ਤਾਜਾ ਖਬਰਾਂ
ਗੌਰਵ ਮੜੀਆ
ਕਪੂਰਥਲਾ 9 ਸਿਤੰਬਰ
ਕਪੂਰਥਲਾ ਸ਼੍ਰੀ ਵੈਸ਼ਨੋ ਭਜਨ ਮੰਡਲੀ ਲਾਹੌਰੀ ਗੇਟ ਰਜਿ ਵਲੋ 43 ਵੇਂ ਜਾਗਰਣ ਦੇ ਸੰਬੰਧ ਵਿੱਚ ਝੰਡੇ ਦੀ ਰਸਮ ਅਦਾ ਕੀਤੀ ਗਈ।ਇਸ ਉਪਰੰਤ ਸ਼੍ਰੀ ਵੈਸ਼ਨੋ ਭਜਨ ਲਾਹੌਰੀ ਗੇਟ ਵਲੋ 21 ਸਤੰਬਰ ਦਿਨ ਸ਼ਨੀਵਾਰ ਨੂੰ ਕਰਵਾਏ ਜਾ ਰਹੇ 43 ਵੇਂ ਜਾਗਰਣ ਇੱਕ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿੱਚ ਜਾਗਰਣ ਦੀਆਂ ਤਿਆਰੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਜਾਗਰਣ ਕਮੇਟੀ ਦੇ ਪ੍ਰਧਾਨ ਅਜੈ ਕਨੌਜੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਸਤੰਬਰ ਦਿਨ ਸ਼ਨੀਵਾਰ ਨੂੰ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਮਹਾਂਮਾਈ ਦਾ ਗੁਣਗਾਨ ਕਰਨ ਲਈ ਮਸ਼ਹੂਰ ਗਾਇਕ ਪਹੁੰਚ ਰਹੇ ਹਨ। ਉਨ੍ਹਾਂਨੇ ਦੱਸਿਆ ਕਿ ਮਹਾਂਮਾਈ ਦੇ ਦਰਬਾਰ ਚ ਆਉਣ ਵਾਲੀ ਸੰਗਤ ਲਈ ਸਾਰੀ ਰਾਤ ਭੰਡਾਰਾ ਚੱਲਦਾ ਰਹੇਗਾ।ਉਹਨਾਂ ਆਖਿਆ ਕਿ ਭੰਡਾਰੇ ਚ ਕਈ ਤਰ੍ਹਾਂ ਦਾ ਲੰਗਰ ਅਤੇ ਚਾਹ ਵੀ ਸਾਰੀ ਰਾਤ ਵਰਤਾਈ ਜਾਏਗੀ। ਇਸ ਮੌਕੇ ਉਨ੍ਹਾਂ ਨੇ ਦੱਸਿਆ ਜਾਗਰਣ ਵਿੱਚ ਲਾਈਟਿੰਗ ਦਾ ਸ਼ਾਨਦਾਰ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਤੇ ਗਗਨਦੀਪ ਸਿੰਘ,ਗੁਰਦੀਪ ਮਹਿਰਾ,ਰਾਜੀਵ ਮਹਿਰਾ,ਲਵਿਸ ਬਜਾਜ,ਪੰਕਜ ਬਜਾਜ, ਰਾਹੁਲ ਕਪੂਰ, ਵਿੱਕੀ ਕਪੂਰ, ਅਜੈ ਕਪੂਰ ,ਦੀਪਕ ਮਹਿਤਾ, ਸ਼ੁਭਮ ਨਾਰੰਗ,ਸਤਬੀਰ ਸਿੰਘ,ਰਹਿਤ ਸੌਖਲ, ਵਿੱਕੀ ਸੌਖਲ,ਅਭੀ ਮਹਾਜਨ, ਦਿਸ਼ੰਤ ਮਹਾਜਨ ,ਅੰਕੁਸ਼ ਮਹਾਜਨ,ਸੁਰਜੀਤ ਸਿੰਘ,ਰਾਜੇਸ਼ ਮਦਾਨ, ਦੀਪਕ ਸਹਿਗਲ,ਬੱਗਾ ਸਾਬ,ਧੀਰਜ ਪਾਣੀਪਤ,ਰਾਹੁਲ ਰਾਜਪੂਤ,ਰੂਪ ਲਾਲ, ਅਜੈ ਮਹਿਰਾ ਪੁਰਤਗਾਲ,ਪੱਪੂ,ਅਸ਼ੋਕ ਕੁਮਾਰ ਬਿੱਟੂ ,ਤਰਕ ਬਜਾਜ, ਸਤਨਾਮ ਸਿੰਘ ਇਟਲੀ,ਵਿਜੈ ਗੁਪਤਾ, ਬਲਦੇਵ ਕਪੂਰ,ਬੂਟਾ ਰਾਮ , ਡਾ ਰਾਜਿੰਦਰ ਪਾਲ ,ਮਦਨ ਲਾਲ ਮਦੀ, ਮੋਹਿੰਦਰਪਾਲ ਬੱਗਾ,ਦੀਪੂ ਡੋਲ ਮਾਸਟਰ ਆਦਿ ਹਾਜ਼ਰ ਸਨ।
Get all latest content delivered to your email a few times a month.