰਦਰੋਂ ਕੁੰਡੀ ਲੱਗੀ ਹੋਈ ਸੀ ਜਦੋਂ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਅੰਦਰ ਸਾਰਾ ਸਮਾਨ ਖਿਲ ਰਿਹਾ ਹੋਇਆ ਸੀ ਅਤੇ ਬਾਹਰ ਦੀ ਜਾਲੀ ਗਰਿਲ ਟੁੱਟੀ ਪਈ ਸੀ ਸਾਰਾ ਸਮਾਨ ਖਿਲਰਿਆ ਪਿਆ ਸੀ ।
ਚੈਕਿੰਗ ਤੋਂ ਬਾਅਦ ਮੁਦਈ ਨੂੰ ਪਤਾ ਲੱਗਿਆ ਕਿ ਸੋਨੇ ਦੇ ਕੜੇ ਜੈਂਟਸ, ਲੇਡੀਜ ਛਾਪਾਂ, ਟੋਪਸ, ਵਾਲੀਆਂ ਵਗੈਰਾ, 50 ਹਜਾਰ ਦੀ ਨਗਦੀ ਗੁੰਮ ਸੀ ਅਤੇ ਮੋਹਨ ਸਿੰਘ ਦੇ ਨਾਮ ਵਾਲਾ ਰਿਵਾਲਵਰ ਅਤੇ ਕਰਨੈਲ ਸਿੰਘ ਦੇ ਨਾਮ ਵਾਲੀ ਇੱਕ ਨਾਲੀ ਬੰਦੂਕ ਦੇ ਲਾਈਸਂਸ ਵੀ ਗਾਇਬ ਸਨ ।
ਸ਼ਿਕਾਇਤ ਕਰਤਾ ਦੀ ਉਮਰ 38 ਸਾਲ ਹੈ। ਖੂਈਆਂ ਰਿਹਾਇਸ਼ੀ
ਪੁਲਿਸ ਥਾਣੇਦਾਰ ਗਗਨਦੀਪ ਸਿੰਘ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਥਾਣੇ ਵਿੱਚ 331 ( 4 ), 305 BNS ਅਧੀਨ ਮੁਕਦਮਾ ਦਰਜ ਕੇ ਦੋਸ਼ੀਆਂ ਦੀ ਭਾਲ ਲਈ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ।
Click to view the FIR ;
Get all latest content delivered to your email a few times a month.