IMG-LOGO
ਹੋਮ ਪੰਜਾਬ : ਗਵਰਨਰ ਕਟਾਰੀਆ 25 ਸਤੰਬਰ ਤੋਂ ਕਰਨਗੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ

ਗਵਰਨਰ ਕਟਾਰੀਆ 25 ਸਤੰਬਰ ਤੋਂ ਕਰਨਗੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ

Admin user - Sep 08, 2024 09:21 AM
IMG

Bolda Punjab
ਚੰਡੀਗੜ੍ਹ, 8 ਸਤੰਬਰ, 2024: ਮੌਜੂਦਾ ਗਵਰਨਰ ਪੰਜਾਬ ਸਰਹੱਦੀ ਜਿਲ੍ਹਿਆਂ ਦਾ ਤਿੰਨ ਰੋਜਾ ਦੌਰਾ ਕਰਨ ਜਾ ਰਹੇ ਹਨ ।
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ 25 ਸਤੰਬਰ ਤੋਂ 6 ਸਰਹੱਦੀ ਜ਼ਿਲ੍ਹਿਆਂ ਦੇ ਤਿੰਨ ਰੋਜ਼ਾ ਦੌਰੇ ’ਤੇ ਰਵਾਨਾ ਹੋ ਰਹੇ ਹਨ । 

ਉਹ ਫਾਜ਼ਿਲਕਾ, ਫਿਰੋਜ਼ਪੁਰ, ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦਾ ਦੌਰਾ ਕਰਨਗੇ

ਜਿਥੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ  ਅਤੇ ਪਤਵੰਤੇ ਵਿਅਕਤੀਆਂ ਨਾਲ ਵਾਰਤਾਲਾਪ ਵੀ ਕਰ ਸਕਦੇ ਹਨ।
ਪਤਾ ਲੱਗਾ ਹੈ ਕਿ ਰਾਜ ਭਵਨ ਵੱਲੋਂ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਰਾਜਪਾਲ ਦੇ ਦੌਰੇ ਲਈ ਹੈਲੀਕਾਪਟਰ ਪ੍ਰਦਾਨ ਕਰਨ ਵਾਸਤੇ ਕਿਹਾ ਗਿਆ ਹੈ ।


  ਇਸ ਤੋਂ ਪਹਿਲਾਂ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਜਦੋਂ ਦੌਰਾ ਕਰਦੇ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ,

ਮੁੱਖ ਸਕੱਤਰ ਅਤੇ ਡੀ ਜੀ ਪੀ ਵੀ ਨਾਲ ਮੌਜੂਦ ਰਹਿੰਦੇ ਸੀ, ਕੁੱਝ ਵੀ ਹੋਵੇ ਉੱਚ ਅਧਿਕਾਰੀ ਤਾਂ ਨਾਲ ਰਹਿਣਗੇ ਹੀ ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.