ਤਾਜਾ ਖਬਰਾਂ
ਬਾਲ ਕਿਸ਼ਨ
ਫ਼ਿਰੋਜ਼ਪੁਰ, 4 ਸਤੰਬਰ– ਕਾਠਮਾਂਡੋ (ਨੇਪਾਲ) ਵਿਚ ਹੋਈਆਂ ਏਸ਼ੀਅਨ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਦੀ ਵਿਦਿਆਰਥਣ ਨੇ ਗੋਲਡ ਮੈਡਲ ਜਿੱਤਿਆ, ਜਿਸ ਦਾ ਸਕੂਲ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਸਬੰਧੀ ਸਕੂਲ ਪ੍ਰਿੰਸੀਪਲ ਕਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਸਮ੍ਰਿਤੀ ਜਿਸ ਨੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤਿਆ, ਜੋ ਸਕੂਲ ਤੇ ਗੁਰੂੁਹਰਸਹਾਏ ਦੇ ਨਾਲ–ਨਾਲ ਜ਼ਿਲ੍ਹਾ ਫ਼ਿਰੋਜ਼ਪੁਰ ਲਈ ਵੀ ਮਾਣ ਵਾਲੀ ਗੱਲ ਹੈ। ਵਿਦਿਆਰਥਣ ਸਮ੍ਰਿਤੀ ਨੇ ਦੱਸਿਆ ਕਿ ਕਾਠਮਾਂਡੋ (ਨੇਪਾਲ) ਵਿਚ ਹੋਈਆਂ ਏਸ਼ੀਅਨ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚ ਵੱਖ–ਵੱਖ ਦੇਸ਼ਾਂ ਤੋਂ ਖਿਡਾਰਣਾਂ ਨੇ ਭਾਗ ਲਿਆ ਸੀ ਅਤੇ ਉਸ ਦੇ ਵੱਖ–ਵੱਖ ਦੇਸ਼ਾਂ ਨਾਲ 8 ਮੈਚ ਹੋਏ ਸਨ, ਜਿਨ੍ਹਾਂ ਵਿਚੋਂ ਜਿੱਤਣ ਤੋਂ ਬਾਅਦ ਉਸ ਦਾ ਫਾਈਨਲ ਮੈਚ ਪਾਕਿਸਤਾਨ ਖਿਡਾਰਣ ਨਾਲ ਹੋਇਆ ਸੀ, ਜਿਸ ਨੂੰ ਉਸ ਨੇ ਹਰਾ ਕੇ ਗੋਲਡ ਮੈਡਲ ਜਿੱਤਿਆ ਹੈ। ਵਿਦਿਆਰਥਣ ਨੇ ਆਪਣੀ ਇਸ ਜਿੱਤ ਦਾ ਸਿਹਰਾ ਸਕੂਲ ਪ੍ਰਿੰਸੀਪਲ ਕਰਨ ਸਿੰਘ ਧਾਲੀਵਾਲ ਅਤੇ ਸਕੂਲ ਅਧਿਆਪਕਾ ਤੋਂ ਇਲਾਵਾ ਆਪਣੀ ਮਾਤਾ ਪੂਨਮ ਸ਼ਰਮਾ ਨੂੰ ਦਿੱਤਾ ਹੈ, ਜਿਨ੍ਹਾਂ ਨੇ ਉਸ ਨੂੰ ਖੇਡ ਵੱਲ ਉਤਸ਼ਾਹਿਤ ਕਰ ਇਸ ਮੁਕਾਮ ’ਤੇ ਪਹੁੰਚਾਇਆ ਹੈ।
Get all latest content delivered to your email a few times a month.