IMG-LOGO
ਹੋਮ ਪੰਜਾਬ : ਡੈਮੋਕਰੈਟਿਕ ਟੀਚਰਜ਼ ਫਰੰਟ ਵਲੋਂ ਅਧਿਆਪਕ ਦਿਵਸ ’ਤੇ ਵਿਆਪਕ ਪੱਧਰ ’ਤੇ...

ਡੈਮੋਕਰੈਟਿਕ ਟੀਚਰਜ਼ ਫਰੰਟ ਵਲੋਂ ਅਧਿਆਪਕ ਦਿਵਸ ’ਤੇ ਵਿਆਪਕ ਪੱਧਰ ’ਤੇ ਰੋਸ ਪ੍ਰਦਰਸ਼ਨ

Admin user - Sep 05, 2024 07:48 PM
IMG

ਬਾਲ ਕਿਸ਼ਨ
ਫ਼ਿਰੋਜ਼ਪੁਰ, 5 ਸਤੰਬਰ–  ਸਮੁੱਚੇ ਅਧਿਆਪਕ ਵਰਗ ਦੀਆਂ ਭੱਖਵੀਆਂ ਮੰਗਾਂ ਦੇ ਸਬੰਧ  ਵਿਚ ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰ ਫਰੰਟ ਵਲੋਂ ਸੂਬੇ ਭਰ ਵਿਚ ਵਿਆਪਕ ਪੱਧਰ ’ਤੇ ਰੋਸ ਧਰਨੇ ਦਿੱਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਰਾਮ ਸ਼ਰਮਾ ਅਤੇ ਜ਼ਿਲ੍ਹਾ ਸਕੱਤਰ ਗਗਨਦੀਪ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਢਾਈ ਸਾਲਾਂ ਤੋਂ ਸਿੱਖਿਆ ਖੇਤਰ ਵਿਚ ਕੇਵਲ ਕਾਗਜੀ ਸੁਧਾਰ ਹੀ ਕੀਤੇ ਗਏ ਹਨ। ਪੁਰਾਣੀ ਪੈਨਸ਼ਨ ਬਹਾਲੀ ਦਾ ਅਧੂਰਾ ਨੋਟੀਫਿਕੇਸ਼ਨ ਜਾਰੀ ਕਰਕੇ ਵਾਪਸ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਨਵਰੀ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੋਂ ਕੇਂਦਰੀ ਤਨਖਾਹ ਕਮਿਸ਼ਨ ਦੀ ਆੜ੍ਹ ਹੇਠ ਤਨਖਾਹ ਕਟੌਤੀ ਕੀਤੀ ਗਈ ਹੈ। ਸਿੱਖਿਆ ਨੂੰ ਪੜੋ੍ਹ ਪੰਜਾਬ, ਉਡਾਨ, ਸਰਵ ਸਿੱਖਿਆ ਅਭਿਆਨ, ਮਿਸ਼ਨ ਸਮਰੱਥ, ਸੀ.ਈ.ਪੀ ਵਰਗੇ ਵੱਖ–ਵੱਖ ਪ੍ਰੋਜੈਕਟਾਂ ਨਾਲ ਨੂੜ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਨਵੀਆਂ ਪ੍ਰੇਸ਼ਾਨੀਆਂ ਪੈਦਾ ਕੀਤੀਆਂ ਗਈਆਂ ਹਨ। ਸੀਨੀਅਰ ਮੀਤ ਪ੍ਰਧਾਨ ਯੁੱਧਜੀਤ ਸਰਾਂ, ਮੀਤ ਪ੍ਰਧਾਨ ਉਡੀਕ ਚਾਵਲਾ, ਜਥੇਬੰਦਕ ਸਕੱਤਰ ਗੁਰਦੇਵ ਸਿੰਘ ਭਾਗੋਕੇ, ਵਿੱਤ ਸਕੱਤਰ ਗੁਰਮੀਤ ਤੂੰਬੜਭੰਨ ਅਤੇ ਪ੍ਰੈੱਸ ਸਕੱਤਰ ਅਜੈ ਪਵਾਰ ਨੇ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆਂ ਕਰਦਿਆਂ ਕਿਹਾ ਕਿ ਕੰਪਿਊਟਰ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲਾਂ ਸਮੇਤ ਸਿੱਖਿਆ ਭਾਗ ਵਿਚ ਮਰਜ ਕਰਨ ਤੋਂ ਨਾਂਹ ਨੁੱਕਰ ਕੀਤੀ ਜਾ ਰਹੀ ਹੈ। ਮੈਰੀਟੋਰੀਅਸ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਨੂੰ ਠੇਕਾ ਸਿਸਟਮ ਅਧੀਨ ਰੱਖਿਆ ਗਿਆ ਹੈ। ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਭੱਤਿਆਂ ਤੇ ਕੈਂਚੀ ਫੇਰੀ ਜਾ ਚੁੱਕੀ ਹੈ। ਡੀ.ਏ, ਦੀਆਂ ਕਿਸ਼ਤਾਂ ਦੇ ਬਕਾਏ ਤੋਂ ਸਰਕਾਰ ਭੱਜ ਚੁੱਕੀ ਹੈ। ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਵਜ਼ੀਫਾ ਦੇਣ ਤੋਂ ਮੁੱਕਰ ਚੁੱਕੀ ਹੈ। ਗੁਰਦੇਵ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਐਨ.ਐੱਸ.ਕਿਉ.ਐਫ. ਨੇ ਦੱਸਿਆ ਇਸ ਅਧੀਨ ਭਰਤੀ ਕੀਤੇ ਅਧਿਆਪਕਾਂ ਤੇ ਆਊਟਸੋਰਸਿੰਗ  ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ। ਜ਼ਿਲ੍ਹਾ ਆਗੂ ਗੁਰਪ੍ਰੀਤ ਮੱਲੋ ਕੇ, ਅਵਤਾਰ ਪੁਰੀ, ਦਵਿੰਦਰ ਗਿੱਲ, ਕੁਲਦੀਪ ਵਾਹਗੇਵਾਲਾ ਨੇ ਕਿਹਾ ਅਧਿਆਪਕਾਂ ਨੂੰ ਮਿਲਣ ਵਾਲੀ ਏ.ਸੀ.ਪੀ ਸਕੀਮ ਨੂੰ ਬੰਦ ਕੀਤਾ ਜਾ ਚੁੱਕਾ ਹੈ। ਉਨ੍ਹਾਂ ਮੰਗ ਕੀਤੀ ਕਿ ਐਨ.ਪੀ.ਐੱਸ. ਅਤੇ ਯੂ.ਪੀ.ਐੱਸ.  ਰੱਦ ਕਰਕੇ ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕੀਤੀ ਜਾਵੇ, ਕੇਂਦਰੀ ਤਨਖਾਹ ਕਮਿਸ਼ਨ ਰੱਦ ਕਰਕੇ ਪੁਰਾਣੇ ਤਨਖਾਹ ਸਕੇਲ ਬਹਾਲ ਕੀਤੇ ਜਾਣ, ਕੰਪਿਊਟਰ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲਾਂ ਸਮੇਤ ਸਿੱਖਿਆ ਵਿਭਾਗ ਵਿਚ ਮਰਜ਼ ਕੀਤਾ ਜਾਵੇ। ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਕੱਚੇ ਅਧਿਆਪਕਾਂ ਅਤੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ, 3-7-11-15, ਸਾਲਾ ਡਾਇਨਾਮਿਕ ਏ.ਸੀ.ਪੀ ਲਾਗੂ ਕੀਤਾ ਜਾਵੇ, ਹਰ ਤਰ੍ਹਾਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ, ਬਾਹਰਲੇ  ਜ਼ਿਲ੍ਹਿਆਂ ਵਿਚ ਸੇਵਾਵਾਂ ਦੇ ਰਹੇ ਅਧਿਆਪਕਾਂ ਦੀ ਬਦਲੀ ਬਿਨਾਂ ਕਿਸੇ ਦੇਰੀ ਤੋਂ ਪਿੱਤਰੀ ਜ਼ਿਲਿਆਂ ਵਿਚ ਕੀਤੀ ਜਾਵੇ।  ਅਧਿਆਪਕ ਆਗੂਆਂ ਵਿਸ਼ਾਲ ਸਹਿਗਲ, ਕੁਲਵਿੰਦਰ ਸਾਧੂਵਾਲਾ, ਗੁਰਪ੍ਰੀਤ ਵਾੜਾ ਪੋਹਵਿੰਡ, ਮਹਿਤਾਬ ਕੰਗ, ਦਵਿੰਦਰ ਗੱਟੀ ਰਾਜੋਕੇ, ਹਰਪ੍ਰੀਤ ਭਾਗੋਕੇ, ਸਤੀਸ਼ ਕੁਮਾਰ, ਵਿਕਾਸ ਫ਼ਰੀਦੇਵਾਲਾ, ਬਲਰਾਜ ਲੁਹਾਮ, ਰਤਨਦੀਪ ਸਿੰਘ, ਸੰਤੋਖ ਠੱਠਾ, ਗਗਨ ਜੱਲੇ ਖਾਂ, ਗੁਰਸੇਵਕ ਠੱਠਾ, ਸਾਹਿਲ, ਰਜਤ ਮੱਕੜ, ਅਮਿਤ, ਸੁਖਵੀਰ, ਪ੍ਰੀਤ ਕਮਲ, ਸਰਬਜੀਤ, ਵਰਿੰਦਰ, ਮਨਜੋਤ, ਸੁਮਿਤਪਾਲ, ਗੁਰਪ੍ਰਤਾਪ, ਸਬਰਜੀਤ, ਅਸ਼ੀਸ਼, ਅਨਿਲ, ਮੁਕੇਸ਼, ਨਵਿੰਦਰ, ਸੰਦੀਪ ਅਲੀਪੁਰ, ਅਮਨ ਕੱਸੋਆਣਾ ਨੇ ਚੇਤਾਵਨੀ ਦਿੱਤੀ ਕਿ ਮੰਗਾਂ ਨਾ ਮੰਨਣ ਦੀ ਸੂਰਤ ਵਿਚ ਸੰਘਰਸ਼ ਨੂੰ ਹੋਰ ਵਿਆਪਕ ਅਤੇ ਤਿੱਖਾ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.