IMG-LOGO
ਹੋਮ ਪੰਜਾਬ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਚੰਡੀਗੜ੍ਹ ਰੈਲੀ ਨੂੰ ਲੈਕੇ...

ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਚੰਡੀਗੜ੍ਹ ਰੈਲੀ ਨੂੰ ਲੈਕੇ ਅਹਿਮ ਮੀਟਿੰਗ ਹੋਈ

Admin user - Sep 05, 2024 03:26 PM
IMG

ਬਾਲ ਕਿਸ਼ਨ

ਫਿਰੋਜ਼ਪੁਰ 5 ਸਤੰਬਰ- ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਫਿਰੋਜ਼ਪੁਰ ਨਾਲ ਸੰਬੰਧਿਤ ਸਾਰੀਆਂ ਧਿਰਾਂ ਦੀ ਅਹਿਮ ਮੀਟਿੰਗ ਜ਼ਿਲ੍ਹਾ ਕੋਆਰਡੀਨੇਟਰ ਸੁਬੇਗ ਸਿੰਘ ਅਜ਼ੀਜ਼ ਸਾਬਕਾ ਖਜ਼ਾਨਾ ਅਫਸਰ, ਸਹਾਇਕ ਕੋਆਰਡੀਨੇਟਰ ਜਸਪਾਲ ਸਿੰਘ ਡੀ ਐਸ ਪੀ  ਸਾਂਝਾਂ ਫਰੰਟ ਦੀ ਅਗਵਾਈ ਹੇਠ ਪੁਲਿਸ ਪੈਨਸ਼ਨਰਜ਼ ਦਫਤਰ ਫਿਰੋਜ਼ਪੁਰ ਵਿਖੇ ਹੋਈ। ਜਿਸ ਵਿੱਚ 3 ਸਤੰਬਰ 2024 ਨੂੰ  ਸੈਕਟਰ 39 ਦਾਣਾ ਮੰਡੀ ਚੰਡੀਗੜ੍ਹ ਵਿਖੇ ਹੋਈ ਸੂਬਾ ਪੱਧਰੀ ਰੈਲੀ ਅਤੇ ਮਟਕਾ ਚੌਂਕ ਵਿੱਚ ਦਿੱਤੇ ਲਾ ਮਿਸਾਲ ਧਰਨੇ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੀਟਿੰਗ ਦੇ ਦਿੱਤੇ ਸਮੇ ਨੂੰ ਮੁੱਖ ਰੱਖਦਿਆਂ ਵਿਚਾਰ ਚਰਚਾ ਕੀਤੀ ਗਈ । ਇਸ ਮੌਕੇ ਸੁਬੇਗ ਸਿੰਘ ਅਜ਼ੀਜ਼ ਕੋਆਰਡੀਨੇਟਰ, ਡੀਐਸਪੀ ਜਸਪਾਲ ਸਿੰਘ ਸਹਾਇਕ ਕੋਆਰਡੀਨੇਟਰ, ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪ ਸ ਸ ਫ ਨੇ ਕਿਹਾ ਕਿ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਮੁਲਾਜਮਾ ਅਤੇ ਪੈਨਸ਼ਨਰਾਂ ਨਾਲ ਸਮੂਹ ਮੰਗਾਂ ਪ੍ਰਵਾਨ ਕਰਨ ਦਾ ਵਾਅਦਾ ਕੀਤਾ ਸੀ, ਪਰ ਮੁੱਖ ਮੰਤਰੀ ਬਣਨ ਬਾਅਦ ਭਗਵੰਤ ਸਿੰਘ ਮਾਨ ਹੁਣ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਵਾਰ ਵਾਰ ਭੱਜ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਦੇ ਜਵਾਬ ਦੇਣ ਵਿੱਚ ਅਸਮਰਥ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਨੇ ਸਾਂਝਾਂ ਫਰੰਟ ਦੇ ਲਾਅ ਮਿਸਾਲ ਇਕੱਠ ਨੂੰ ਵੇਖਦਿਆਂ 10 ਸਤੰਬਰ 2024 ਨੂੰ ਮੀਟਿੰਗ ਦਾ ਸਮਾਂ ਦਿੱਤਾ ਪਰ ਜੱਥੇਬੰਦੀ ਜਦੋਂ ਤੱਕ ਮੰਗਾਂ ਪ੍ਰਵਾਨ ਨਹੀ ਕੀਤੀਆਂ ਜਾਂਦੀਆਂ ਸੰਘਰਸ਼ ਜਾਰੀ ਰੱਖੇਗੀ ।ਇਸ ਮੌਕੇ ਮੀਟਿੰਗ ਵਿੱਚ ਜਗਦੀਪ ਸਿੰਘ ਮਾਂਗਟ ਜ਼ਿਲ੍ਹਾ ਜਨਰਲ ਸਕੱਤਰ, ਗੁਰਮੀਤ ਸਿੰਘ ਜੰਮੂ ਪ੍ਰੈੱਸ ਸਕੱਤਰ ਪ ਸ ਸ ਫ ਫਿਰੋਜ਼ਪੁਰ, ਮਹਿੰਦਰ ਸਿੰਘ ਧਾਲੀਵਾਲ ਸੂਬਾ ਜਨਰਲ ਸਕੱਤਰ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ, ਕਸ਼ਮੀਰ ਸਿੰਘ ਪ੍ਰਧਾਨ ਜੇਲ ਪੁਲਿਸ ਪੈਨਸ਼ਨ ਐਸੋਸੀਏਸ਼ਨ, ਖਜਾਨ ਸਿੰਘ ਪ੍ਰਧਾਨ, ਅਜੀਤ ਸਿੰਘ ਸੋਢੀ ਜਨਲ ਸਕੱਤਰ ਪੈਨਸ਼ਨਰ ਐਸੋਸੀਏਸ਼ਨ,ਮਹਿਲ ਸਿੰਘ ਸੂਬਾ ਪ੍ਰਧਾਨ ਵਣ ਵਿਭਾਗ ਡਰਾਈਵਰ ਐਸੋਸੀਏਸ਼ਨ , ਮਾਨਾ ਭੱਟੀ ਪ੍ਰਧਾਨ ਪਨਸਪ ਮੁਲਾਜ਼ਮ ਯੂਨੀਅਨ, ਨਿਸ਼ਾਨ ਸਿੰਘ ਸਹਿਜਾਦੀ ਜ਼ਿਲ੍ਹਾ ਪ੍ਰਧਾਨ, ਗੁਰਬੀਰ ਸਿੰਘ ਸ਼ਹਿਜ਼ਾਦੀ ਸਰਕਲ ਸਕੱਤਰ ਜੰਗਲਾਤ ਵਰਕਰਜ਼ ਯੂਨੀਅਨ , ਰਾਜੀਵ ਹਾਡਾ ਜ਼ਿਲ੍ਹਾ ਪ੍ਰਧਾਨ ਜੀ ਟੀ ਯੂ , ਬਲਵੰਤ ਸਿੰਘ ਪ੍ਰਧਾਨ,ਸੁਲੱਖਣ ਸਿੰਘ ਜਨਰਲ ਸਕੱਤਰ, ਪੰਮਾ ਸਿੰਘ ਸੀਨੀਅਰ ਮੀਤ ਪ੍ਰਧਾਨ ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ, ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.