ਤਾਜਾ ਖਬਰਾਂ
ਗੌਰਵ ਮੜੀਆ
ਕਪੂਰਥਲਾ, 6 ਸਤੰਬਰ- ਮੁਫਤ ਬਿਜਲੀ ਦੇਣ ਦਾ ਵਾਅਦਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।ਇਸ ਨੇ ਜਲੰਧਰ ਉਪ ਚੋਣ ਤੱਕ ਜਾਣਬੁੱਝ ਕੇ ਬਿਜਲੀ ਦੇ ਵਾਧੇ ਨੂੰ ਟਾਲ ਕੇ ਰੱਖਿਆ ਅਤੇ ਮੁੜ ਖਪਤਕਾਰਾਂ ਨੂੰ ਝੂਠ ਬੋਲ ਰਹੀ ਹੈ ਕਿ ਇਹ ਕਮਜ਼ੋਰ ਵਰਗ ਨੂੰ ਸਬਸਿਡੀ ਦੇਵੇਗੀ।ਜੇਕਰ ਇਸ ਦਾ ਉਦੇਸ਼ ਅਜਿਹਾ ਕਰਨਾ ਹੈ ਤਾਂ ਇਸਨੇ ਵਾਧਾ ਹੀ ਕਿਉਂ ਕੀਤਾ?ਇਹ ਗੱਲ ਭਾਜਪਾ ਸੂਬਾ ਕਾਰਜਕਾਰਣੀ ਦੇ ਮੈਂਬਰ ਉਮੇਸ਼ ਸ਼ਾਰਦਾ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਲੋਕ ਹਿਤੈਸ਼ੀ ਦੱਸਦੀ ਹੈ।ਪਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਅਤੇ ਬਿਜਲੀ ਦੀ ਸਬਸਿਡੀ ਖਤਮ ਕਰਕੇ 2400 ਕਰੋੜ ਦਾ ਨਵਾਂ ਬੋਝ ਪਾ ਦਿੱਤਾ ਹੈ।ਉਨ੍ਹਾਂਨੇ ਕਿਹਾ ਕਿ ਸਰਕਾਰ ਹਰ ਘਰ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਅਤੇ ਹੋਰ ਲੋਕ-ਲੁਭਾਊ ਵਾਅਦਿਆਂ ਦੇ ਦੱਮ ਤੇ ਸਰਕਾਰ ਬਣਾਉਣ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਘਰੇਲੂ ਅਤੇ ਵਪਾਰਕ ਖਪਤਕਾਰਾਂ ਲਈ ਬਿਜਲੀ ਦਰਾਂ 25 ਤੋਂ 89 ਪੈਸੇ ਪ੍ਰਤੀ ਯੂਨਿਟ ਵਧਾ ਕੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ।ਉਨ੍ਹਾਂ ਕਮਰਤੋੜ ਵਾਧੇ ਨੂੰ ਤੁਰੰਤ ਵਾਪਸ ਲ ਨ ਦੀ ਮੰਗ ਕਦੇ ਹੋਏ ਕਿਹਾ ਕਿ ਆਪ ਪਾਰਟੀ ਤੇ ਵਿਸ਼ਵਾਸ ਕਰਨ ਵਾਲੇ ਪੰਜਾਬੀਆਂ ਨੂੰ ਦੰਡਿਤ ਕੀਤਾ ਹੈ ਅਤੇ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਹੈ।ਉਨ੍ਹਾਂ ਕਿਹਾ ਕਿ ਆਪ ਨੇ ਆਪਣੀ 300 ਯੂਨਿਟ ਮੁਫ਼ਤ ਬਿਜਲੀ ਯੋਜਨਾ ਦਾ ਪ੍ਰਦਰਸ਼ਨ ਕਰਕੇ ਲੋਕਸਭਾ ਦੀਆ ਤਿੰਨ ਸੀਟਾਂ ਜਿੱਤਿਆ ਸਨ।
Get all latest content delivered to your email a few times a month.