IMG-LOGO
ਹੋਮ ਪੰਜਾਬ : ਮਲੋਟ ਕਿਸਾਨ ਮੇਲੇ ਮੌਕੇ ਪ੍ਰਬੰਧਕੀ ਕਮੈਟੀ ਵਲੋਂ ਪੰਜਾਬ ਦੇ ਹਰਮਨ...

ਮਲੋਟ ਕਿਸਾਨ ਮੇਲੇ ਮੌਕੇ ਪ੍ਰਬੰਧਕੀ ਕਮੈਟੀ ਵਲੋਂ ਪੰਜਾਬ ਦੇ ਹਰਮਨ ਪਿਆਰੇ ਆਗੂ ਦਲਵੀਰ ਸਿੰਘ "ਗੋਲਡੀ" ਖੰਗੂੜਾ ਹੱਥੋਂ ਕਰਵਾਇਆ ਗਿਆ ਬੀਕੇਟੀ ਟੀਸ ਦਾ ਸਨਮਾਨ

Admin user - Sep 10, 2024 06:08 AM
IMG

 ਦੀਪਕ ਗਰਗ

ਮਲੋਟ 10 ਸਿਤੰਬਰ 2024


ਮਲੋਟ ਕਿਸਾਨ ਮੇਲੇ ਮੌਕੇ ਮੇਲਾ ਪ੍ਰਬੰਧਕੀ ਕਮੈਟੀ ਵਲੋਂ ਧੂਰੀ (ਸੰਗਰੂਰ ) ਤੋਂ ਸਾਬਕਾ  ਵਿਧਾਇਕ ਅਤੇ ਹਰਮਨ ਪਿਆਰੇ ਨੌਜਵਾਨ ਆਗੂ ਦਲਵੀਰ ਸਿੰਘ "ਗੋਲਡੀ " ਖੰਗੂੜਾ ਹੱਥੋਂ  ਬੀਕੇਟੀ ਦੀ ਟੀਸ ਦਾ ਸਨਮਾਨ ਕਰਵਾਇਆ ਗਿਆ। ਬੀਕੇਟੀ ਟੀਮ ਵਲੋਂ ਵੀ ਦਲਵੀਰ ਸਿੰਘ ਖੰਗੂੜਾ "ਗੋਲਡੀ" ਨੂੰ ਗਿਫਟ ਹੈਂਪਰ ਦੇਕੇ ਸਨਮਾਨਿਤ ਕੀਤਾ ਗਿਆ। ਇਸ ਦੋਰਾਨ ਦਲਵੀਰ ਸਿੰਘ ਖੰਗੂੜਾ "ਗੋਲਡੀ " ਨਾਲ ਸੈਲਫੀ ਕਰਵਾਓਣ ਲਈ ਨੌਜਵਾਨ ਲਗਾਤਾਰ ਉਤਾਵਲੇ ਹੁੰਦੇ ਵੇਖੇ ਗਏ।

ਦੱਸਣਾ ਹੋਵੇਗਾ ਕਿ ਮਲੋਟ ( ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ) ਦੀ ਦਾਨਾ ਮੰਡੀ ਵਿਖੇ 7 ਅਤੇ 8 ਸਿਤੰਬਰ ਨੂੰ ਕਿਸਾਨ ਮੇਲਾ ਲਗਾਇਆ ਗਿਆ ਸੀ। ਇਸ ਮੋਕੇ ਦੇਸ਼ ਭਰ ਤੋਂ ਕਿਸਾਨੀ ਕਿੱਤੇ ਨਾਲ ਸਬੰਧਤ ਵਸਤਾਂ ਦੇ ਨਿਰਮਾਤਾਵਾਂ ਅਤੇ ਦੁਕਾਨਦਾਰਾਂ ਨੇ ਆਪੋ ਆਪਣੇ ਪ੍ਰਦਰਸ਼ਨੀ ਸਟਾਲ ਲਗਾਏ ਸੀ। ਭਾਰਤ ਦੀ ਨੰਬਰ ਵਨ ਟਾਇਰ ਕੰਪਨੀ ਬੀਕੇਟੀ ਵਲੋਂ ਵੀ ਇੱਥੇ ਏਰੀਆ ਡਿਸਟੀਬਿਊਟਰ ਸਰਦਾਰ ਗੁਰਦੇਵ ਸਿੰਘ ਦੀ ਅਗੁਵਾਈ ਹੇਠ ਪ੍ਰਦਰਸ਼ਨੀ ਲਗਾਈ ਗਈ ਸੀ।  ਇਸ ਦੋਰਾਨ ਬੀਕੇਟੀ ਕੰਪਨੀ ਦੇ ਅਧਿਕਾਰੀ ਗੋਰਵ ਜੀ ਵੀ ਮੌਜ਼ੂਦ ਸਨ। ਇਥੇ ਬੀਕੇਟੀ ਕੰਪਨੀ ਵਲੋਂ ਬਣਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਰੇਡੀਅਲ ਟਾਇਰ ਦਿਖਾਉਣ ਲਈ ਲਿਆਂਦਾ ਗਿਆ ਸੀ। ਇਹ ਟਾਇਰ ਪੂਰੇ ਮੇਲੇ ਮੋਕੇ ਮੇਲੇ ਵਿੱਚ ਆਉਣ ਵਾਲੇ ਮਰਦ, ਔਰਤਾਂ ਅਤੇ ਬੱਚਿਆਂ ਲਈ ਖਿੱਚ ਅਤੇ ਦਿੱਖ ਦਾ ਕੇਂਦਰ ਬਣਿਆ ਰਿਹਾ। ਮਰਦ ਔਰਤਾਂ ਅਤੇ ਬੱਚੇ ਲਗਾਤਾਰ ਇਸ ਟਾਇਰ ਨਾਲ ਸੈਲਫੀਆਂ ਕਰਵਾਉਂਦੇ ਰਹੇ ਅਤੇ ਸੋਸ਼ਲ ਮੀਡੀਆ ਕਾਰਕੁੰਨ ਵੀ  ਲਗਾਤਾਰ ਇਸ ਟਾਇਰ ਨੂੰ ਲੈਕੇ ਰੀਲਾਂ, ਬਲੌਗ ਅਤੇ ਪੋਡ ਕਾਸਟ ਬਣਾਕੇ  ਪਾਉਂਦੇ ਰਹੇ। ਬੀਕੇਟੀ ਕੰਪਨੀ ਵਲੋ ਇਥੇ  ਆਉਣ ਵਾਲੇ ਕਿਸਾਨਾਂ ਲਈ ਚਲਾਈ ਗਈ ਮੁਫਤ ਲੱਕੀ ਡਰਾਅ ਸਕੀਮ ਰਾਹੀ ਟ੍ਰੈਕਟਰ ਦੇ ਅਗਲੇ ਟਾਇਰਾਂ ਦੀ ਇਕ ਜੋੜੀ ਵੀ ਗਿਫਟ ਵਿੱਚ ਦਿੱਤੀ ਗਈ। ਇਸ ਮੋਕੇ ਹਜ਼ਾਰਾਂ ਦੀ ਗਿਣਤੀ ਵਿਚ ਟਾਇਰਾਂ ਵਾਲੇ ਛੱਲੇ, ਪੇਨ , ਮਿੰਨੀ ਡਾਇਰੀਆਂ ਅਤੇ ਬੀਕੇਟੀ ਦੇ ਲੋਗੋ ਵਾਲੇ ਥੈਲੇ ਵੀ ਵੰਡੇ ਗਏ। ਬੀਕੇਟੀ ਦੇ ਟਾਇਰਾਂ ਵਾਲੇ ਛੱਲੇ ਲੈਣ ਲਈ ਨੌਜਵਾਨ, ਕਿਸਾਨ ਅਤੇ ਬੱਚੇ ਕਿਸਾਨ ਮੇਲਿਆਂ ਦਾ ਇੰਤਜਾਰ ਕਰਦੇ ਰਹਿੰਦੇ ਹਨ।

ਮਲੋਟ ਕਿਸਾਨ ਮੇਲੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ਆਰ ਨੇਤ, ਕਰਤਾਰ ਕੰਬਾਈਨ ਗਰੁੱਪ ਕੰਪਨੀ ਦਾ 16 ਲੱਖ਼  ਰੂਪਏ ਕ਼ੀਮਤ ਵਾਲਾ ਕੇ- 75 ਟ੍ਰੈਕਟਰ ਅਤੇ ਬੀਕੇਟੀ ਵਲੋਂ ਬਣਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਰੇਡੀਅਲ ਟਾਇਰ ਪੂਰਾ ਮੇਲਾ ਹੀ ਲੁੱਟ ਕੇ ਲੈ ਗਏ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.