IMG-LOGO
ਹੋਮ ਰਾਸ਼ਟਰੀ: ਦੇਖੋ FIR , 11 ਇਹਨਾਂ ਕਥਿਤ ਕਾਤਲਾਂ ਖਿਲਾਫ਼ ਦਰਜ਼ ਹੋਇਆ...

ਦੇਖੋ FIR , 11 ਇਹਨਾਂ ਕਥਿਤ ਕਾਤਲਾਂ ਖਿਲਾਫ਼ ਦਰਜ਼ ਹੋਇਆ ਸੰਗੀਨ ਧਰਾਵਾਂ ਅਧੀਨ ਮੁਕੱਦਮਾ

Admin user - Sep 04, 2024 03:20 PM
IMG

ਬੋਲਦਾ ਪੰਜਾਬ ਬਿਊਰੋ
ਫਿਰੋਜ਼ਪੁਰ 4 ਸਤੰਬਰ 2024, ਕੱਲ ਦਿਨ ਦਿਹਾੜੇ ਸ਼ਰੇਆਮ ਹੋਏ ਕਤਲ ਕਾਂਡ ਨੇ ਵੱਡੇ ਸਵਾਲ ਖੜੇ ਕੀਤੇ ਹਨ ਕਿ ਆਏ ਦਿਨ ਕਿਸ ਦਿਸ਼ਾ ਵੱਲ ਜਾ ਰਿਹਾ ਹੈ ਪੰਜਾਬ    l
  ਫਿਰੋਜਪੁਰ ਦਾ ਗੁਰਦੁਆਰਾ ਅਕਾਲਗੜ੍ਹ ਸੰਘਣੀ ਵਸੋਂ ਵਾਲੇ ਖੇਤਰ ਵਿੱਚ ਸਥਿਤ ਹੈ ਦੇ ਬਾਹਰ ਵਾਰ ਸ਼ਰੇਆਮ ਗੋਲੀਆਂ ਚਲਾ ਕੇ ਤਿੰਨ ਭੈਣ ਭਰਾਵਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਦੋ ਹੋਰ ਹਸਪਤਾਲ ਵਿੱਚ ਪਏ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ l
   ਮ੍ਰਿਤਕ ਨੌਜਵਾਨ ਦਿਲਦੀਪ ਸਿੰਘ ਦੀ ਮਾਤਾ ਚਰਨਜੀਤ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਕੰਬੋਜ ਨਗਰ ਨੇੜੇ ਗੈਸ ਏਜੰਸੀ ਗੁਰਦੁਆਰਾ ਅਕਾਲਗੜ੍ਹ ਨੇ ਬਿਆਨ ਕੀਤਾ ਹੈ ਕਿ ਉਸ ਦੇ ਪੁੱਤਰ ਦੀ ਫਿਰੋਜ਼ਪੁਰ ਵਾਸੀ ਅਸ਼ੀਸ਼ ਚੋਪੜਾ ਤੇ ਹੈਪੀ ਮੱਲ ਨਾਲ ਪੁਰਾਣੀ ਰੰਜਿਸ਼ ਹੈ ਅਤੇ ਉਹ ਕਈ ਵਾਰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਰਹਿੰਦੇ ਸਨ l

  ਕੱਲ ਜਦੋਂ ਉਹ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਬਾਹਰ ਨਿਕਲ ਕੇ ਆਪਣੇ ਬੱਚਿਆਂ ਦੀ ਉਡੀਕ ਕਰ ਰਹੀ ਸੀ ਤਾਂ ਉਸ ਦਾ ਬੇਟਾ ਦਿਲਦੀਪ ਸਿੰਘ ਭਤੀਜਾ ਅਨਮੋਲ ਪ੍ਰੀਤ ਸਿੰਘ ਅਤੇ ਭਤੀਜੀ ਜਸਪ੍ਰੀਤ ਕੌਰ, ਉਸ ਦੇ ਬੇਟੇ ਦੇ ਦੋਸਤ ਆਕਾਸ਼ਦੀਪ ਹਰਪ੍ਰੀਤ ਉਰਫ ਜੋਨਟੀ ਕਾਰਵਾਈ ਸਰਦਾਰ ਹੋ ਕੇ ਗੁਰਦੁਆਰੇ ਪਾਸ ਆ ਰਹੇ ਸਨ l
  ਉਸ ਦੇਖਦੇ ਹੀ ਦੇਖਦੇ ਦੋ ਮੋਟਰਸਾਈਕਲਾਂ ਉੱਪਰ ਤਿੰਨ - ਤਿੰਨ ਲੜਕੇ ਸਵਾਰ ਹੋ ਕੇ ਆਏ ਜਿਨਾਂ ਦੇ ਹੱਥ ਵਿੱਚ ਪਿਸਟਲ ਫੜੇ ਹੋਏ ਸਨ l
  ਮੋਟਰਸਾਈਕਲਾਂ ਉੱਪਰ ਰਵਿੰਦਰ ਸਿੰਘ ਉਰਫ ਰਵੀ ਉਰਫ ਸੁੱਖੂ ਪੁੱਤਰ ਕਰਨੈਲ,

ਰਾਜਵੀਰ ਸਿੰਘ ਉਰਫ ਦਲੇਰ ਸਿੰਘ ਪੁੱਤਰ ਮਹਿੰਦਰ ਸਿੰਘ,
ਸੁਖਚੈਨ ਸਿੰਘ ਉਰਫ ਜਸ ਗਿਆਨੀ ਪੁੱਤਰ ਗੱਬਰ ਸਿੰਘ ਹਲਵਾਈ,
ਅਕਸ਼ੈ ਉਰਫ ਬਾਸੀ ਪੁੱਤਰ ਬਲਬੀਰ ਸਿੰਘ ਅਤੇ

ਗੌਤਮ ਪੁੱਤਰ ਚੰਨੂੰ ਵਾਸੀਅਨ ਬਸਤੀ ਬਾਗ,
ਪ੍ਰਿੰਸ ਪੁੱਤਰ ਨਾਮਲੂਮ ਵਾਸੀ ਪਿੰਡ ਕੁੰਡੇ ਅਤੇ ਇਹਨਾਂ ਦੇ ਨਾਲ ਤਿੰਨ ਅਣਪਛਾਤੇ  ਵੀ ਮੌਜੂਦ ਸਨ ਜਿਨਾਂ ਨੂੰ ਉਹ ਦੇਖਣ ਤੇ ਪਹਿਚਾਣ ਸਕਦੀ ਹੈ l
 ਇਹਨਾਂ ਨੇ ਕਾਰ ਨੂੰ ਘੇਰਾ ਪਾ ਲਿਆ ਅਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ l
  ਬੁਰੀ ਤਰ੍ਹਾਂ ਫੱਟੜ ਹੋ ਗਈ ਉਸ ਦੀ ਭਤੀਜੀ ਜਸਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਇਸ ਲੜਕੀ ਦੀ ਥੋੜੇ ਦਿਨਾਂ ਬਾਅਦ ਸ਼ਾਦੀ ਹੋਣ ਜਾ ਰਹੀ ਸੀ l


 ਉਸ ਦੇ ਬੇਟੇ ਦਿਲਦੀਪ ਸਿੰਘ ਅਤੇ ਉਸਦੇ ਦੋਸਤ ਆਕਾਸ਼ਦੀਪ ਦੀ ਬਾਗੀ ਹਸਪਤਾਲ ਜਾ ਕੇ ਮੌਤ ਹੋਈ l
  ਕਾਰ ਵਿੱਚ ਸਵਾਰ ਦੂਸਰੇ ਵੀ ਦੋ ਜਣੇ ਗੰਭੀਰ ਰੂਪ ਵਿੱਚ ਫੱਟੜ ਹੋ ਗਏ l
   ਇੱਥੇ ਦੱਸਣਾ ਬਣਦਾ ਹੈ ਕਿ ਮ੍ਰਿਤਕ ਦਿਲਦੀਪ ਸਿੰਘ ਉੱਪਰ ਵੀ ਮੁਕਦਮੇ ਦਰਜ ਹਨ ਅਤੇ ਇਸ ਘਟਨਾ ਨੂੰ ਇੱਕ ਗੈਂਗ ਵਾਰ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ l
 ਮੁਕੱਦਮੇ ਵਿੱਚ ਉਹ ਦੋ ਜਣੇ ਵੱਡੀ ਚੁਣੌਤੀ ਹੋਣਗੇ ਜਿਨਾਂ ਦੇ ਰੰਜਿਸ਼ ਹੋਣ ਕਾਰਨ ਕਤਲਕਾਂਡ ਦੀ ਸਾਜ਼ਿਸ਼ ਕਰਨ ਦਾ ਦੋਸ਼ ਹੈ l
  ਪੁਲਿਸ ਵੱਲੋਂ ਧਾਰਾ 103 , 109 351( 2 ) 191( 3 ),  190 61 ( 2 ) ਬੀ ਐਨ ਐਸ, 25(  6 ) (  7 ) 54 /  59  ਆਰਮਜ ਐਕਟ ਤਹਿਤ ਮੁਕਦਮਾ ਦਰਜ ਕੀਤਾ ਹੈ l

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.