IMG-LOGO
ਹੋਮ ਰਾਸ਼ਟਰੀ: ਭਾਰਤ ਨੇ ਪੰਜ ਮਛੇਰਿਆਂ ਸਮੇਤ 14 ਪਾਕਿਸਤਾਨੀ ਕੈਦੀ ਕੀਤੇ ਰਿਹਾਅ

ਭਾਰਤ ਨੇ ਪੰਜ ਮਛੇਰਿਆਂ ਸਮੇਤ 14 ਪਾਕਿਸਤਾਨੀ ਕੈਦੀ ਕੀਤੇ ਰਿਹਾਅ

Admin user - Sep 07, 2024 04:22 PM
IMG

ਬਿਕਰਮਜੀਤ ਸਿੰਘ

ਅਟਾਰੀ, 7 ਸਤੰਬਰ- ਭਾਰਤ ਨੇ ਪੰਜ ਮਛੇਰਿਆਂ ਸਮੇਤ 14 ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦਾ ਤੋਹਫਾ ਦਿੱਤਾ ਹੈ। ਕੈਦੀਆਂ ਵਿਚ ਪੰਜ ਮਛੇਰੇ ਅਤੇ ਨੌ ਸਿਵਲ ਕੈਦੀ ਹਨ, ਜਿਨ੍ਹਾਂ ਨੇ ਭਾਰਤ ਦੀਆਂ ਵੱਖ ਵੱਖ ਸੈਂਟਰਲ ਜੇਲ੍ਹਾਂ ਵਿਚ ਸਜ਼ਾ ਭੁਗਤੀ। ਕੈਦੀਆਂ ਨੂੰ ਅਟਾਰੀ ਸਰਹੱਦ ’ਤੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਲਿਆਂਦਾ ਗਿਆ। ਮਛੇਰਿਆਂ ਕਿਹਾ ਕਿ ਉਹ ਮੱਛੀਆਂ ਫੜ ਰਹੇ ਸਮੁੰਦਰ ਦੀਆਂ ਲਹਿਰਾਂ ਵਿਚ ਆ ਕੇ ਭਾਰਤ ਦੀ ਸਰਹੱਦ ਅੰਦਰ ਦਾਖਲ ਹੋ ਗਏ ਸਨ। ਬਗੈਰ ਪਾਸਪੋਰਟ-ਵੀਜ਼ਾ ਭਾਰਤ ਦੀ ਸਰਹੱਦ ਅੰਦਰ ਦਾਖਲ ਹੋਏ ਨੌ ਸਿਵਲ ਕੈਦੀਆਂ ਨੇ 4 ਤੋਂ 15 ਸਾਲ ਤੱਕ ਦੀ ਸਜ਼ਾ ਭੁਗਤੀ ਅਤੇ ਮਛੇਰਿਆਂ ਨੇ ਦੋ ਤੋਂ ਚਾਰ ਸਾਲ ਦੀ ਸਜ਼ਾ ਕੱਟੀ। ਇਨ੍ਹਾਂ ’ਤੇ ਬਿਨਾਂ ਪਾਸਪੋਰਟ ਵੀਜਾ ਭਾਰਤ ਦੀ ਸਰਹੱਦ ਅੰਦਰ ਨਜਾਇਜ਼ ਤੌਰ ਤੇ ਦਾਖਲ ਹੋਣ ਅਤੇ ਜਸੂਸੀ ਕਰਨ ਦੇ ਕੇਸ ਦਰਜ ਹਨ। ਅਦਾਲਤਾਂ ਦੇ ਹੁਕਮਾਂ ਤਹਿਤ ਉਨ੍ਹਾਂ ਨੇ ਵੱਖ-ਵੱਖ ਜੇਲ੍ਹਾਂ ਵਿਚ ਸਜ਼ਾ ਕੱਟੀ। ਕੈਦੀਆਂ ਨੇ ਗੱਲਬਾਤ ਕਰਦੇ ਦੱਸਿਆ ਕਿ ਉਹ ਵਤਨ ਜਾਣ ’ਤੇ ਖੁਸ਼ ਹਨ। ਆਈਸੀਪੀ ਅਟਾਰੀ ਵਿਖੇ ਕੈਦੀਆਂ ਦੀ ਇਮੀਗ੍ਰੇਸ਼ਨ ਅਤੇ ਕਸਟਮ ਦੀ ਕਾਗਜੀ ਕਾਰਵਾਈ ਤੋਂ ਬਾਅਦ ਬੀਐੱਸਐੱਫ ਦੇ ਹਵਾਲੇ ਕਰ ਦਿੱਤਾ ਗਿਆ। ਬੀਐਸਐਫ ਦੀ 144 ਬਟਾਲੀਅਨ ਦੇ ਉੱਚ ਅਧਿਕਾਰੀਆਂ ਨੇ ਪਾਕਿਸਤਾਨ ਰੇਂਜਰ ਦੇ ਹਵਾਲੇ ਕਰ ਦਿੱਤਾ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.