IMG-LOGO
ਹੋਮ ਪੰਜਾਬ : ਰੇਲਵੇ ਮੁਲਾਜ਼ਮ ਦੀ ਕੁੱਟਮਾਰ ਤੇ ਲੁੱਟ–ਖੋਹ ਕਰਨ ਵਾਲਾ ਮੁਲਜ਼ਮ ਪੁਲਿਸ...

ਰੇਲਵੇ ਮੁਲਾਜ਼ਮ ਦੀ ਕੁੱਟਮਾਰ ਤੇ ਲੁੱਟ–ਖੋਹ ਕਰਨ ਵਾਲਾ ਮੁਲਜ਼ਮ ਪੁਲਿਸ ਅੜਿੱਕੇ

Admin user - Sep 05, 2024 04:04 PM
IMG

ਬਾਲ ਕਿਸ਼ਨ
ਫ਼ਿਰੋਜ਼ਪੁਰ, 5 ਸਤੰਬਰ– ਬੀਤੀ ਦਰਮਿਆਨੀ ਰਾਤ ਨੂੰ 3 ਅਣਪਛਾਤੇ ਵਿਅਕਤੀਆਂ ਵਲੋਂ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਦੇ ਨਜ਼ਦੀਕ ਰੇਲਵੇ ਮੁਲਾਜ਼ਮ ’ਤੇ ਹਮਲਾ ਕਰਕੇ, ਸੱਟ ਮਾਰ ਕੇ ਉਸ ਪਾਸੋਂ ਮੋਬਾਈਲ ਫੋਨ, ਅਤੇ ਸਰਕਾਰੀ ਟੂਲ ਕਿੱਟ ਖੋਹ ਕੇ ਫਰਾਰ ਹੋ ਗਏ ਸਨ ਅਤੇ ਉਨ੍ਹਾਂ ਜਿਨ੍ਹਾਂ ਖਿਲਾਫ ਮੁਕੱਦਮਾ ਨੰਬਰ 23 ਮਿਤੀ 07-07-2024 ”/S 304,115(2),118,132,3(5) 2NS 2023,24/54/59 1rms 1ct, 146 RLY 1ct ਥਾਣਾ ਰੇਲਵੇ ਪੁਲਸ ਫ਼ਿਰੋਜ਼ਪੁਰ ਦਰਜ ਕੀਤਾ ਗਿਆ ਸੀ, ਜੋ ਮਿਤੀ 04-09-2024 ਨੂੰ LR/1S9  ਜਤਿੰਦਰ ਸਿੰਘ 1117 ਵਲੋਂ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਮੁਕੱਦਮਾ ਨੰ: 23 ਮਿਤੀ 07-07-2024 ”/S 304,115(2),118,132,3(5) 2NS 2023,24/54/59 1rms 1ct, 146 RLY 1ct ਥਾਣਾ ਰੇਲਵੇ ਪੁਲਸ ਫ਼ਿਰੋਜ਼ਪੁਰ ਵਿੱਚ ਲੋੜੀਂਦੇ ਦੋਸ਼ੀ ਰਾਹੁਲ ਪੁੱਤਰ ਜੋਗਿੰਦਰ ਸਿੰਘ ਵਾਸੀ ਗੱਜਣ ਸਿੰਘ ਵਾਲਾ, ਆਲੇ ਵਾਲਾ ਸਤੀਏ ਵਾਲਾ ਥਾਣਾ ਕੁਲਗੜੀ ਜ਼ਿਲਾ ਫ਼ਿਰੋਜ਼ਪੁਰ ਨੂੰ ਹਸਬ ਜ਼ਾਬਤਾ ਗਿਰਫਤਾਰ ਕਰਕੇ ਪੁੱਛ ਗਿੱਛ ਕੀਤੀ ਗਈ, ਜਿਸਨੇ ਪੁੱਛ ਗਿੱਛ ਦੋਰਾਨ ਅਪਣੇ ਦੋ ਹੋਰ ਸਾਥੀਆਂ ਤਰੁਣ ਕੁਮਾਰ ਉਰਫ ਬਾਦਲ ਅਤੇ ਸ਼ੁਭਮ ਦਾ ਵਾਰਦਾਤ ਵਿਚ ਨਾਲ ਹੋਣਾ ਦੱਸਿਆ।ਜਿਸਦੇ ਦੱਸਣ ਮੁਤਾਬਿਕ ਉਕਤ ਮੁਲਜ਼ਮਾਂ ਨੂੰ ਮੁਕੱਦਮਾ ਉਕਤ ਵਿਚ ਨਾਮਜ਼ਦ ਕੀਤਾ ਗਿਆ ਹੈ l ਦੋਸ਼ੀ ਅਤੇ ਉਸਦੇ ਸਾਥੀਆਂ ਵੱਲੋਂ ਖੋਹਿਆ ਹੋਇਆ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ।ਦੋਸ਼ੀ ਉਕਤ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ  ਬੰਦ ਜੁਡੀਸੀਅਲ ਜੇਲ ਫ਼ਿਰੋਜ਼ਪੁਰ ਕਰਾਇਆ ਗਿਆ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.