IMG-LOGO
ਹੋਮ ਪੰਜਾਬ : ਤੀਹਰੇ ਕਤਲ ਦੇ 7 ਮੁਲਜ਼ਮ ਮਹਾਂਰਾਸ਼ਟਰ ਵਿਚੋਂ ਗ੍ਰਿਫ਼ਤਾਰ

ਤੀਹਰੇ ਕਤਲ ਦੇ 7 ਮੁਲਜ਼ਮ ਮਹਾਂਰਾਸ਼ਟਰ ਵਿਚੋਂ ਗ੍ਰਿਫ਼ਤਾਰ

Admin user - Sep 07, 2024 05:34 PM
IMG

ਬਾਲ ਕਿਸ਼ਨ
ਫ਼ਿਰੋਜ਼ਪੁਰ, 7 ਸਤੰਬਰਬੀਤੀ ਦਿਨੀਂ ਕਾਰ ਸਵਾਰ ਚਚੇਰੇ ਭੈਣ ਭਰਾਵਾਂ ਨੂੰ ਗੋਲੀਆਂ ਨਾਲ ਭੁੰਨ ਕੇ ਫ਼ਰਾਰ ਲੋੜੀਂਦੇ 11 ਮੁਲਜ਼ਮਾਂ ਵਿਚੋਂ ਸੱਤ ਮੁਲਜ਼ਮ ਪੁਲਿਸ ਵਲੋਂ ਮਹਾਂਰਾਸ਼ਟਰ ਤੇ ਔਰੰਗਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਅਤੇ ਮਹਾਂਰਾਸ਼ਟਰ ਪੁਲਿਸ ਦੀ ਇਸ ਸਾਂਝੀ ਕਾਰਵਾਈ ਨਾਲ 11 ਮੁਲਜ਼ਮਾਂ ਵਿਚੋਂ ਫੜੇ ਜਾ ਚੁੱਕੇ ਸੱਤ ਮੈਂਬਰਾਂ ਨੂੰ ਪੁਲਿਸ ਵਲੋਂ ਪੰਜਾਬ ਅਤੇ ਫ਼ਿਰੋਜ਼ਪੁਰ ਲੈ ਕੇ ਆਉਣ ਲਈ ਕਾਰਵਾਈਆਂ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ 3 ਸਤੰਬਰ ਨੂੰ ਪੁਲਿਸ ਥਾਣਾ ਸਿਟੀ ਅਧੀਨ ਪੈਂਦੇ ਖੇਤਰ ਕੰਬੋਜ ਨਗਰੀ ਸਥਿਤ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਬਿਲਕੁੱਲ ਸਾਹਮਣੇ ਕੁਝ ਹਮਲਾਵਰਾਂ ਨੇ ਇਕ ਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨੇ੍ਹਵਾਹ ਗੋਲੀਆਂ ਚਲਾਈਆਂ ਸਨ, ਜਿਸ ਕਾਰਨ ਕਾਰ ਵਿਚ ਸਵਾਰ ਚਚੇਰੇ ਭੈਣ ਭਰਾਵਾਂ ਵਿਚੋਂ ਤਿੰਨ ਦੀ ਮੌਤ ਹੋ ਗਈ ਸੀ, ਜਦਕਿ ਦੋ ਗੰਭੀਰ ਜ਼ਖ਼ਮੀ ਸਨ। ਪੀੜਤ ਪਰਿਵਾਰ ਦੇ ਬਿਆਨਾਂਤੇ ਪੁਲਿਸ ਨੇ ਇਹ ਕਾਰਵਾਈ ਕਰਦਿਆਂ 11 ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ ਅਤੇ ਉਸ ਦੀ ਭਾਲ ਲਈ ਜਿੱਥੇ ਫ਼ਿਰੋਜ਼ਪੁਰ ਪੁਲਿਸ ਨੇ ਦਿਨਰਾਤ ਇਕ ਕੀਤਾ ਹੋਇਆ ਸੀ, ਉੱਥੇ ਇਹ ਜੀ.ਟੀ.ਐਫ. ਪੰਜਾਬ ਆਦਿ ਪੁਲਿਸ ਏਜੰਸੀਆਂ ਵੀ ਦੋਸ਼ੀਆਂ ਦੀ ਭਾਲ ਜੁੁੱਟੀਆਂ ਹੋਈਆਂ ਸਨ ਅਤੇ ਲਗਾਤਾਰ ਛਾਪੇਮਾਰੀ ਜਾਰੀ ਸੀ। ਪੁਲਿਸ ਦੀ ਇਸ ਮੁਹਿੰਮ ਨੂੰ ਅੱਜ ਉਦੋਂ ਭਾਰੀ ਸਫ਼ਲਤਾ ਮਿਲੀ, ਜਦੋਂ ਮਹਾਂਰਾਸ਼ਟਰ ਦੇ ਔਰੰਗਾਬਾਦ ਤੋਂ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਦੀ ਪੁਸ਼ਟੀ ਐਂਟੀ ਗੈਂਗਸਟਰ ਟਾਕਸ ਫੋਰਸ ਪੰਜਾਬ ਵਲੋਂ ਕੀਤੀ ਗਈ ਹੈ। ਫ਼ਿਰੋਜ਼ਪੁਰ ਪੁਲਿਸ ਵਲੋਂ ਹੁਣ ਫੜੇ ਗਏ ਮੁਲਜ਼ਮਾਂ ਨੂੰ ਲਿਆਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਪੁੱਛਗਿੱਛ ਕਰਕੇ ਕਤਲ ਕਰਨ ਦੇ ਕਾਰਨ ਅਤੇ ਵਰਤੇ ਗਏ ਹਥਿਆਰਾਂ ਤੇ ਨਾਲਨਾਲ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਲਾਖਾਂ ਪਿੱਛੇ ਰੱਖਿਆ ਜਾ ਸਕੇ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.