IMG-LOGO
ਹੋਮ ਰਾਸ਼ਟਰੀ: ਹਾਦਸਿਆਂ ਤੋਂ ਬਚਾਵ ਲਈ ਫਿਰੋਜ਼ਪੁਰ- ਫਾਜ਼ਿਲਕਾ ਸੜਕ ਨੂੰ ਚਾਰ/ਛੇ ਮਾਰਗੀ...

ਹਾਦਸਿਆਂ ਤੋਂ ਬਚਾਵ ਲਈ ਫਿਰੋਜ਼ਪੁਰ- ਫਾਜ਼ਿਲਕਾ ਸੜਕ ਨੂੰ ਚਾਰ/ਛੇ ਮਾਰਗੀ ਬਣਾਉਣਾਂ ਸਮੇਂ ਦੀ ਮੁੱਖ ਲੋੜ - ਸੰਦੀਪ ਕੰਬੋਜ, ਮਨੀਸ਼ ਕੰਬੋਜ 

Admin user - Sep 08, 2024 04:09 PM
IMG

ਮੁਨੀਸ਼ ਪਿੰਡੀ 

 ਗਰੂਹਰਸਹਾਏ / ਫਿਰੋਜ਼ਪੁਰ 08  ਸਤੰਬਰ, ਫਾਜ਼ਿਲਕਾ ਜੀ.ਟੀ.ਰੋਡ ਸਮੇਂ ਦੇ ਹਿਸਾਬ ਨਾਲ ਬਹੁਤ ਛੋਟਾ ਰਹਿ ਗਿਆ ਹੈ।ਅੱਜ ਕੱਲ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਗਿਆ ਹੈ।ਹਰ ਘਰ ਦੇ ਵਿੱਚ ਲਗਭਗ ਹਰੇਕ ਮੈਂਬਰ ਕੋਲ ਆਪਣਾਂ ਵੱਖਰਾ ਵਹੀਕਲ ਹੈ।ਇਹ ਜਾਣਕਾਰੀ ਦਿੰਦਿਆਂ ਹੋਇਆਂ ਐਂਟੀ ਕੁਰੱਪਸ਼ਨ ਬਿਊਰੋ ਇੰਡੀਆ ਦੇ ਗੁਰੂਹਰਸਹਾਏ  ਦੇ ਪ੍ਰਧਾਨ ਸੰਦੀਪ ਕੰਬੋਜ ਨੇ ਕਿਹਾ ਕਿ 2007 ਵਿੱਚ ਚੇਤਕ ਇੰਟਰਪਰਾਇਜ ਕੰਪਨੀ ਵੱਲੋਂ ਫਿਰੋਜ਼ਪੁਰ ਫਾਜ਼ਿਲਕਾ ਰੋਡ ਬਣਾਇਆ ਗਿਆ ਸੀ ਅਤੇ ਇਹਨਾਂ ਕੋਲ 15 ਸਾਲ ਦਾ ਠੇਕਾ ਸੀ ਜੋ ਕਿ ਹੁਣ 15 ਸਾਲ ਦਾ ਠੇਕਾ ਪੂਰਾ ਹੋਣ ਕਾਰਨ ਟੂਲ ਟੈਕਸ ਬੰਦ ਹੋ ਗਿਆ ਹੈ ਪਰ ਸੜਕ ਟੁੱਟਣੀ ਵੀ ਸ਼ੁਰੂ ਹੋ ਗਈ ਹੈ ਅਤੇ ਬਹੁਤ ਥਾਵਾਂ ਤੇ ਸੜਕ ਵਿੱਚ ਵੱਡੇ ਵੱਡੇ ਟੋਏ ਵੀ ਪੈ ਚੁੱਕੇ ਹਨ ਜੋਂ ਕਿ ਹਾਦਸਿਆਂ ਦਾ ਕਾਰਨ ਬਣਦੇ ਹਨ। ਹੁਣ ਤੱਕ ਨਵੀਂ ਚਾਰ ਮਾਰਗੀ ਜਾਂ ਛੇ ਮਾਰਗੀ ਸੜਕ ਬਣਾਉਣ ਦਾ ਪ੍ਰੋਜੈਕਟ ਅਜੇ ਤੱਕ ਸ਼ੁਰੁ ਨਹੀਂ ਹੋਇਆ ।ਹੋਰ ਸਟੇਟਾਂ ਨਾਲ ਜੁੜਣ ਕਰਕੇ ਇਸ ਸਮੇਂ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਬਹੁਤ ਜ਼ਿਆਦਾ ਟ੍ਰੈਫਿਕ ਹੈ ਅਤੇ ਬਹੁਤ ਵੱਡੇ- ਵੱਡੇ ਟਰੱਕ,ਟਰਾਲੇ, ਵੱਡੀਆਂ ਬੱਸਾਂ,ਅਤੇ ਘੋੜੇ ਇਸ ਸੜਕ ਤੇ ਬਹੁਤ ਚਲਦੇ ਹਨ।ਕਈ-ਕਈ ਕਿਲੋਮੀਟਰ ਤਾਂ ਇਸ ਸੜਕ ਤੇ ਵਾਹਨਾਂ ਦੀ ਕਰੋਸਿੰਗ ਹੀ ਨਹੀਂ ਹੁੰਦੀ। ਜੇਕਰ ਅਸੀਂ ਕਰੋਸਿੰਗ ਕਰਨ ਵੀ ਲਗਦੇ ਹਾਂ ਤਾਂ ਐਕਸੀਡੈਂਟ ਹੋਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਦਾਂ ਹੈ।  ਸਰਦੀਆਂ ਦੇ ਧੁੰਦ ਵਾਲੇ ਮੋਸਮ ਵਿੱਚ  ਛੋਟੀ ਸੜਕ ਤੇ ਵਹੀਕਲਜ਼ ਨੂੰ ਚੱਲਣ ਵਿੱਚ ਮੁਸ਼ਕਿਲ ਹੋਰ ਜ਼ਿਆਦਾ ਵੱਧ ਜਾਂਦੀ ਹੈ ਅਤੇ  ਲੋਕਾਂ ਨੂੰ ਹਾਦਸਿਆਂ ਵਿੱਚ ਕੀਮਤੀ ਜਾਨਾਂ ਗਵਾਈਆਂ ਪੈਂਦੀਆਂ ਹਨ।ਲਗਭਗ ਪੰਜਾਬ ਦੀਆਂ ਬਾਕੀ ਸਾਰੀਆਂ ਸੜਕਾਂ ਚਾਰ ਮਾਰਗੀ ਜਾਂ ਛੇ ਮਾਰਗੀ ਬਣ ਚੁੱਕੀਆਂ ਹਨ ਪਰ ਫਿਰੋਜ਼ਪੁਰ ਫਾਜ਼ਿਲਕਾ ਰੋਡ ਅਜੇ ਸਿੰਗਲ ਰੋਡ ਹੀ ਹੈ।ਸਿੰਗਲ ਸੜਕ ਹੋਣ ਕਰਕੇ ਪਿਛਲੇ ਸਮੇਂ ਵਿੱਚ ਇਸ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਬਹੁਤ ਵੱਡੇ ਵੱਡੇ ਭਿਆਨਕ ਹਾਦਸੇ ਵਾਪਰੇ ਹਨ। ਪਿਛਲੇ ਸਾਲ ਅਧਿਆਪਕਾਂ ਦੀ ਗੱਡੀ ਦਾ ਐਕਸੀਡੈਂਟ ਵੀ ਇਸ ਸੜਕ ਤੇ ਹੋਇਆ ਸੀ ਜਿਸ ਵਿੱਚ ਕਈ ਨੋਜਵਾਨ ਅਧਿਆਪਕਾਂ ਦੀ ਮੋਤ ਵੀ ਹੋ ਗਈ ਸੀ ਅਤੇ ਬਹੁਤ ਸਾਰੇ ਅਧਿਆਪਕ ਜ਼ਖ਼ਮੀ ਹੋ ਗਏ ਸਨ।ਇਸ ਤੋਂ ਪਹਿਲਾਂ ਵੀ ਅਬੋਹਰ ਤੋਂ ਆ ਰਹੀ ਇੱਕ ਅਧਿਆਪਕਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਜਿਸ ਵਿੱਚ ਸਾਰੇ ਅਧਿਆਪਕਾਂ ਦੀ ਮੋਕੇ ਤੇ ਹੀ ਮੋਤ ਹੋ ਗਈ ਸੀ।ਇਸ ਸੜਕ ਤੇ ਲਗਭਗ ਹਰ ਰੋਜ਼ ਹਾਦਸੇ ਅਕਸਰ ਹੁੰਦੇ ਹੀ ਰਹਿੰਦੇ ਹਨ।ਜੇਕਰ ਫਿਰੋਜ਼ਪੁਰ ਫਾਜ਼ਿਲਕਾ ਰੋਡ ਨੂੰ ਚਾਰ ਮਾਰਗੀ ਜਾਂ ਛੇ ਮਾਰਗੀ ਬਣਾ ਦਿੱਤਾ ਜਾਵੇ ਤਾਂ ਬਹੁਤ ਹੱਦ ਤੱਕ ਹਾਦਸੇ ਹੋਣ ਤੋਂ ਬਚਾਅ ਕੀਤਾ ਜਾ ਸਕਦਾ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.