ਤਾਜਾ ਖਬਰਾਂ
ਬਾਲਕਿਸ਼ਨ
ਫ਼ਿਰੋਜ਼ਪੁਰ, 5 ਸਤੰਬਰ– ਸਰਕਲ ਫਿਰੋਜ਼ਪੁਰ ਵਿਖੇ ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਮੁਲਾਜ਼ਮ ਫਰੰਟ ਵੱਲੋਂ ਰੋਸ ਧਰਨਾ ਦਿੱਤਾ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਹਿੱਸਾ ਲਿਆ। ਅੱਜ ਦੇ ਇਸ ਧਰਨੇ ਦੀ ਪ੍ਰਧਾਨਗੀ ਸਾਥੀ ਸੁਖਚੈਨ ਲਾਲ ਸ਼ਰਮਾ ਵੱਲੋਂ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਪੈਨਸ਼ਨਰ ਐਸੋਸੀਏਸ਼ਲ ਦੇ ਸਰਕਲ ਪ੍ਰਧਾਨ ਸਾਥੀ ਸੁਰਿੰਦਰ ਸ਼ਰਮਾ, ਸਟੇਟ ਆਗੂ ਰਾਕੇਸ਼ ਸ਼ਰਮਾ, ਮੁਖਤਿਆਰ ਸਿੰਘ, ਸਰਕਲ ਪ੍ਰਧਾਨ ਟੀਐੱਸਯੂ ਜਗਤਾਰ ਸਿੰਘ, ਮੰਡਲ ਆਗੂ ਸਾਥੀ ਕੁਲਵੰਤ ਸਿੰਘ, ਵਰਿੰਦਰ ਚਾਵਲਾ, ਰਜਿੰਦਰ ਸ਼ਰਮਾ, ਮੰਡਲ ਸਕੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਪੈਨਸ਼ਨਰ ਤੇ ਮੁਲਾਜ਼ਮਾਂ ਦੇ ਮੰਗਾਂ ਮਸਲਿਆਂ ਦੇ ਸਬੰਧ ਵਿਚ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਮੀਟਿੰਗਾਂ ਦੇ ਕੇ ਅਤੇ ਵਾਅਦੇ ਕਰਕੇ ਵਾਰ ਵਾਰ ਮੁੱਕਰ ਰਹੀ ਹੈ। ਜਿਸ ਦੇ ਰੋਸ ਵਜੋਂ ਅੱਜ ਪੂਰੇ ਪੰਜਾਬ ਦੇ ਸਰਕਲ ਦਫਤਰਾਂ ਸਾਹਮਣੇ ਧਰਨੇ ਦਿੱਤੇ ਜਾ ਰਹੇ ਹਨ। ਜਿਸ ਵਿਚ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਅੜਿਅਲ ਰਵੱਈਏ ਦੀ ਨਿਖੇਧੀ ਕੀਤੀ ਜਾ ਰਹੀ ਹੈ। ਜੇਕਰ 6 ਸਤੰਬਰ ਅਤੇ 10 ਸਤੰਬਰ ਨੂੰ ਹੋਣ ਵਾਲੀਆਂ ਮੀਟਿੰਗਾਂ ਵਿਚ ਪੈਨਸ਼ਨਰ ਅਤੇ ਮੁਲਾਜ਼ਮਾਂ ਦੇ ਮੰਗਾਂ ਮਸਲੇ ਹੱਲ ਨਹੀਂ ਕੀਤੇ ਗਏ ਤਾਂ 25 ਸਤੰਬਰ ਨੂੰ ਪਟਿਆਲਾ ਮੁੱਖ ਦਫਤਰ ਅੱਗੇ ਵਿਸ਼ਾਲ ਧਰਨਾ ਪੰਜਾਬ ਪੱਧਰ ਤੇ ਦਿੱਤਾ ਜਾਵੇਗਾ। ਜਿਸ ਵਿਚ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਆਗੂਆਂ ਵੱਲੋਂ ਦੱਸਿਆ ਗਿਆ ਕਿ ਠੇਕੇਦਾਰੀ ਮਾੜੇ ਸਿਸਟਮ ਕਰਕੇ ਲਗਾਤਾਰ ਹਾਦਸੇ ਵੱਧ ਰਹੇ ਹਨ ਅਤੇ ਬਿਜਲੀ ਕਾਮਿਆਂ ਦੀਆਂ ਕੀਮਤੀ ਜਾਨਾਂ ਇਨ੍ਹਾਂ ਹਾਦਸਿਆਂ ਕਰਕੇ ਜਾ ਰਹੀਆਂ ਹਨ ਅਤੇ ਇਨ੍ਹਾਂ ਸਾਥੀਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਉਸੇ ਤਰਜ ਤੇ ਪਰਿਵਾਰ ਦੀ ਵਿੱਤੀ ਸਹਾਇਤਾ ਕੀਤੀ ਜਾਵੇ। ਮੀਟਿੰਗ ਵਿੱਚ ਹੋਈਆਂ ਸਹਿਮਤੀਆਂ ਅਨੁਸਾਰ ਗਰਿੱਡ ਸਬ ਸਟੇਸ਼ਨ ਉੱਪਰ ਕੰਮ ਕਰ ਰਹੇ ਬਿਜਲੀ ਕਾਮਿਆਂ (ਆਰਟੀਐਮ, ਓਸੀ, ਐੱਸਐੱਸਏ) ਦੀਆਂ ਤਰੱਕੀਆਂ/ਓਸੀ ਕੈਟਾਗਰੀ ਨੂੰ ਪੈ ਬੈਂਡ ਲਾਗੂ ਕਰਨ, ਸੀਆਰਏ 293, 294, 295, 296/19 ਰਾਹੀਂ ਭਰਤੀ ਕਰਮਚਾਰੀਆਂ/ਅਧਿਕਾਰੀਆਂ ਉੱਪਰ ਸੱਤਵੇਂ ਪੇ ਕਮਿਸ਼ਨ ਦੀ ਥਾਂ ਤੇ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ, ਸੋਧੇ ਹੋਏ ਭੱਤਿਆਂ ਦਾ ਬਕਾਇਆ, ਰਹਿੰਦੇ ਭੱਤੇ ਸੋਧਣ, ਇਨ ਹਾਊਸ ਕੰਟਰੈਕਟ ਕਾਮਿਆਂ ਨੂੰ ਪੱਕੇ ਕਰਨ, 9,16, 23 ਸਾਲਾ ਸਕੇਲ ਬਿਨਾਂ ਸ਼ਰਤ ਲਾਗੂ ਕਰਨ, ਹਰੇਕ ਕੈਟਾਗਰੀ ਦੀਆਂ ਤਰੱਕੀਆਂ ਵਿੱਚ ਤੇਜ਼ੀ ਲਿਆਉਣ, ਮਿ੍ਰਤਕ ਕਰਮਚਾਰੀਆਂ ਦੇ ਵਾਰਿਸਾਂ ਨੂੰ ਯੋਗ ਨੌਕਰੀ ਦੇਣ, 295/19 ਸੀਆਰਏ ਨੂੰ ਰੈਗੂਲਰ ਕਰਕੇ ਪੂਰੀਆ ਤਨਖਾਹਾਂ ਜਾਰੀ ਕਰਨ, ਖ਼ਾਲੀ ਅਸਾਮੀਆਂ ਤਰੱਕੀ, ਨਵੀਂ ਭਰਤੀ ਰਾਹੀਂ ਪੋਸਟਾਂ ਭਰਨ ਆਦਿ ਹਨ। ਇਸ ਧਰਨੇ ਨੂੰ ਉਪ ਮੰਡਲ ਪ੍ਰਧਾਨ ਤੁਸ਼ਾਰ ਚਾਵਲਾ, ਰਵਿੰਦਰ ਸ਼ਰਮਾ (ਰਵੀ), ਸ਼ਾਮ ਸਿੰਘ, ਰਮਨਦੀਪ ਸਿੰਘ, ਮੰਡਲ ਸ਼ਹਿਰੀ ਪ੍ਰਧਾਨ, ਰਾਜੇਸ਼ ਦੇਵਗਨ ਪ੍ਰਧਾਨ ਸਬ ਅਰਬਨ ਮੰਡਲ ਆਦਿ ਨੇ ਸੰਬੋਧਨ ਕੀਤਾ।
Get all latest content delivered to your email a few times a month.