ਤਾਜਾ ਖਬਰਾਂ
ਕਪੂਰਥਲਾ, 9 ਸਤੰਬਰ- ਪੰਜਾਬ ਚ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਤਿੰਨ ਘੰਟੇ ਲਈ ਹੜਤਾਲ ਕੀਤੀ ਹੈ, ਜਿਸ ਕਾਰਨ ਸਿਵਲ ਹਸਪਤਾਲ ਕਪੂਰਥਲਾ ਵਿਚ ਇਲਾਜ ਕਰਵਾਉਣ ਆਏ ਮਰੀਜਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਸੰਬੰਧੀ ਈ.ਸੀ.ਐਮ.ਐਸ. ਜ਼ਿਲ੍ਹਾ ਪ੍ਰੈਸ ਸਕੱਤਰ ਡਾ: ਅਮਨਜੋਤ ਕੌਰ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਡਾਕਟਰਾਂ ਦੀਆਂ ਮੰਗਾਂ ਸੰਬੰਧੀ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਅੱਜ ਸੋਮਵਾਰ ਪੂਰੇ ਪੰਜਾਬ ਵਿਚ ਡਾਕਟਰਾਂ ਵੱਲੋਂ ਸਵੇਰ 8 ਤੋਂ ਲੈ ਕੇ 11 ਵਜੇ ਤੱਕ ਹੜਤਾਲ ਕੀਤੀ ਗਈ ਹੈ। ਇਸੇ ਤਹਿਤ ਸਿਵਲ ਹਸਪਤਾਲ ਕਪੂਰਥਲਾ ਦੇ ਡਾਕਟਰਾਂ ਨੇ ਵੀ ਹੜਤਾਲ ਰੱਖੀ ਹੈ। ਉਨ੍ਹਾਂ ਕਿਹਾ ਕਿ ਜੇਕਰ 6ਵੀਂ ਸੀ.ਪੀ.ਸੀ. ਦਾ ਬਕਾਇਆ, ਡੀ.ਏ. ਅਤੇ ਰੁਕੀਆਂ ਹੋਈਆਂ ਤਰੱਕੀਆਂ ਤੋਂ ਇਲਾਵਾ ਔਰਤ ਡਾਕਟਰਾਂ ਦੀ ਸਕਿਉਰਿਟੀ ਲਈ ਮੰਗਾਂ ਵੱਲ ਸਰਕਾਰ ਧਿਆਨ ਨਹੀਂ ਦਿੰਦੀ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਇਸ ਮੌਕੇ ਇਲਾਜ ਕਰਾਉਣ ਆਏ ਮਰੀਜ਼ਾਂ ਨੇ ਦੱਸਿਆ ਕਿ ਹੜਤਾਲ ਦਾ ਉਹਨਾਂ ਨੂੰ ਕੋਈ ਪਤਾ ਨਹੀਂ ਸੀ। ਹੁਣ ਉਨ੍ਹਾਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਹੈ।
Get all latest content delivered to your email a few times a month.