IMG-LOGO
ਹੋਮ ਪੰਜਾਬ : ਨੌਜਵਾਨ ਗੁਰਪ੍ਰੀਤ ਨੂੰ ਮਾਰਨ ਵਾਲੇ ਤੇ ਹਿਟ ਐਂਡ ਰਨ ਦਾ...

ਨੌਜਵਾਨ ਗੁਰਪ੍ਰੀਤ ਨੂੰ ਮਾਰਨ ਵਾਲੇ ਤੇ ਹਿਟ ਐਂਡ ਰਨ ਦਾ ਮੁਕਦਮਾ ਦਰਜ

Admin user - Sep 03, 2024 05:20 AM
IMG

Bolda Punjab
 ਗੁਰੂ ਹਰਸਹਾਏ /ਫਿਰੋਜ਼ਪੁਰ 2 ਸਤੰਬਰ 2024, ਪਿੰਡ ਬਹਾਦਰ ਕੇ ਵਾਸੀ ਗੁਰਪ੍ਰੀਤ ਸਿੰਘ ਦੀ ਪਿੰਡ ਬਾਜੇ ਕੇ ਨੇੜੇ ਇੱਕ ਸੜਕ ਦੁਰਘਟਨਾ ਵਿੱਚ ਗੰਭੀਰ ਰੂਪ ਵਿੱਚ ਫੱਟੜ ਹੋਣ ਬਾਅਦ ਇਲਾਜ ਦੌਰਾਨ ਮੌਤ ਹੋ ਗਈ ਸੀ,

ਜਿਸ ਤੇ ਪੁਲਿਸ ਵੱਲੋਂ  ਪੋਸਟ ਮਾਰਟਮ ਕਰਵਾਉਣ ਦੇ ਨਾਲ - ਨਾਲ  ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਸੀ l

ਚਲ ਰਹੀ ਤਫਤੀਸ਼ ਦੌਰਾਨ  ਪੁਲਿਸ ਨੂੰ ਪਤਾ ਚੱਲਿਆ ਹੈ ਕਿ ਗੁਰਪ੍ਰੀਤ ਸਿੰਘ ਜੋ ਕਿ ਆਪਣੀ ਐਕਟਵਾ ਉਪਰ ਸਵਾਰ ਹੋ ਕੇ ਘਰ ਵਾਪਸ ਜਾ ਰਿਹਾ ਸੀ ਤਾਂ ਪਿੰਡੀ ਤੋਂ ਬਾਜੇ ਕੇ ਦਰਮਿਆਨ ਸੋਨਾਲੀਕਾ ਟਰੈਕਟਰ ਨਾਲ ਉਸ ਦਾ ਐਕਸੀਡੈਂਟ ਹੋਇਆ l

ਇਹ ਟਰੈਕਟਰ ਰਾਜ ਕੁਮਾਰ ਪੁੱਤਰ ਦੇਸ ਰਾਜ ਵਾਸੀ ਬਹਾਦਰ ਕੇ ਦਾ ਸੀ l

ਦੁਰਘਟਨਾ ਬਾਅਦ  ਜਖਮੀ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਆਰੋਪੀ ਟਰੈਕਟਰ ਨੂੰ ਭਜਾ ਕੇ ਲੈ ਗਿਆ l

ਪੁਲਿਸ ਵੱਲੋਂ ਪਹਿਲਾਂ ਤੋਂ ਹੀ ਦਰਜ ਮੁਕਦਮੇ ਵਿੱਚ ਬੀ ਐਨ ਐਸ ਦੀ ਧਾਰਾ 281, 106 ( 2 ) ਲਗਾਕੇ ਜ਼ੁਰਮ ਵਿੱਚ ਵਾਧਾ ਕੀਤਾ ਹੈ l


ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ  ਦਾ ਫਰਨੀਚਰ ਕਾਰੋਬਾਰ ਸੀ, ਉਹ ਇੱਕ ਮਸੂਮ ਬੱਚੇ ਅਤੇ ਬੁੱਢੇ ਮਾਪਿਆਂ ਦਾ ਸਹਾਰਾ ਸੀ  l

 

 

 

 

 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.