ਤਾਜਾ ਖਬਰਾਂ
ਲੁਧਿਆਣਾ, 1 ਸਤੰਬਰ- ਤੇਜ਼ ਰਫਤਾਰੀ ਦੋ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਗਈ l ਦੋਵੇਂ ਹਾਦਸੇ ਇੰਨੇ ਭਿਆਨਕ ਸਨ ਕਿ ਨੌਜਵਾਨਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ l ਪਹਿਲਾ ਹਾਦਸਾ ਦੇਰ ਰਾਤ ਸਾਊਥ ਬਾਈਪਾਸ ਦੇ ਕੋਲ ਵਾਪਰਿਆ l ਨੌਜਵਾਨ ਦੀ ਕਾਰ ਦੀ ਗਤੀ ਇਸ ਕਦਰ ਤੇਜ਼ ਸੀ ਕਿ ਸੰਤੁਲਨ ਵਿਗੜਨ ਕਾਰਨ ਕਾਰ ਪੁੱਲ ਤੋਂ ਹੇਠਾਂ ਡਿੱਗ ਪਈ l ਹਾਦਸੇ ਵੇਲੇ ਕਾਰ ਵਿੱਚ ਚਾਰ ਲੜਕੇ ਸਵਾਰ ਸਨl ਪੁੱਲ ਤੋਂ ਕਾਰ ਡਿੱਗਣ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ l ਮੌਕੇ ਤੇ ਪਹੁੰਚੇ ਲੋਕਾਂ ਨੇ ਕਾਰ ਚੋਂ ਚਾਰਾਂ ਨੌਜਵਾਨਾਂ ਨੂੰ ਬਾਹਰ ਕੱਢਿਆ l ਇਸ ਹਾਦਸੇ ਦੇ ਦੌਰਾਨ ਤਿੰਨ ਲੜਕੇ ਗੰਭੀਰ ਰੂਪ ਵਿੱਚ ਫੱਟੜ ਹੋ ਗਏ ਜਿਨ੍ਹਾਂ ਨੂੰ ਡੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ l ਇਸ ਭਿਆਨਕ ਹਾਦਸੇ ਦੇ ਦੌਰਾਨ ਲੁਧਿਆਣਾ ਦੇ ਰਹਿਣ ਵਾਲੇ ਨੌਜਵਾਨ ਬਕੁਲ ਜਿੰਦਲ ਦੀ ਮੌਕੇ ਤੇ ਹੀ ਮੌਤ ਹੋ ਗਈ l ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਤੇਜ਼ ਰਫਤਾਰ ਕਾਰ ਲਾਡੂਵਾਲ ਤੋਂ ਸਾਊਥ ਸਿਟੀ ਵੱਲ ਆ ਰਹੀ ਸੀ l ਇਸ ਹਾਦਸੇ ਦੇ ਦੌਰਾਨ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈl ਐਤਵਾਰ ਤੜਕੇ ਅਜਿਹਾ ਹੀ ਇੱਕ ਹੋਰ ਹਾਦਸਾ ਲੁਧਿਆਣਾ ਦੇ ਮਲਹਾਰ ਰੋਡ ਤੇ ਵਾਪਰਿਆ lਜਲੰਧਰ ਦੇ ਰਹਿਣ ਵਾਲੇ ਨੌਜਵਾਨ ਰਾਜਨਦੀਪ ਦੀ ਤੇਜ਼ ਰਫਤਾਰ ਕਾਰ ਮਲਹਾਰ ਰੋਡ ਤੇ ਖੜੇ ਟਰੱਕ ਦੇ ਹੇਠਾਂ ਵੜ ਗਈ l ਕਾਰ ਦੀ ਗਤੀ ਇੰਨੀ ਜ਼ਿਆਦਾ ਤੇਜ਼ ਸੀ ਕਿ ਚਾਲਕ ਰਾਜਨਦੀਪ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ l ਇੰਨ੍ਹਾ ਦੋਵਾਂ ਮਾਮਲਿਆਂ ਵਿੱਚ ਥਾਣਾ ਪੀਏਯੂ ਦੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈl ਥਾਣਾ ਪੀਏਯੂ ਦੇ ਇੰਚਾਰਜ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰੇਗੀ।
Get all latest content delivered to your email a few times a month.