IMG-LOGO
ਹੋਮ ਪੰਜਾਬ : ਪੰਜਾਬ ’ਚ 3 ਰੋਜ਼ਾ ਸਮੂਹਿਕ ਛੁੱਟੀ ’ਤੇ ਜਾਣਗੇ ਬਿਜਲੀ ਮੁਲਾਜ਼ਮ

ਪੰਜਾਬ ’ਚ 3 ਰੋਜ਼ਾ ਸਮੂਹਿਕ ਛੁੱਟੀ ’ਤੇ ਜਾਣਗੇ ਬਿਜਲੀ ਮੁਲਾਜ਼ਮ

Admin user - Sep 09, 2024 01:57 PM
IMG

ਲਹਿਰਾ ਮੁਹੱਬਤ, 9 ਸਤੰਬਰ - ਪੰਜਾਬ ਰਾਜ ਬਿਜਲੀ ਨਿਗਮ ਦੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦੀ ਐਸਮਾ ਐਕਟ ਲਾਗੂ ਕਰਨ ਦੀ ਧਮਕੀ ਤੋਂ ਬਾਅਦ ਵੀ ਆਪਣੀਆਂ ਮੰਗਾਂ ਲਾਗੂ ਕਰਾਉਣ ਲਈ 3 ਰੋਜ਼ਾ ਸਮੂਹਿਕ ਛੁੱਟੀ ’ਤੇ ਜਾਣਾ ਲਗਭਗ ਤੈਅ ਹੋ ਗਿਆ ਹੈ।ਇਸ ਸੰਬੰਧੀ ਸਰਕਾਰੀ ਖੇਤਰ ਦੇ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੇ ਬਹੁ ਗਿਣਤੀ ਮੁਲਾਜ਼ਮ ਇੰਪਲਾਇਜ਼ ਜੋਆਇੰਟ ਫੋਰਮ ਪੰਜਾਬ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੂਬਾਈ ਆਗੂ ਬਲਜੀਤ ਸਿੰਘ ਬਰਾੜ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਪਿਛਲੇ 6 ਸਤੰਬਰ ਨੂੰ ਚੰਡੀਗੜ੍ਹ ਵਿਖੇ ਬਿਜਲੀ ਮੰਤਰੀ ਪੰਜਾਬ ਤੇ ਪਾਵਰ ਸਕੱਤਰ ਦੀ ਮੌਜ਼ੂਦਗੀ ਵਿਚ ਪੀ.ਐਸ.ਈ.ਬੀ. ਇੰਪਲਾਇਜ਼ ਜੋਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਤੇ ਐਸੋਸੀਏਸ਼ਨ ਜੂਨੀਅਰ ਇੰਜੀਨੀਅਰਜ਼ ਨਾਲ ਪਾਵਰਕਾਮ ਮੈਨਜ਼ਮੈਂਟ ਦੀ ਮੀਟਿੰਗ ਚ ਮੁਲਾਜ਼ਮਾਂ ਦੀ ਕਿਸੇ ਵੀ ਮੰਗ ਸੰਬੰਧੀ ਠੋਸ ਦਸਤਾਵੇਜ਼ ਜਾਂ ਸਰਕੂਲਰ ਜਾਰੀ ਨਹੀਂ ਕੀਤਾ ਗਿਆ। ਇਸ ਕਰਕੇ ਆਪਣੀਆਂ ਮੰਗਾਂ ਨੂੰ ਲੈ ਕੇ ਬਿਜਲੀ ਮੁਲਾਜ਼ਮ ਆਪਣੇ ਸੰਘਰਸ਼ ਨੂੰ ਇਨਬਿੰਨ ਲਾਗੂ ਰੱਖਣਗੇ। ਉਨ੍ਹਾਂ ਕਿਹਾ ਕਿ 10, 11 ਤੇ 12 ਸਤੰਬਰ ਨੂੰ ਸਮੂਹਿਕ ਛੁੱਟੀ ਕਰਕੇ ਬਿਜਲੀ ਮੁਲਾਜ਼ਮ ਹੜਤਾਲ ਕਰਨਗੇ। ਇਸ ਲਈ ਪੰਜਾਬ ਵਿਚ ਬਿਜਲੀ ਉਤਪਾਦਨ ਠੱਪ ਹੋਣ ਲਈ ਸਰਕਾਰ ਤੇ ਬਿਜਲੀ ਨਿਗਮ ਦੀ ਮੈਨਜ਼ਮੈੇਂਟ ਜਿੰਮੇਵਾਰ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.