ਤਾਜਾ ਖਬਰਾਂ
ਚੰਡੀਗੜ੍ਹ, 9 ਸਤੰਬਰ- ਸ਼ਹਿਰ ਦੇ ਸੈਕਟਰ-47 'ਚ ਰਹਿਣ ਵਾਲੀ ਇਕ ਔਰਤ ਨਾਲ ਠੱਗਾਂ ਨੇ 2.35 ਲੱਖ ਰੁਪਏ ਦੀ ਠੱਗੀ ਮਾਰੀ। ਔਰਤ ਨੂੰ ਗੂਗਲ ਵਿੱਚ ਆਨਲਾਈਨ ਕੰਮ ਪ੍ਰਾਪਤ ਕਰਨ ਦਾ ਵਾਅਦਾ ਕੀਤਾ ਗਿਆ ਸੀ। ਔਰਤ ਨੇ ਇਸ ਦੀ ਸ਼ਿਕਾਇਤ ਸੈਕਟਰ-31 ਥਾਣੇ 'ਚ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਔਰਤ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਨੇ ਗੂਗਲ 'ਤੇ ਆਨਲਾਈਨ ਕੰਮ ਸਰਚ ਕੀਤਾ ਸੀ। ਉਸਨੇ ਕੁਝ ਵੈੱਬਸਾਈਟਾਂ 'ਤੇ ਆਪਣਾ ਮੋਬਾਈਲ ਨੰਬਰ ਵੀ ਰਜਿਸਟਰ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਆਇਆ ਅਤੇ ਉਸ ਨੇ ਆਪਣਾ ਨੰਬਰ ਵਟਸਐਪ ਗਰੁੱਪ 'ਚ ਜੋੜ ਲਿਆ।ਔਰਤ ਨੂੰ ਠੱਗਾਂ ਦੁਆਰਾ ਆਨਲਾਈਨ ਰੇਟਿੰਗ ਦੇਣ ਦਾ ਕੰਮ ਦਿੱਤਾ ਗਿਆ ਸੀ। ਉਸ ਨੂੰ ਇਸ ਕੰਮ ਲਈ ਭੁਗਤਾਨ ਕੀਤਾ ਜਾਣਾ ਸੀ। ਸ਼ੁਰੂਆਤ 'ਚ ਇਹ ਪੈਸਾ ਔਰਤ ਦੇ ਖਾਤੇ ’ਚ ਆਇਆ ਪਰ ਬਾਅਦ 'ਚ ਠੱਗਾਂ ਨੇ ਉਸ ਨੂੰ ਆਪਣੇ ਸ਼ਬਦਾਂ ’ਚ ਫਸਾ ਲਿਆ ਅਤੇ ਵੱਖ-ਵੱਖ ਕਿਸ਼ਤਾਂ 'ਚ ਉਸ ਤੋਂ ਕਰੀਬ 2.35 ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਔਰਤ ਨੂੰ ਦੱਸਿਆ ਗਿਆ ਸੀ ਕਿ ਉਹ ਇਹ ਪੈਸਾ ਬਾਅਦ ਵਿੱਚ ਵਿਆਜ ਸਮੇਤ ਵਾਪਸ ਲੈ ਲਵੇਗੀ।
Get all latest content delivered to your email a few times a month.