IMG-LOGO
ਹੋਮ ਪੰਜਾਬ : ਲੁਧਿਆਣਾ ਦੇ ਪਾਸ਼ ਇਲਾਕੇ 'ਚ ਲੁਟੇਰਿਆਂ ਦੀ ਦਹਿਸ਼ਤ, ਸਾਬਕਾ ਏਡੀਸੀ...

ਲੁਧਿਆਣਾ ਦੇ ਪਾਸ਼ ਇਲਾਕੇ 'ਚ ਲੁਟੇਰਿਆਂ ਦੀ ਦਹਿਸ਼ਤ, ਸਾਬਕਾ ਏਡੀਸੀ ਤੇ ਦੋ ਕਾਰੋਬਾਰੀਆਂ ਦੇ ਘਰ ਨੂੰ ਬਣਾਇਆ ਨਿਸ਼ਾਨਾ

Admin user - Sep 09, 2024 02:28 PM
IMG

ਲੁਧਿਆਣਾ, 9 ਸਤੰਬਰ- ਲੁਧਿਆਣਾ 'ਚ ਸਾਬਕਾ ਏਡੀਸੀ ਅਤੇ ਗਲਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਦੇ ਅਹੁਦੇ ਤੇ ਰਹਿ ਚੁੱਕੇ ਸੇਵਾ ਮੁਕਤ ਪੀਸੀਐਸ ਅਧਿਕਾਰੀ ਅਜੇ ਸੂਦ ਅਤੇ ਉਨ੍ਹਾਂ ਗੁਆਂਡ ਵਿੱਚ ਪੈਂਦੇ ਦੋ ਵੱਡੇ ਕਾਰੋਬਾਰੀਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਛੇ ਨਕਾਬਪੋਸ਼ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ l ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਲੋਟਸ ਫਾਰਮ ਮਹਾਰਾਜਾ ਰਣਜੀਤ ਸਿੰਘ ਨਗਰ ਪੱਖੋਵਾਲ ਰੋਡ ਦੇ ਰਹਿਣ ਵਾਲੇ ਸਾਈਕਲ ਇੰਡਸਟਰੀ ਦੇ ਮਾਲਕ ਸੁਰੇਸ਼ ਕੁਮਾਰ ਦੀ ਸ਼ਿਕਾਇਤ ਤੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ l ਜਾਣਕਾਰੀ ਦਿੰਦਿਆਂ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਸਾਬਕਾ ਪੀਸੀਐਸ ਅਧਿਕਾਰੀ ਅਜੇ ਸੂਦ ਅਤੇ ਮਸ਼ਰੂਮ ਦਾ ਕਾਰੋਬਾਰ ਕਰਨ ਵਾਲੇ ਹਨੀ ਜੈਨ ਰਹਿੰਦੇ ਹਨl ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਬੱਚਿਆਂ ਸਮੇਤ ਬੰਗਲੌਰ ਗਏ ਹੋਏ ਸਨ l ਉਹ ਘਰ ਵਿੱਚ ਇਕੱਲੇ ਹੀ ਸਨl ਸਵੇਰ ਵੇਲੇ ਜਦ ਉਨ੍ਹਾਂ ਦੀ ਜਾਗ ਖੁੱਲੀ ਤਾਂ ਸੁਰੇਸ਼ ਨੇ ਦੇਖਿਆ ਕਿ ਘਰ ਦੇ ਉੱਪਰ ਵਾਲੇ ਪੋਰਸ਼ਨ ਦੀ ਬਾਰੀ ਟੁੱਟੀ ਹੋਈ ਸੀ l ਕਮਰੇ ਦੇ ਅੰਦਰ ਦਾਖਲ ਹੁੰਦੇ ਹੀ ਸੁਰੇਸ਼ ਦੇ ਹੋਸ਼ ਉੱਡ ਗਏ l ਉਨ੍ਹਾਂ ਨੂੰ ਸਮਝਦਿਆਂ ਦੇਰ ਨਾਲ ਲੱਗੀ ਕਿ ਘਰ ਵਿੱਚ ਚੋਰੀ ਦੀ ਵਾਰਦਾਤ ਹੋ ਗਈ ਹੈ l ਚੋਰਾਂ ਨੇ ਅਲਮਾਰੀਆਂ ਫਰੋਲੀਆਂ ਹੋਈਆਂ ਸਨ। ਸੁਰੇਸ਼ ਦੇ ਮੁਤਾਬਕ ਉਨ੍ਹਾਂ ਦੇ ਘਰ ਚੋਂ ਕੀਮਤੀ ਕੱਪੜੇ ਚੋਰੀ ਹੋ ਚੁੱਕੇ ਸਨ l ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਨਾਂ ਦੀ ਪਤਨੀ ਦੇ ਘਰ ਵਾਪਸ ਮੁੜਨ ਤੇ ਪਤਾ ਲੱਗ ਸਕੇਗਾ ਕਿ ਚੋਰ ਹੋਰ ਕਿੰਨਾ ਸਮਾਨ ਚੋਰੀ ਕਰਕੇ ਲੈ ਗਏ ਹਨ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਹੋਇਆ ਵੱਡਾ ਖੁਲਾਸਾ ਸੁਰੇਸ਼ ਕੁਮਾਰ ਨੇ ਜਦ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਪਤਾ ਲੱਗਾ ਕਿ ਚੋਰਾਂ ਨੇ ਉਨ੍ਹਾਂ ਦੇ ਗੁਆਂਢੀ ਮਸ਼ਰੂਮ ਦੇ ਕਾਰੋਬਾਰੀ ਹਨੀ ਜੈਨ ਅਤੇ ਪੀਸੀਐਸ ਅਧਿਕਾਰੀ ਅਜੇ ਸੂਦ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਹੈ l ਸੁਰੇਸ਼ ਕੁਮਾਰ ਦੇ ਮੁਤਾਬਕ ਦੇਰ ਰਾਤ ਛੇ ਨਕਾਬਪੋਸ਼ ਬਦਮਾਸ਼ ਉਨ੍ਹਾਂ ਦੇ ਘਰ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪੀਸੀਐਸ ਅਧਿਕਾਰੀ ਅਜੇ ਸੂਦ ਦੇ ਘਰ ਵਿੱਚ ਦਾਖਲ ਹੋਏ l ਬਦਮਾਸ਼ਾਂ ਨੇ ਉਨ੍ਹਾਂ ਦੇ ਘਰ ਚੋਂ ਚਾਂਦੀ ਦੇ ਭਾਂਡੇ ਅਤੇ ਕੀਮਤੀ ਕੱਪੜੇ ਚੋਰੀ ਕੀਤੇ l ਅਜੇ ਸੂਦ ਦੇ ਘਰ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਬਦਮਾਸ਼ ਹਨੀ ਜੈਨ ਦੇ ਘਰ ਵਿੱਚ ਦਾਖਲ ਹੋਏ ਅਤੇ ਜੈਨ ਦੇ ਮੰਦਰ ਵਿੱਚ ਪਈਆਂ ਚਾਂਦੀ ਦੀਆਂ ਕੀਮਤੀ ਮੂਰਤੀਆਂ ਚੋਰੀ ਕਰ ਲਈਆਂ l ਕਾਰੋਬਾਰੀ ਸੁਰੇਸ਼ ਕੁਮਾਰ ਦੇ ਮੁਤਾਬਕ ਤਿੰਨਾਂ ਘਰਾਂ ਦੀ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ ਕਿ ਚੋਰ ਕਿੰਨਾ ਸਮਾਨ ਲੈ ਕੇ ਰਫੂ ਚੱਕਰ ਹੋਏ ਹਨl ਇਸ ਮਾਮਲੇ ਵਿੱਚ ਥਾਣਾ ਸਦਰ ਦੇ ਅਧੀਨ ਆਉਂਦੀ ਚੌਂਕੀ ਲਲਤੋਂ ਦੀ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ l ਚੌਂਕੀ ਇੰਚਾਰਜ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਨੂੰ ਜਲਦੀ ਹੀ ਹੱਲ ਕਰ ਲਵੇਗੀ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.