ਤਾਜਾ ਖਬਰਾਂ
ਜਗਦੀਸ਼ ਥਿੰਦ
ਫਾਜਿਲਕਾ
ਸ੍ਰੀ ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਜੀ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜਿਸਦੇ ਤਹਿਤ ਸ੍ਰੀ ਅਰੁਣ ਮੁੰਡਨ ਉਪ ਕਪਤਾਨ ਪੁਲਿਸ ਸ.ਡ.ਅਬੋਹਰ (ਸ਼ਹਿਰੀ) ਦੀ ਨਿਗਰਾਨੀ ਹੇਠ ਇੰਸਪੈਕਟਰ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਅਬੋਹਰ ਵੱਲੋਂ ਅਬੋਹਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਅਤੇ ਚੋਰੀ ਦਾ ਸਮਾਨ ਖਰੀਦ ਕਰਨ ਵਾਲੇ 03 ਦੋਸ਼ੀ ਕਾਬੂ ਕੀਤੇ ਗਏ ਹਨ। ਜਿਹਨਾਂ ਪਾਸੋਂ 03 ਮੋਟਰਸਾਈਕਲਾਂ ਸਮੇਤ ਭਾਰੀ ਮਾਤਰਾ ਵਿੱਚ ਚੋਰੀਸ਼ੁਦਾ ਸਮਾਨ ਬਰਾਮਦ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਸ੍ਰੀ ਅਰੁਣ ਮੁੰਡਨ ਉਪ ਕਪਤਾਨ ਪੁਲਿਸ ਸ.ਡ.ਅਬੋਹਰ (ਸ਼ਹਿਰੀ) ਨੇ ਦੱਸਿਆ ਕਿ ਅਬੋਹਰ ਸ਼ਹਿਰ ਵਿੱਚ ਦੋ ਮੋਟਰਸਾਈਕਲ ਚੋਰਾਂ ਵਿੱਕੀ ਸਿੰਘ ਪੁੱਤਰ ਇੰਦਰ ਸਿੰਘ ਉਰਫ ਚਮਕੀਲਾ ਵਾਸੀ ਗਲੀ ਨੰਬਰ 13 ਜੋਹੜੀ ਮੰਦਰ ਹਾਲ ਅਬਾਦ ਮੋਹਣੇ ਦੀ ਢਾਣੀ ਕਿਲਆਵਾਲੀ ਰੋਡ ਅਬੋਹਰ ਅਤੇ ਮਹਿੰਦਰ ਕੁਮਾਰ ਪੁੱਤਰ ਜੀਆ ਰਾਮ ਵਾਸੀ ਪਿੰਡ ਆਲਮਗੜ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਦਰਜ ਰਜਿਸਟਰ ਕਰਕੇ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਮੁਕੱਦਮਾ ਨੰਬਰ 180 ਮਿਤੀ 29.08.2024 ਅ/ਧ 303(2), 317(2) ਥਾਣਾ ਸਿਟੀ 1 ਅਬੋਹਰ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ਼ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ। ਜਿਹਨਾਂ ਦੇ ਕਬਜਾ ਵਿੱਚੋ 03 ਚੋਰੀਸੁਦਾ ਮੋਟਰਸਾਇਕਲ ਬ੍ਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਉਹ ਚੋਰੀ ਕੀਤਾ ਪਿੱਤਲ, ਲੋਹਾ ਅਤੇ ਤਾਂਬਾ ਆਦਿ ਸਮਾਨ ਕਬਾੜ ਦੇ ਰੂਪ ਵਿੱਚ ਗਰਵਿਤ ਪੁੱਤਰ ਪਵਨ ਕੁਮਾਰ ਪੁੱਤਰ ਬਿਹਾਰੀ ਲਾਲ ਵਾਸੀ ਗਲੀ ਨੰਬਰ 0 ਭਗਵਾਨਪੁਰਾ ਮੁਹੱਲਾ ਅਬੋਹਰ, ਸੁਰਿੰਦਰ ਕੁਮਾਰ ਉਰਫ ਸੋਨੁੰ ਪੁੱਤਰ ਦੇਸ ਰਾਜ ਪੁੱਤਰ ਬੂਟਾ ਰਾਮ ਵਾਸੀ ਪਿੰਡ ਕੇਰਾ ਖੇੜਾ ਹਾਲ ਕਬਾੜੀ ਦੀ ਦੁਕਾਨ ਪਿੰਡ ਬੱਲੁਆਣਾ, ਸੁਰਿੰਦਰ ਸਿੰਘ ਉਰਫ ਕੁੱਕੀ ਪੁੱਤਰ ਪੂਰਨ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਉੱਤਮ ਨਗਰ ਗਲੀ ਨੰਬਰ 02 ਪੁਰਾਣੀ ਫਾਜਿਲਕਾ ਰੋਡ ਅਬੋਹਰ ਨੂੰ ਵੇਚ ਦਿੰਦੇ ਸਨ। ਦੌਰਾਨੇ ਤਫਤੀਸ਼ ਦੋਸ਼ੀ ਗਰਵਿਤ, ਸੁਰਿੰਦਰ ਕੁਮਾਰ ਉਰਫ ਸੋਨੁੰ ਅਤੇ ਸੁਰਿੰਦਰ ਸਿੰਘ ਉਰਫ ਕੁੱਕੀ ਉਕਤਾਨ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜਾ ਵਿੱਚੋ ਖਰੀਦ ਕੀਤਾ ਹੋਇਆ ਚੋਰੀਸੁਦਾ ਸਮਾਨ ਜਿਸ ਵਿੱਚ ਗੇਟ ਲੋਹਾ (ਇੱਕ ਜੋੜੀ) ਵਜਨ ਕ੍ਰੀਬ 1-1/2 ਕਿਵੰਟਲ, ਪਿੱਤਲ ਦੇ ਚੋਰੀਸੁਦਾ ਬਰਤਨ ਵਜਨ ਕ੍ਰੀਬ 1-1/2 ਕਿਲੋਗ੍ਰਾਮ ਅਤੇ ਤਾਂਬੇ ਦੀਆਂ ਤਾਰਾਂ (ਮੋਟਰਬਾਇਡਿੰਗ ਵਾਲੀ) ਵਜਨ ਕ੍ਰੀਬ 05 ਕਿਲੋਗ੍ਰਾਮ, 09 ਵਾਲ ਖੋਲ ਲੋਹਾ, 02 ਪਾਈਪ ਬੈਂਡ ਲੋਹਾ, ਇੱਕ ਪੁਰਾਣਾ ਜੈਕ ਲੋਹਾ, 03 ਇੱਟਾਂ ਬਣਾਉਣ ਵਾਲੇ ਸੰਚੇ, ਇੱਕ ਮੋਟਰ ਖੋਲ ਲੋਹਾ ਸਮੇਤ ਤਾਰ ਤਾਂਬਾ, ਇੱਕ ਫੇਨਵੇਲਟ ਵਾਲੀ ਪੁਲੀ ਲੋਹਾ, ਇੱਕ ਵੇਟ ਲੋਹਾ ਟ੍ਰੈਕਟਰ, 01 ਟ੍ਰੀ ਗਾਰਡ ਜਾਲੀ ਲੋਹਾ, ਇੱਕ ਛੋਟਾ ਪਾਰਕਿੰਗ ਬੋਰਡ ਲੋਹਾ, 02 ਪੁਰਾਣੇ ਚੁਲ੍ਹਾ ਭੱਠੀ (ਗੈਂਸ ਵਾਲੀ), 01 ਪਾਈਪ ਲੋਹਾ, 05 ਸਰੀਏ ਲੋਹਾ, 01 ਏਂਗਲ ਲੋਹਾ ਸਮੇਤ ਇੱਕ ਅਧੂਰਾ ਇੰਜਨ ਪਾਰਟਸ ਵਜਨ ਕ੍ਰੀਬ 02 ਕੁਇੰਟਲ, ਬ੍ਰਾਮਦ ਕੀਤਾ ਗਿਆ ਹੈ।
ਫਾਜਿਲਕਾ ਪੁਲਿਸ ਵੱਲੋ ਮਾੜੇ ਅਨਸਰਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਇਸੇ ਤਰਾਂ ਹੀ ਸਖ਼ਤ ਕਾਰਵਾਈ ਜਾਰੀ ਰਹੇਗੀ। ਆਉਣ ਵਾਲੇ ਸਮੇਂ ਵਿੱਚ ਚੋਰੀ ਦੀਆਂ ਹੋਰ ਵੀ ਵਾਰਦਾਤਾਂ ਨੂੰ ਟ੍ਰੇਸ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ। ਫਾਜ਼ਿਲਕਾ ਪੁਲਿਸ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ ਅਤੇ ਅਜਿਹੇ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।
Get all latest content delivered to your email a few times a month.