IMG-LOGO
ਹੋਮ ਪੰਜਾਬ : ਪੰਜਾਬ ਰੋਡਵੇਜ਼/ਪੀ.ਆਰ.ਟੀ.ਸੀ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਡਿਪੂ ਫ਼ਿਰੋਜ਼ਪੁਰ ਦੇ...

ਪੰਜਾਬ ਰੋਡਵੇਜ਼/ਪੀ.ਆਰ.ਟੀ.ਸੀ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਡਿਪੂ ਫ਼ਿਰੋਜ਼ਪੁਰ ਦੇ ਗੇਟ ਅੱਗੇ ਕੀਤੀ ਰੋਸ ਰੈਲੀ

Admin user - Sep 06, 2024 07:58 PM
IMG

ਬਾਲਕਿਸ਼ਨ
ਫ਼ਿਰੋਜ਼ਪੁਰ, 6 ਸਤੰਬਰ– ਪੰਜਾਬ ਰੋਡਵੇਜ਼/ਪੀ.ਆਰ.ਟੀ.ਸੀ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਪੰਜਾਬ ਦੇ ਸਾਰੇ ਡਿਪੂਆਂ ਵਿਚ ਗੇਟਾਂ ’ਤੇ ਗੇਟ ਰੈਲੀਆਂ ਕੀਤੀਆਂ ਗਈਆਂ ਹਨ। ਇਸ ਮੌਕੇ ਏਟਕ ਜਥੇਬੰਦੀ ਤੋਂ ਜਨਰਲ ਸਕੱਤਰ ਉਂਕਾਰ ਸਿੰਘ ਨੇ ਦੱਸਿਆ ਕਿ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਡਿਪੂ ਫ਼ਿਰੋਜ਼ਪੁਰ ਦੇ ਗੇਟ ’ਤੇ ਅੱਜ ਪੂਰੀ ਰੋਹ ਭਰਪੂਰ ਗੇਟ ਰੈਲੀ ਕੀਤੀ ਗਈ। ਗੇਟ ਰੈਲੀ ਵਿਚ ਸਾਰੀਆਂ ਭਰਾਤਰੀ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ–ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਦੱਸਿਆ ਗਿਆ ਹੈ ਕਿ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਰੋਡਵੇਜ਼/ਪੀ.ਆਰ.ਟੀ.ਸੀ ਮਹਿਕਮਿਆਂ ਨੂੰ ਬੰਦ ਕਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਵੇਂ ਕਿ ਇਨ੍ਹਾਂ ਮਹਿਕਮਿਆਂ ਵਿਚ ਬਜ਼ਟ ਰੱਖ ਕੇ ਨਵੀਆਂ ਬੱਸਾਂ ਨਾ ਪਾਉਣਾ, ਨਜਾਇਜ਼ ਆਪ੍ਰੇਸ਼ਨ ਨੂੰ ਬੰਦ ਨਾ ਕਰਨਾ, ਆਰਟੀਏ ਦਫ਼ਤਰਾਂ ਵੱਲੋਂ ਟਾਇਮ ਟੇਬਲਾਂ ਵਿਚ ਨਿੱਜੀ ਪ੍ਰਾਈਵੇਟ ਅਪਰੇਟਰਾਂ ਨੂੰ ਫਾਇਦਾ ਦੇਣਾ, ਵੱਧਦੀ ਆਬਾਦੀ ਨੂੰ ਮੁੱਖ ਰੱਖਦਿਆਂ ਸਮੇਂ ਸਿਰ ਬੱਸਾਂ ਦਾ ਫਲੀਟ ਪੂਰਾ ਨਾ ਕਰਨਾ ਅਤੇ ਇਸੇ ਤਰ੍ਹਾਂ ਇਨ੍ਹਾਂ ਮਹਿਕਮਿਆਂ ਵਿੱਚ ਹਜ਼ਾਰਾਂ ਕੰਮ ਕਰਦੇ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਜਿਵੇਂ ਹਰ ਕੈਟਾਗਿਰੀ ਦੀਆਂ ਸਮੇਂ ਸਿਰ ਪ੍ਰਮੋਸ਼ਨਾਂ ਨਾ ਕਰਨਾ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨਾ, ਮਹਿਕਮਿਆਂ ਵਿਚ ਨਵੀਆਂ ਪੋਸਟਾਂ ਕਰੇਟ ਕਰਣ ਦੀ ਬਜਾਏ ਮੌਜ਼ੂਦਾ ਪੋਸਟਾਂ ਖਤਮ ਕਰਨਾ, ਵਰਕਸ਼ਾਪ ਵਿੱਚ ਬੱਸਾਂ ਦਾ ਸਪੇਅਰ ਪਾਰਟਸ ਨਾ ਆਉਣਾ, ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਨਾ ਕਰਨਾ ਅਤੇ ਬਕਾਇਆ ਜਾਰੀ ਨਾ ਕਰਨਾ, ਕੇਂਦਰ ਸਰਕਾਰ ਦੀ ਤਰਜ਼ ਤੇ ਬਾਕੀ ਰਹਿੰਦਾ ਡੀਏ ਅਤੇ ਕਿਸ਼ਤਾਂ ਦਾ ਬਕਾਇਆ ਜਾਰੀ ਨਾ ਕਰਨਾ, ਕੁਝ ਕੈਟਾਗਿਰੀਆਂ ਦੇ ਪੇ ਸਕੇਲ ਨੂੰ ਸੋਧ ਕੇ ਉਨ੍ਹਾਂ ਦੀ ਤਨਖਾਹ ਵਿੱਚ ਵਾਧਾ ਨਾ ਕਰਨਾ, ਛੇਵੇਂ ਪੇ ਕਮਿਸ਼ਨ ਵਿੱਚ ਕਰਮਚਾਰੀਆਂ ਦੇ ਕੱਟੇ ਗਏ ਭੱਤਿਆਂ ਨੂੰ ਬਹਾਲ ਨਾ ਕਰਨਾ ਅਤੇ ਮਹਿਕਮੇ ਵਿਚ ਫੈਲੇ ਭਿ੍ਰਸ਼ਟਾਚਾਰ ਨੂੰ ਰੋਕਿਆ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਇਨ੍ਹਾਂ ਹੱਕੀ ਮੰਗਾਂ ਨੂੰ ਪੂਰਾ ਨਹੀਂ ਕਰਦੀ ਹੈ ਤਾਂ ਜੋਆਇੰਟ ਐਕਸ਼ਨ ਕਮੇਟੀ ਵੱਲੋਂ ਆਉਣ ਵਾਲੀ 13 ਸਤੰਬਰ ਨੂੰ ਲੁਧਿਆਣਾ ਵਿਖੇ ਵਿਸ਼ਾਲ ਮੁਜ਼ਾਹਰਾ ਅਤੇ ਰੈਲੀ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।ਇਸ ਮੌਕੇ ਏਟਕ ਜਥੇਬੰਦੀ ਤੋਂ ਜਨਰਲ ਸਕੱਤਰ ਉਂਕਾਰ ਸਿੰਘ, ਅਮਿਤ ਕੈਸ਼ੀਅਰ, ਕਰਮਚਾਰੀ ਦਲ ਜਥੇਬੰਦੀ ਤੋਂ ਸੂਬਾ ਪ੍ਰਧਾਨ ਗੁਰਜੀਤ ਸਿੰਘ, ਪ੍ਰਧਾਨ ਮਹਿੰਦਰ ਸਿੰਘ, ਇੰਟਕ ਜਥੇਬੰਦੀ ਤੋਂ ਪ੍ਰਧਾਨ ਹਰਪ੍ਰੀਤ ਸਿੰਘ, ਜਨਰਲ ਸਕੱਤਰ ਸੰਜੀਵ ਕੁਮਾਰ, ਮਨਿਸਟੀਰੀਅਲ ਜਥੇਬੰਦੀ ਤੋਂ ਮੀਤ ਪ੍ਰਧਾਨ ਪਵਨ ਕੁਮਾਰ ਸਿੰਗਲਾ, ਜੋਆਇੰਟ ਸਕੱਤਰ ਜਸਕਰਨ ਸਿੰਘ ਆਦਿ ਸਾਥੀ ਹਾਜ਼ਰ ਹੋਏ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.