IMG-LOGO
ਹੋਮ ਰਾਸ਼ਟਰੀ: ਵੱਧ ਤੋਂ ਵੱਧ ਵੇਕਸਿਨੇਸ਼ਨ ਤੇ ਸੇਂਪਲਿੰਗ ਵਿੱਚ ਸਹਿਯੋਗ ਦੇਣ ਲੋਕ...

ਵੱਧ ਤੋਂ ਵੱਧ ਵੇਕਸਿਨੇਸ਼ਨ ਤੇ ਸੇਂਪਲਿੰਗ ਵਿੱਚ ਸਹਿਯੋਗ ਦੇਣ ਲੋਕ - ਡਾ ਤੇਜਵੰਤ ਸਿੰਘ ਢਿੱਲੋਂ।

Admin user - Feb 03, 2022 03:03 AM
IMG

   ਸੁਰਜੀਤ ਕੌਰ

ਫ਼ਾਜ਼ਿਲਕਾ 3 ਫ਼ਰਵਰੀ  

  ਸਿਵਲ ਸਰਜਨ ਫਾਜ਼ਿਲਕਾ ਡਾਕਟਰ ਤੇਜਵੰਤ ਸਿੰਘ ਨੇ ਅੱਜ ਜਿਲ੍ਹੇ ਵਿਚ  ਵੇਕਸਿਨੇਸ਼ਨ ਦਾ ਖੁਦ ਜਾ ਕੇ ਜਾਏਜਾ ਲਿਆ। ਹਰ ਇਕ ਸਾਈਟ ਤੇ ਆਮ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਡਾ ਢਿੱਲੋਂ ਨੇ ਕਿਹਾ ਕਿ ਸਹਿਤ ਵਿਭਾਗ ਨੇ ਹਰ ਪਿੰਡ ਮੁਹੱਲੇ ਢਾਣੀ ਵਿੱਚ ਵੈਕਸੀਨ ਸੈਸ਼ਨ ਲਗਾਏ ਹੋਏ ਹਨ। ਨਾਲ ਹੀ ਓਹਨਾਂ ਨੇ ਕਿਹਾ ਜਿੱਥੇ ਜ਼ਰੂਰਤ ਹੈ ਓਥੇ ਘਰ ਘਰ ਜਾ ਕੇ ਵੀ ਟੀਕਾ ਕਰਨ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸੈਪਲਿੰਗ ਵੀ ਸਾਰੀਆਂ ਸਿਹਤ ਸੰਸਥਾਵਾਂ ਤੇ ਹੋ ਰਹੀ ਹੈ। ਕਿਉਂ ਕੇ ਸੈਂਪਲ ਦੇਣ ਨਾਲ ਹੀ ਪਤਾ ਲਗੇਗਾ ਕੇ  ਵਿਅਕਤੀ ਕੋਵਿਡ ਸੰਕ੍ਰਮਿਤ ਹੈ ਜਾ ਨਹੀਂ। ਖਾਂਸੀ ਜੁਕਾਮ ਬੁਖਾਰ ਸਿਰ ਦਰਦ ਠੰਡ ਦੇ ਮੌਸਮ ਵਿਚ ਹੋ ਜਾਂਦਾ ਹੈ ਪਰ ਜਦੋਂ ਤਕ ਟੈਸਟ ਨਹੀਂ ਕਰਾਂਵਾ ਗੇ ਕਰੋਨਾ ਹੈ ਜਾ ਨਹੀਂ ਪਤਾ ਨਹੀਂ ਲੱਗਣਾ। ਤੇ ਇਸ ਦਾ ਸਭ ਤੋਂ ਵੱਧ ਨੁਕਸਾਨ ਆਪਣੇ ਹੀ ਪਰਿਵਾਰ ਨੂੰ ਹੁੰਦਾ ਹੈ। ਇਸ ਕਰਕੇ ਵੈਕਸੀਨ ਲਗਾਉਂਣ ਤੇ ਸੈਂਪਲ/ ਟੈਸਟ ਕਰਾਉਣ ਲਈ ਲੋਕ ਵੱਧ ਤੋਂ ਅੱਗੇ ਆਉਣ ਤੇ ਬਾਕੀਆਂ ਨੂੰ ਵੀ ਜਾਗਰੂਕ ਕਰਨ। ਓਹਨਾਂ ਨੇ ਪਿੰਡਾ ਦੇ ਪੰਚਾ ਸਰਪੰਚਾ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਸੈਸ਼ਨ ਵਾਲੀ ਜਗ੍ਹਾ ਤੇ ਲੋਕਾਂ ਨੂੰ ਟੀਕਾਕਰਨ ਕਰਾਉਣ ਲਈ ਪ੍ਰੇਰਿਤ ਕਰਕੇ ਲਿਆਉਣ ਤਾਂ ਜੌ ਅਪਾਂ ਸਾਰੇ ਸਮਾਜ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਵਿਚ ਕਾਮਯਾਬ ਹੋ ਸਕੀਏ। ਇਸ ਮੌਕੇ ਉਨਾਂ ਦੇ ਨਾਲ ਡਾ ਸਰਬ੍ਰਿੰਦਰ ਸੈਠੀ ਅਤੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਅਨਿਲ ਧਾਮੂ ਮੌਜੂਦ ਸਨ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.