IMG-LOGO
ਹੋਮ ਪੰਜਾਬ : ਬਿਜਲੀ ਮੁਆਫ਼ੀ ਦਾ ਅਸਰ--ਪੰਜਾਬ ਦੇ 87 ਫੀਸਦੀ ਘਰਾਂ ਦੇ ਬਿਜਲੀ...

ਬਿਜਲੀ ਮੁਆਫ਼ੀ ਦਾ ਅਸਰ--ਪੰਜਾਬ ਦੇ 87 ਫੀਸਦੀ ਘਰਾਂ ਦੇ ਬਿਜਲੀ ਬਿਲ ਜੀਰੋ ਆਏ - ਈ ਟੀ ਓ

Admin user - Nov 28, 2022 02:40 AM
IMG

 Bolda Punjab

 

ਅੰਮਿ੍ਤਸਰ, 27 ਨਵੰਬਰ ,

ਬਿਜਲੀ ਤੇ ਲੋਕ ਨਿਰਮਾਣ ਮੰਤਰੀ ਸ ਹਰਭਜਨ ਸਿੰਘ ਈ ਟੀ ਓ  ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਘਰੇਲੂ ਖਪਤਕਾਰਾਂ ਨੂੰ ਕੀਤੀ ਗਈ 600 ਯੂਨਿਟ ਬਿਜਲੀ ਮੁਆਫ਼ੀ ਦੇ ਅੰਕੜੇ ਦਿੰਦੇ ਕਿਹਾ ਕਿ ਇਹ ਵਾਅਦਾ ਪੂਰਾ ਕਰਨ ਨਾਲ ਪੰਜਾਬ ਦੇ 87 ਫੀਸਦੀ ਘਰਾਂ ਨੂੰ ਬਿਜਲੀ ਦਾ ਜੀਰੋ ਬਿੱਲ ਆਇਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸਰਦੀ ਦੇ ਵਾਧੇ ਨਾਲ ਜਦੋਂ ਬਿਜਲੀ ਦੀ ਖਪਤ ਹੋਰ ਘੱਟ ਜਾਵੇਗੀ ਤਾਂ 95 ਫੀਸਦੀ ਘਰਾਂ ਨੂੰ ਬਿਜਲੀ ਦਾ ਬਿਲ ਨਹੀਂ ਦੇਣਾ ਪਵੇਗਾ। ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਸ ਹਰਭਜਨ ਸਿੰਘ ਨੇ ਕਿਹਾ ਕਿ ਅਸੀਂ ਚੋਣਾਂ ਤੋਂ ਪਹਿਲਾਂ ਬਿਜਲੀ ਮੁਆਫ਼ੀ ਦਾ ਵਾਅਦਾ ਕੀਤਾ ਸੀ ਅਤੇ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਅੰਦਰ ਇਸ ਵਾਅਦੇ ਨੂੰ ਪੂਰਾ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪਹਿਲੀ ਜੁਲਾਈ ਤੋਂ ਕੀਤੀ ਗਈ 600 ਯੂਨਿਟ ਮੁਆਫ਼ੀ ਨਾਲ ਆਮ ਲੋਕਾਂ ਨੂੰ ਵੱਡਾ ਲਾਭ ਹੋਇਆ ਅਤੇ ਗਰਮੀ ਦੇ ਸੀਜ਼ਨ ਵਿੱਚ ਵੀ ਵੱਡੀ ਗਿਣਤੀ ਲੋਕਾਂ ਨੂੰ ਬਿਜਲੀ ਬਿਲ ਨਹੀਂ ਸੀ ਦੇਣਾ ਪਿਆ, ਜੋ ਗਿਣਤੀ ਹੁਣ 87 ਫੀਸਦੀ ਨੂੰ ਪਹੁੰਚ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਝੋਨੇ ਦਾ  ਸੀਜ਼ਨ ਸਾਡੇ ਲਈ ਵੱਡਾ ਘੋਲ ਹੁੰਦਾ ਹੈ ਅਤੇ ਅਸੀਂ ਉਨ੍ਹਾਂ ਦਿਨਾਂ ਵਿੱਚ ਵੀ 8 ਤੋਂ 10 ਘੰਟੇ ਬਿਜਲੀ ਖੇਤੀ ਸੈਕਟਰ ਨੂੰ ਦਿੱਤੀ, ਜੋ ਕਿ ਹੁਣ ਤੱਕ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਨੇ ਟਰਾਂਸਮਿਸ਼ਨ ਦੀ ਸਮਰੱਥਾ 7100 ਮੈਗਾਵਾਟ ਤੋਂ ਵਧਾਕੇ 8500 ਮੈਗਾਵਾਟ ਕਰ ਲਈ ਹੈ ਅਤੇ ਇਸ ਵਿੱਚ ਨਿਰੰਤਰ ਸੁਧਾਰ ਜਾਰੀ ਹੈ। ਉਨ੍ਹਾਂ ਦੱਸਿਆ 66 ਕੇਵੀ ਦੇ ਨਵੇਂ ਸਟੇਸ਼ਨ ਬਣਾਏ ਜਾ ਰਹੇ ਹਨ ਅਤੇ ਲੋਡ ਘੱਟ ਕਰਨ ਲਈ ਨਵੇਂ ਟਰਾਂਸਫਾਰਮਰ ਵੀ ਲਗਾਉਣ ਦਾ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਝਾਰਖੰਡ ਵਿਖੇ  ਪੰਜਾਬ ਸਰਕਾਰ ਦੀ ਕੋਲਾ ਖਾਣ ਜਿਸ ਨੂੰ ਸਾਡੀ ਸਰਕਾਰ ਨੇ ਚਾਲੂ ਕਰ ਲਿਆ ਹੈ, ਤੋਂ ਦਸੰਬਰ ਮਹੀਨੇ 60 ਹਜ਼ਾਰ ਟਨ ਕੋਲੇ ਦੀ ਸਪਲਾਈ ਮਿਲ ਜਾਵੇਗੀ। ਵਿਭਾਗ ਵਿੱਚ ਕੀਤੀ ਭਰਤੀ ਦੀ ਗੱਲ ਕਰਦੇ ਉਨ੍ਹਾਂ ਦੱਸਿਆ ਕਿ 8 ਮਹੀਨਿਆਂ ਵਿੱਚ ਅਸੀਂ ਬਿਜਲੀ ਵਿਭਾਗ ਵਿੱਚ 2590 ਵਿਅਕਤੀਆਂ ਨੂੰ ਰੋਜਗਾਰ ਦਿਤਾ ਜਦਕਿ ਕਾਂਗਰਸ ਨੇ ਇੰਨੇ ਸਮੇਂ ਵਿੱਚ 543 ਲੋਕਾਂ ਨੂੰ ਹੀ ਨੌਕਰੀ ਦਿੱਤੀ ਸੀ, ਜੋ ਕਿ ਸਾਡੇ ਨਾਲੋਂ ਪੰਜ ਗੁਣਾ ਘੱਟ ਹੈ। ਉਨ੍ਹਾਂ ਦੱਸਿਆ ਕਿ ਛੇਤੀ ਹੀ ਬਿਜਲੀ ਵਿਭਾਗ ਵਿੱਚ 2100 ਹੋਰ ਲੋਕਾਂ ਨੂੰ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਮੁੱਚੀ ਸਰਕਾਰ ਦੀ ਗੱਲ ਕਰੀਏ ਤਾਂ ਅਸੀਂ ਇਸ ਸਮੇਂ ਦੌਰਾਨ 22000 ਲੋਕਾਂ ਨੂੰ ਸਰਕਾਰੀ ਨੌਕਰੀ ਦੇ ਚੁੱਕੇ ਹਾਂ ਅਤੇ 10000 ਨੂੰ ਜੋ ਪਹਿਲਾਂ ਕੱਚੇ ਜਾਂ ਠੇਕੇ ਉਤੇ ਕੰਮ ਕਰ ਰਹੇ ਸਨ ਨੂੰ ਪੱਕੇ ਕਰ ਚੁੱਕੇ ਹਾਂ।

ਉਨ੍ਹਾਂ ਕਿਹਾ ਕਿ ਸਾਡੀ ਜੋ ਸਪੀਡ ਹੁਣ 8 ਮਹੀਨਿਆਂ ਵਿੱਚ ਰਹੀ ਹੈ, ਉਹ ਭਵਿੱਖ ਵਿੱਚ ਇਸੇ ਤਰ੍ਹਾਂ ਬਰਕਰਾਰ ਰਹੇਗੀ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.