ਤਾਜਾ ਖਬਰਾਂ
ਜਸਵੰਤ ਸਿੰਘ ਥਿੰਦ
ਮਮਦੋਟ, 9 ਸਤੰਬਰ
ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਆਮ ਲੋਕਾਂ ਦੀ ਭਲਾਈ ਵਾਸਤੇ ਸਿਹਤ ਅਤੇ ਸਿੱਖਿਆ ਵੱਲ ਵਿਸ਼ੇਸ਼ ਤਵੱਜੋ ਦਿੱਤੇ ਜਾਣ ਦੇ ਫਲ ਸਰੂਪ ਇਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਜਿਸ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਪਰਿਵਾਰ ਵੱਖ ਵੱਖ ਸਿਆਸੀ ਪਾਰਟੀਆਂ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਰਹੇ ਹਨ। ਇਸੇ ਲੜੀ ਤਹਿਤ ਐਡਵੋਕੇਟ ਰਜਨੀਸ਼ ਦਹੀਆ ਐੱਮ ਐੱਲ ਏ ਹਲਕਾ ਫਿਰੋਜ਼ਪੁਰ ਦਿਹਾਤੀ ਵੱਲੋਂ ਕੀਤੇ ਪਿੰਡਾਂ ਦੇ ਦੌਰੇ ਦੌਰਾਨ ਪਿੰਡ- ਚੱਕ ਘੁਬਾਈ ਉਰਫ ਤਰਾਂ ਵਾਲ਼ਾ ਤੋਂ ਸ ਕ੍ਰਿਸ਼ਣ ਸਿੰਘ ਵਿਰਕ, ਡਾਕਟਰ ਰਣਜੀਤ ਸਿੰਘ ਰਾਣਾ ਵਿਰਕ ਸਮੇਤ ਪਰਿਵਾਰ,ਪਿੰਡ - ਮੁਹੰਮਦ ਖਾਂ ਨਿਆਜ਼ੀਆਂ ਤੋਂ ਸਾਬਕਾ ਸਰਪੰਚ ਜਗਜੀਤ ਸਿੰਘ,ਸਾਹਿਬ ਸਿੰਘ, ਮਨਪ੍ਰੀਤ ਸਿੰਘ ਸਮੇਤ ਪਰਿਵਾਰ,ਟਿੱਬੀ ਕਲਾਂ ਤੋਂ ਮੋਹਰ ਸਿੰਘ ਸਿੱਧੂ, ਬਖਸੀਸ ਸਿੰਘ ਸਿੱਧੂ, ਸਵਰਨ ਸਿੰਘ, ਨਿਸ਼ਾਨ ਸਿੰਘ ਜਫਰਜੀਤ ਸਿੰਘ , ਸੁਖਦੇਵ ਸਿੰਘ ਸਮੇਤ ਪਰਿਵਾਰ,ਪਿੰਡ ਆਲਾ ਧੁੱਤਾ ਤੋਂ ਸੁਰਿੰਦਰ ਸਿੰਘ ਸੰਧੂ ,ਨਿਸ਼ਾਨ ਸਿੰਘ ਸੰਧੂ, ਹਰਬੰਸ ਸਿੰਘ ਸੰਧੂ, ਮੋਹਨ ਸਿੰਘ, ਸਮੇਤ ਪਰਿਵਾਰ ਵੱਖ ਵੱਖ ਸਿਆਸੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਨਵੇਂ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਦੇ ਮੁਖੀਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਐਮ ਐਲ ਏ ਐਡਵੋਕੇਟ ਦਹੀਆ ਨੇ ਕਿਹਾ ਕਿ ਪਾਰਟੀ ਵਿੱਚ ਨਵੇਂ ਸ਼ਾਮਿਲ ਹੋਣ ਜਾ ਰਹੇ ਪਰਿਵਾਰਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਬਲਰਾਜ ਸਿੰਘ ਸੰਧ, ਦਲਜੀਤ ਸਿੰਘ ਬਾਬਾ, ਸੁਰਿੰਦਰ ਕੁਮਾਰ ਸੋਨੂੰ ਸੇਠੀ, ਡਾ : ਦਲਜੀਤ ਸਿੰਘ ਜੋਸਨ , ਬਲਵਿੰਦਰ ਸਿੰਘ ਰਾਊ ਕੇ, ਲਖਵਿੰਦਰ ਸਿੰਘ , ਪਰਮਜੀਤ ਸਿੰਘ ਜੰਮੂ , ਅਵਤਾਰ ਸਿੰਘ , ਨਿਰਵੈਰ ਸਿੰਘ ਸਿੰਧੀ, ਅਨਮੋਲ ਸਿੰਘ , ਅਮਨਦੀਪ ਸਿੰਘ, ਸੰਦੀਪ ਕੁਮਾਰ ਸੋਨੀ , ਜਗਜੀਤ ਸਿੰਘ ਟਿੱਬੀ ,ਬਗੀਚਾ ਸਿੰਘ ਅਤ ਬਲਵੀਰ ਸਿੰਘ ਫੱਤੇ ਵਾਲਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ
ਕੈਪਸ਼ਨ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕਰਦੇ ਹੋਏ ਵਿਧਾਇਕ ਰਜਨੀਸ਼ ਦਹੀਆ ਫੋਟੋ ਥਿੰਦ
Get all latest content delivered to your email a few times a month.