IMG-LOGO
ਹੋਮ ਪੰਜਾਬ : ਫਾਹੇ ਲਗਿਆ ਸੀ ਪੁੱਤਰ, ਨੂੰਹ ਦੇ ਬਿਆਨਾਂ ਤੇ ਸਹੁਰੇ ਪਰਿਵਾਰ...

ਫਾਹੇ ਲਗਿਆ ਸੀ ਪੁੱਤਰ, ਨੂੰਹ ਦੇ ਬਿਆਨਾਂ ਤੇ ਸਹੁਰੇ ਪਰਿਵਾਰ ਤੇ ਕਤਲ ਦਾ ਮੁਕੱਦਮਾ, ਦੇਖੋ FIR

Admin user - Sep 06, 2024 05:32 PM
IMG

 ਜਗਦੀਸ਼ ਥਿੰਦ
 ਗੁਰੂ ਹਰ ਸਹਾਏ / ਫਿਰੋਜ਼ਪੁਰ 6 ਸਤੰਬਰ, ਪਿੰਡ ਝੰਡੂਵਾਲਾ ਵਾਸੀ ਅੰਮ੍ਰਿਤ ਬੀਰ ਸਿੰਘ ਭੁੱਲਰ ਵੱਲੋਂ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਸੀ ।
  ਇਸ ਤੋਂ ਬਾਅਦ ਇਸ ਦੀ ਪਤਨੀ ਪਲਵੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਸਫਾਈ ਕਰਦਿਆਂ ਉਸ ਦੀ ਸੱਸ ਨੂੰ ਸੂਸਾਈਡ ਨੋਟ ਮਿਲਿਆ ਹੈ,

ਇਸ ਸੁਸਾਈਡ ਨੋਟ ਅਨੁਸਾਰ ਦੋਸ਼ੀਅਨ ਤੋਂ ਤੰਗ ਆ ਕੇ ਉਸ ਨੇ ਆਤਮਹਤਿਆ ਕੀਤੀ ਹੈ ।
   ਲੰਬਾ ਚਲ ਸਮਾਂ ਚੱਲੀ ਤਪਤੀਸ਼ ਤੋਂ ਬਾਅਦ ਮਰਨ ਵਾਲੇ ਦੇ ਬਾਪ, ਭਰਾਵਾਂ, ਭਰਜਾਈਆਂ, ਤਾਇਆ

ਅਤੇ ਹੋਰ ਨੇੜਲੇ ਰਿਸ਼ਤੇਦਾਰਾਂ ਉੱਪਰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਹਦੀਨ ਮੁਕਦਮਾ ਦਰਜ ਕੀਤਾ ਗਿਆ ਹੈ।
  ਦਰਜ ਐਫ ਆਰ ਅਨੁਸਾਰ ਮਹਿੰਦਰ ਸਿੰਘ ਪੁੱਤਰ ਧਾਰਾ ਸਿੰਘ, ਅਰਵਿੰਦਰ ਸਿੰਘ ਪੁੱਤਰ ਕੁਲਜੀਤ ਸਿੰਘ,

ਗੁਰਨੂਰ ਕੌਰ ਪਤਨੀ ਅਰਵਿੰਦਰ ਸਿੰਘ, ਗੁਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਝੰਡੂਵਾਲਾ ਅਤੇ

ਨੇੜਲੇ ਰਿਸ਼ਤੇਦਾਰ ਸੁਖਵਿੰਦਰ ਸਿੰਘ, ਗੁਰਤੇਜ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀਅਨ ਫੋਸ ਮੰਡੀ ਸਰਦੂਲਗੜ ਮਾਨਸਾ ਨੌ ਆਰੋਪੀ ਠਹਿਰਾਇਆ ਗਿਆ ਹੈ ।

  ਤਫਤੀਸ਼ ਅਧਿਕਾਰੀ ਮਹਿੰਦਰ ਸਿੰਘ ਅਨੁਸਾਰ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਜਾ ਸਕੀ l

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਅੰਮ੍ਰਿਤ ਬੀਰ ਸਿੰਘ ਭੁੱਲਰ ਨੇ ਆਪਣੇ ਪਤਨੀ ਪਲਵੀ ਨਾਲ ਪ੍ਰੇਮ ਵਿਆਹ ਰਚਾਇਆ ਸੀ ।


ਲਿੰਕ ਨੂੰ ਕਲਿੱਕ ਕਰੋ :

 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.