ਤਾਜਾ ਖਬਰਾਂ
ਬਾਲਕਿਸ਼ਨ
ਫ਼ਿਰੋਜ਼ਪੁਰ, 6 ਸਤੰਬਰ–ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਫ਼ਿਰੋਜ਼ਪੁਰ ਵਿਖੇ ਵਿਸ਼ਵ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਚੇਅਰਮੈਨ ਧਰਮਪਾਲ ਬਾਸਲ ਨੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਧਿਆਪਕਾਂ ਦੀ ਮਹਾਨਤਾ ਬਾਰੇ ਦੱਸਿਆ ਕਿ ਅਧਿਆਪਕ ਦਿਵਸ ਸਾਰੇ ਅਧਿਆਪਕਾਂ ਨੂੰ ਆਦਰ ਦੇਣ ਲਈ ਮਨਾਇਆ ਜਾਂਦਾ ਹੈ ਕਿਉਂਕਿ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਅਧਿਆਪਕ ਦੀ ਮੁੱਖ ਭੂਮਿਕਾ ਹੁੰਦੀ ਹੈ ਅਤੇ ਅਧਿਆਪਕ ਉਨ੍ਹਾਂ ਦਾ ਮਾਰਗਦਰਸ਼ਕ ਹੁੰਦਾ ਹੈ। ਅਧਿਆਪਕ ਤੋਂ ਸਿੱਖਿਆ ਲੈ ਕੇ ਵਿਦਆਰਥੀ ਅੱਗੇ ਜਾ ਕੇ ਆਦਰਸ਼ ਨਾਗਰਿਕ ਬਣਦੇ ਹਨ ਅਤੇ ਇੱਕ ਵਧੀਆ ਸਮਾਜ ਦੀ ਸਿਰਜਣਾ ਹੁੰਦੀ ਹੈ। ਆਪਣੇ ਮਾਤਾ-ਪਿਤਾ ਤੋਂ ਬਾਅਦ ਬੱਚਾ ਜ਼ਿੰਦਗੀ ਦੇ ਬਹੁਤ ਸਬਕ ਅਧਿਆਪਕ ਤੋਂ ਸਿੱਖਦਾ ਹੈ। ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਅਧਿਆਪਕ ਬੈਠੇ ਹਨ ਉਨ੍ਹਾਂ ਨੂੰ ਸਾਡਾ ਪ੍ਰਣਾਮ ਹੈ। ਸਹੀ ਕਿਆ ਹੈ ਗਲਤ ਕਿਆ ਹੈ ਜਿਹ ਸਭ ਪੜਾਤੇ ਹੈ, ਆਪ ਝੂਠ ਕਿਆ ਹੈ ਔਰ ਸੱਚ ਕਿਆ ਹੈ ਜਿਹ ਸਮਝਾਤੇ ਹੈ, ਜਬ ਸੂਝਤਾ ਨਹੀਂ ਕੁਛ ਭੀ ਰਾਹੋ ਕੋ ਸਰਲ ਬਨਾਤੇ ਹੈ, ਆਪ ਇਹ ਸੱਚ ਹੈ ਕਿ ਦੇਸ਼ ਦਾ ਨਿਰਮਾਣ ਬਹੁਤ ਸਾਰੇ ਲੋਕਾਂ ਨੇ ਕੀਤਾ। ਪਰ ਉਨ੍ਹਾਂ ਨਿਰਮਾਣ ਕਰਤਾ ਦਾ ਨਿਰਮਾਣ ਵੀ ਇੱਕ ਸਿੱਖਿਅਕ ਦੁਆਰਾ ਕੀਤਾ ਗਿਆ ਹੁੰਦਾ ਹੈ। ਜੀਵਨ ਦੇ ਹਰ ਪੜਾਅ ਤੇ ਕਿਸੇ ਵੀ ਵਿਅਕਤੀ ਨੂੰ ਪਹੁੰਚਾਉਣ ਵਾਲਾ ਸਿੱਖਿਅਕ ਹੀ ਹੁੰਦਾ ਹੈ। ਇਸ ਮੌਕੇ ਸਾਰੇ ਅਧਿਆਪਕਾਂ ਤੋਂ ਕੇਕ ਕਟਵਾ ਕੇ ਅਧਿਆਪਕਾਂ ਨੂੰ ਉਨ੍ਹਾਂ ਦੇ ਕੰਮ ਦੀ ਹੌਂਸਲਾ ਅਫਜਾਈ ਲਈ ਸਨਮਾਨਿਤ ਪੱਤਰ ਦਿੱਤੇ ਗਏ ਤਾਂ ਜੋ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਆਪਣੀਆ ਸੇਵਾਵਾਂ ਦਿੰਦੇ ਰਹਿਣ। ਸਾਰੇ ਵਿਦਿਆਰਥੀਆਂ ਨੇ ਇਸ ਮੌਕੇ ਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਵਿਦਿਆਰਥੀਆਂ ਵਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਅਧਿਆਪਕਾ ਲਈ ਚਾਰਟ ਬਣਾਏ ਗਏ, ਅਧਿਆਪਕ ਦਿਵਸ ਨਾਲ ਸਬੰਧਿਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ. ਮਨਜੀਤ ਕੌਰ ਅਤੇ ਆਯੂਰਵੈਦਿਕ ਕਾਲਜ ਦੇ ਪਿ੍ਰੰਸੀਪਲ ਡਾ. ਸੰਜੀਵ ਅਤੇ ਐੱਸਬੀਐੱਸ ਕਾਲਜ ਦੇ ਸਟਾਫ ਮੈਂਬਰ ਸੁਖਵਿੰਦਰ ਕੌਰ, ਸ਼ਰਨਜੀਤ ਕੌਰ, ਗੁਰਦੀਪ ਕੌਰ, ਜਸਮੀਤ ਕੌਰ, ਅੰਜਨੀ, ਯਮਖਮ, ਇੰਦਰਜੀਤ ਕੌਰ, ਸੰਤੋਸ਼ ਰਾਣੀ, ਖੁਸ਼ਪਾਲ ਕੌਰ, ਰਮਨਦੀਪ ਸਿੰਘ, ਅਮਨਦੀਪ ਕੌਰ, ਅਮਨਦੀਪ ਕੌਰ, ਅਮਨਦੀਪ ਕੌਰ, ਮੁਸਕਾਨ, ਗਗਨਦੀਪ ਕੌਰ ਅਤੇ ਵਿਦਿਆਰਥੀ ਸ਼ਾਮਲ ਸਨ।
Get all latest content delivered to your email a few times a month.