ਤਾਜਾ ਖਬਰਾਂ
ਫਿਰੋਜਪੁਰ, 3 ਫਰਵਰੀ (ਵਿਸ਼ਵਜੀਤ ਸਿੰਘ ਥਿੰਦ)
ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਕਮੈਂਟ ਕਰਨ ’ਤੇ ਵਿਅਕਤੀ ਨੂੰ ਕਾਪਿਆਂ ਨਾਲ ਮਾਰੀਆਂ ਸੱਟਾਂ
-12 ਬੋਰ ਬੰਦੂਕ ਨਾਲ ਵੀ ਕੀਤਾ ਫਾਇਰ
-ਪੁਲਿਸ ਨੇ ਕੀਤਾ 5 ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ: ਥਾਣਾ ਲੱਖੋ ਕੇ ਬਹਿਰਾਮ ਦੇ ਅਧੀਨ ਆਉਂਦੇ ਪਿੰਡ ਗੁਲਾਮ ਪੱਤਰਾ ਵਿਖੇ ਸਰਪੰਚ ਦਾ ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਫੇਸਬੁੱਕ ’ਤੇ ਫੋਟੋਆਂ ਪਾਈਆਂ ਤਾਂ ਹਾ ਹਾ ਦਾ ਕੁਮੈਂਟ ਕਰਨ ’ਤੇ ਇਕ ਵਿਅਕਤੀ ਨੂੰ ਕਾਪਿਆਂ ਨਾਲ ਸੱਟਾਂ ਮਾਰਨ ਅਤੇ 12 ਬੋਰ ਬੰਦੂਕ ਨਾਲ ਫਾਇਰ ਕਰਨ ਦੇ ਦੋਸ਼ ਵਿਚ ਪੁਲਿਸ ਨੇ ਤਿੰਨ ਬਾਏ ਨੇਮ ਵਿਅਕਤੀਆਂ ਸਮੇਤ 2 ਅਣਪਛਾਤੇ ਲੜਕਿਆਂ ਖਿਲਾਫ 307, 323, 336, 506, 148, 149 ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਰਜੀਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਗੁਲਾਮ ਪੱਤਰਾ ਨੇ ਦੱਸਿਆ ਕਿ ਉਸ ਦੇ ਪਿੰਡ ਦੀ ਸਰਪੰਚ ਗੁਰਮੀਤ ਕੌਰ ਪਤਨੀ ਪ੍ਰਗਟ ਸਿੰਘ ਦੇ ਪਰਿਵਾਰ ਨੇ ਕੁਝ ਦਿਨ ਪਹਿਲਾ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਪਾਰਟੀ ਜੁਆਇਨ ਕੀਤੀ ਸੀ ਤੇ ਪ੍ਰਗਟ ਸਿੰਘ ਦੇ ਭਤੀਜੇ ਰਣਜੋਧ ਸਿੰਘ ਉਰਫ ਰਾਣਾ ਪੁੱਤਰ ਹਰਜਿੰਦਰ ਸਿੰਘ ਨੇ ਅਕਾਲੀ ਪਾਰਟੀ ਵਿਚ ਸ਼ਾਮਲ ਹੋਣ ਸਬੰਧੀ ਆਪਣੀਆਂ ਫੋਟੋ ਫੇਸਬੁੱਕ ’ਤੇ ਪਾਈਆਂ ਸਨ, ਜਿਸ ਸਬੰਧੀ ਉਸ ਨੇ ਮਿਤੀ 31 ਜਨਵਰੀ 2022 ਨੂੰ ਹਾ ਹਾ ਦਾ ਕੁਮੈਂਟ ਕੀਤਾ ਸੀ। ਮਿਤੀ 1 ਫਰਵਰੀ 2022 ਨੂੰ ਉਹ ਆਪਣੀ ਪੈਸਟੀਸਾਈਡ ਦੀ ਦੁਕਾਨ ’ਤੇ ਬੈਠਾ ਹੋਇਆ ਸੀ ਤਾਂ ਦੋਸ਼ੀ ਰਣਜੋਧ ਸਿੰਘ ਸਮੇਤ ਸਾਥੀਆਂ ਧਰਮਾ, ਬਲਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪੀਰ ਕੇ ਅਤੇ ਦੋ ਅਣਪਛਾਤੇ ਲੜਕੇ ਵਰਨਾ ਕਾਰ ਨੰਬਰ ਪੀਬੀ 05 ਏਜੇ 3357 ’ਤੇ ਆਏ ਤੇ ਦੋਸ਼ੀ ਰਣਜੋਧ ਸਿੰਘ ਨੇ ਲਲਕਾਰਾ ਮਾਰਿਆ ਕਿ ਫੜ ਲਓ ਇਹਨੂੰ ਸਾਡੇ ’ਤੇ ਕੁਮੈਂਟ ਕਰਨ ਦਾ ਮਜ਼ਾ ਚਖਾ ਦਿਓ ਤਾਂ ਦੋਸ਼ੀਅਨ ਨੇ ਉਸ ਦੇ ਕਾਪੇ ਨਾਲ ਸੱਟਾਂ ਮਾਰੀਆਂ ਤੇ ਦੋਸ਼ੀ ਧਰਮੇ ਨੇ ਉਸ ਤੇ ਮਾਰ ਦੇਣ ਦੀ ਨੀਅਤ ਨਾਲ 12 ਬੋਰ ਬੰਦੂਕ ਦਾ ਫਾਇਰ ਕੀਤਾ ਜੋ ਉਸ ਵੱਲੋਂ ਬੈਰਲ ਉਪਰ ਚੁੱਕਣ ਤੇ ਫਾਇਰ ਉਪਰ ਦੀ ਲੰਘ ਗਿਆ। ਫਾਇਰ ਦੀ ਅਵਾਜ਼ ਸੁਣ ਕੇ ਉਸ ਦਾ ਭਤੀਜਾ ਗੁਰਸੇਵਕ ਸਿੰਘ ਮੌਕੇ ’ਤੇ ਆਇਆ ਤਾਂ ਦੋਸ਼ੀਅਨ ਮੌਕੇ ਤੋਂ ਫਰਾਰ ਹੋ ਗਏ। ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੈਰੋਲ ’ਤੇ ਗਿਆ ਕੈਦੀ ਪੁਲਿਸ ਨੇ ਕੀਤਾ ਗਿ੍ਰਫਤਾਰ
ਫਿਰੋਜ਼ਪੁਰ: ਇਕ ਮੁਕੱਦਮੇ ਵਿਚ ਸਜ਼ਾ ਕੱਟ ਰਿਹਾ ਕੈਦੀ ਪੈਰੋਲ ’ਤੇ ਗਿਆ ਸੀ ਜੋ ਕੇ ਜੇਲ੍ਹ ਵਿਚ ਵਾਪਸ ਹਾਜ਼ਰ ਨਾ ਹੋਣ ’ਤੇ ਥਾਣਾ ਕੁੱਲਗੜ੍ਹੀ ਦੀ ਪੁਲਿਸ ਵੱਲੋਂ ਗਿ੍ਰਫਤਾਰ ਕਰਕੇ ਉਸ ਖਿਲਾਫ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਏਐੱਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 13212 ਰਾਹੀਂ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਦੇ ਹੁਕਮ ਨੰਬਰ 73 ਮਿਤੀ 23 ਮਾਰਚ 2020 ਅਨੁਸਾਰ ਮਿਤੀ 28 ਮਾਰਚ 2020 ਨੂੰ ਕੈਦੀ ਮਹਿੰਦਰ ਸਿੰਘ ਪੁੱਤਰ ਨੰਦ ਸਿੰਘ ਵਾਸੀ ਸਤੀਏ ਵਾਲਾ 6 ਹਫਤੇ ਦੀ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ ਅਤੇ ਕੋਵਿਡ 19 ਦੀ ਮਹਾਂਮਾਰੀ ਦੇ ਮੱਦੇਨਜ਼ਰ ਹਾਈਪਾਵਰ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਮੇਂ ’ਤੇ ਪੈਰੋਲ ਵਿਚ ਵਾਧਾ ਕੀਤਾ ਗਿਆ ਸੀ। ਇਸ ਕੈਦੀ ਦੀ ਵਾਪਸੀ ਮਿਤੀ 19 ਅਗਸਤ 2021 ਨੂੰ ਬਣਦੀ ਸੀ ਜੋ ਜੇਲ੍ਹ ਸ੍ਰੀ ਮੁਕਤਾਰ ਸਾਹਿਬ ਵਿਖੇ ਵਾਪਸ ਨਹੀਂ ਗਿਆ। ਜਾਂਚਕਰਤਾ ਨੇ ਦੱਸਿਆ ਕਿ ਉਕਤ ਕੈਦੀ ਨੂੰ ਗਿ੍ਰਫਤਾਰ ਕਰਕੇ ਉਸ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।
ਕਾਰ ਸਵਾਰਾਂ ਕੋਲੋਂ 7000 ਰੁਪਏ, 5 ਮੋਬਾਇਲ ਫੋਨ ਖੋਹ ਕੇ 7 ਵਿਅਕਤੀ ਹੋਏ ਫਰਾਰ, ਮਾਮਲਾ ਦਰਜ
ਫਿਰੋਜ਼ਪੁਰ: ਫਿਰੋਜ਼ਪੁਰ ਜ਼ੀਰਾ ਰੋਡ ’ਤੇ ਰੇਲਵੇ ਫਾਟਕ ਦੇ ਨਜ਼ਦੀਕ ਇਕ ਕਾਰ ਵਿਚ ਤਿੰਨ ਸਵਾਰ ਵਿਅਕਤੀਆਂ ਕੋਲੋਂ 7000 ਰੁਪਏ, 5 ਮੋਬਾਇਲ ਫੋਨ ਖੋਹ ਕੇ 7 ਵਿਅਕਤੀਆਂ ਦੇ ਫਰਾਰ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਉਕਤ ਦੋਸ਼ੀਅਨ ਖਿਲਾਫ 379-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਖਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਟਿੱਬੀ ਕਲਾਂ ਨੇ ਦੱਸਿਆ ਕਿ ਉਹ ਸਮੇਤ ਹਰਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਸ਼ਕੂਰ ਅਤੇ ਜਤਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਮੱਲਵਾਲ ਕਦੀਮ ਜੋ ਇਹ ਉਸ ਦੇ ਨਾਲ ਰਿਪੇਅਰ ਦਾ ਕੰਮ ਕਰਦੇ ਹਨ, ਜੋ ਸਤੀਏਵਾਲਾ ਤੋਂ ਕੈਂਟ ਫਿਰੋਜ਼ਪੁਰ ਨੂੰ ਆ ਰਹੇ ਸੀ, ਜਦ ਉਹ ਰੇਲਵੇ ਪਾਟਕ ਜ਼ੀਰਾ ਰੋਡ ਪਾਸ ਪੁੱਜੇ ਤਾਂ ਦੋਸ਼ੀਅਨ ਭੁਪਿੰਦਰ ਸਿੰਘ ਉਰਫ ਭੂਪੀ ਪੁੱਤਰ ਓਮ ਪ੍ਰਕਾਸ਼, ਧੀਰਜ ਪੁੱਤਰ ਵਿਨੋਦ ਵਾਸੀਅਨ ਖਲਾਸੀ ਲਾਇਨ ਕੈਂਟ ਫਿਰੋਜ਼ਪੁਰ ਅਤੇ 4-5 ਅਣਪਛਾਤੇ ਵਿਅਕਤੀ ਦੋ ਮੋਟਰਸਾਈਕਲਾਂ ’ਤੇ ਆਏ ਜਿਨ੍ਹਾਂ ਪਾਸ ਕਿਰਪਾਨਾਂ ਸਨ, ਜਿਨ੍ਹਾਂ ਨੇ ਉਸ ਦੀ ਕਾਰ ਸਵਿਫਟ ਨੰਬਰ ਡੀਐੱਲ 3ਸੀ ਬੀਐੱਲ 5156 ਅੱਗੇ ਮੋਟਰਸਾਈਕਲ ਲਗਾ ਦਿੱਤੇ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਪਾਸੋਂ 4500 ਰੁਪਏ, ਦੋ ਮੋਬਾਇਲ ਫੋਨ ਮਾਰਕਾ ਸੈਮਸੰਗ 16 ਤੇ ਦੂਜਾ ਫੋਨ ਛੋਟਾ, ਉਸ ਦੇ ਸਾਥੀ ਹਰਵਿੰਦਰ ਸਿੰਘ ਕੋਲੋਂ 1 ਮੋਬਾਇਲ ਫੋਨ ਸੈਮਸੰਗ ਕੀਪੈਡ ਜੇਐੱਸ, ਤੇ ਜਤਿੰਦਰ ਸਿੰਘ ਕੋਲੋਂ 2500 ਰੁਪਏ ਨਕਦ ਤੇ ਇਕ ਮੋਬਾਇਲ ਫੋਨ ਸੈਮਸੰਗ ਤੇ ਇਕ ਟੱਚ ਸਕਰੀਨ ਮੋਬਾਇਲ ਫੋਨ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
2 ਸੋਨਾਲਿਕਾ ਟਰੈਕਟਰ ਤੇ ਇਕ ਜੇਸੀਬੀ ਮਸ਼ੀਨ ਬਰਾਮਦ, 4 ਖਿਲਾਫ ਮਾਮਲਾ ਦਰਜ
ਮੱਖੂ (ਫਿਰੋਜ਼ਪੁਰ): ਥਾਣਾ ਮੱਖੂ ਦੀ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ 2 ਟਰੈਕਟਰ ਸੋਨਾਲਿਕਾ ਤੇ 1 ਜੇਸੀਬੀ ਮਸ਼ੀਨ ਬਰਾਮਦ ਕਰਕੇ 4 ਵਿਅਕਤੀਆਂ ਖਿਲਾਫ 379 ਆਈਪੀਸੀ 21 (3) ਮਾਈਨਿੰਗ ਐਂਡ ਮਿਨਰਲ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਪੀਰ ਮੁਹੰਮਦ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਬੀਰਾ ਵਾਸੀ ਪੀਰ ਮੁਹੰਮਦ ਦੀ ਜ਼ਮੀਨ ਵਿਚ ਲੱਕੀ ਵਾਸੀ ਟਿੰਡਵਾ ਆਪਣੀ ਜੇਸੀਬੀ ਮਸ਼ੀਨ ਰਾਹੀਂ ਭੁਪਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਬਸਤੀ ਕਰੀਮ ਵਾਲੀ, ਬਿੱਕਰ ਸਿੰਘ ਵਾਸੀ ਵਾਰਸ ਵਾਲਾ ਜੱਟਾਂ ਦੇ ਟਰੈਕਟਰ ਟਰਾਲੀ ਵਿਚ ਰੇਤਾ ਲੋਡ ਕਰਕੇ ਚੋਰੀ ਵੇਚਦੇ ਹਨ, ਜਿਸ ਤੇ ਦੋਸ਼ੀਅਨ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।
10 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਰਫਤਾਰ
ਫਿਰੋਜ਼ਪੁਰ: ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਨੇ ਗਸ਼ਤ ਅਤੇ ਛਾਪਮੇਾਰੀ ਦੌਰਾਨ ਇਕ ਵਿਅਕਤੀ ਨੂੰ 10 ਗ੍ਰਾਮ ਹੈਰੋਇਨ ਸਮੇਤ ਗਿ੍ਰਫਤਾਰ ਕਰਕੇ ਉਸ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੀ ਹੋਈ ਏਐੱਸਆਈ ਗੁਰਕੰਵਲ ਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਬੱਸ ਅੱਡਾ ਕਰੀ ਕਲਾਂ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਪ੍ਰੇਮ ਸਿੰਘ ਪੁੱਤਰ ਚਿਮਨ ਸਿੰਘ ਵਾਸੀ ਪਿੰਡ ਸੂਬਾ ਕਾਹਨ ਸਿੰਘ ਵਾਲਾ ਜੋ ਹੈਰੋਇਨ ਵੇਚਣ ਦਾ ਆਦੀ ਹੈ, ਜੋ ਅੱਜ ਵੀ ਹੈਰੋਇਨ ਵੇਚਣ ਲਈ ਪਿੰਡ ਨਵਾਂ ਕਿਲਾ ਬੱਸ ਅੱਡਾ ਕੋਲ ਖੜਾ ਕਿਸੇ ਗਾਹਕ ਦੀ ਉਡੀਕ ਕਰ ਰਿਹਾ ਹੈ, ਜੇਕਰ ਹੁਣੇ ਇਸ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ਨੂੰ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੌਰਾਨ ਇਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
20 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਰਫਤਾਰ
ਫਿਰੋਜ਼ਪੁਰ: ਨਾਰਕੋਟਿਕ ਕੰਟਰੋਲ ਸੈੱਲ ਫਿਰੋਜ਼ਪੁਰ ਦੀ ਪੁਲਿਸ ਨੇ ਗਸ਼ਤ ਅਤੇ ਛਾਪੇਮਾਰੀ ਦੌਰਾਨ ਇਕ ਵਿਅਕਤੀ ਨੂੰ ਗਿ੍ਰਫਤਾਰ ਕਰਕੇ ਉਸ ਖਿਲਾਫ ਥਾਣਾ ਕੈਂਟ ਫਿਰੋਜ਼ਪੁਰ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਨਾਰਕੋਟਿਕ ਕੰਟਰੋਲ ਸੈੱਲ ਫਿਰੋਜ਼ਪੁਰ ਦੇ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਵਜੀਰ ਵਾਲੀ ਬਿਲਡਿੰਗ ਪਾਸ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਜਸਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਵਾਰਡ ਨੰਬਰ 2 ਮੱਲਾਂਵਾਲਾ ਜੋ ਹੈਰੋਇਨ ਵੇਚਣ ਦਾ ਆਦੀ ਹੈ, ਜੋ ਅੱਜ ਵੀ ਹੈਰੋਇਨ ਵੇਚਣ ਲਈ ਲਾਲ ਕੁੜਤੀ ਨੂੰ ਜਾਂਦੀ �ਿਕ ਰੋਡ ਨੇੜੇ ਗਰਾਮਰ ਸਕੂਲ ਕੋਲ ਖੜਾ ਕਿਸੇ ਗ੍ਰਾਹਕ ਦੀ ਉਡੀਕ ਕਰ ਰਿਹਾ ਹੈ, ਜੇਕਰ ਹੁਣੇ ਇਸ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ’ਤੇ ਛਾਪੇਮਾਰੀ ਕਰਕੇ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੌਰਾਨ ਇਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
50 ਨਸ਼ੀਲੀਆਂ ਗੋਲੀਆਂ ਸਮੇਤ ਇਕ ਗਿ੍ਰਫਤਾਰ
ਜ਼ੀਰਾ (ਫਿਰੋਜ਼ਪੁਰ): ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ 50 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਰਫਤਾਰ ਕਰਕੇ ਉਸ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ੲੈਐੱਸਆਈ ਹਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਮੱਲੋਕੇ ਰੋਡ ਜ਼ੀਰਾ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਇਕ ਮੋਨਾ ਨੌਜਵਾਨ ਪੈਦਲ ਆ ਰਿਹਾ ਸੀ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਤੇ ਇਕ ਦਮ ਪਿੱਛੇ ਮੁੜ ਪਿਆ। ਜਿਸ ਨੂੰ ਪੁਲਿਸ ਪਾਰਟੀ ਵੱਲੋਂ ਸ਼ੱਕ ਦੀ ਬਿਨਾਅ ’ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਅਜੈ ਕੁਮਾਰ ਪੁੱਤਰ ਮਦਨ ਲਾਲ ਵਾਸੀ ਬਸਤੀ ਮਾਛੀਆ ਜ਼ੀਰਾ ਦੱਸਿਆ ਤੇ ਤਲਾਸ਼ੀ ਦੌਰਾਨ ਇਸ ਕੋਲੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
61 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 100 ਕਿਲੋ ਲਾਹਣ ਬਰਾਮਦ, ਤਿੰਨ ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ: ਥਾਣਾ ਮੱਲਾਂਵਾਲਾ, ਥਾਣਾ ਸਦਰ ਫਿਰੋਜ਼ਪੁਰ ਅਤੇ ਥਾਣਾ ਆਰਿਫ ਕੇ ਦੀ ਪੁਲਿਸ ਨੇ ਗਸ਼ਤ ਅਤੇ ਛਾਪੇਮਾਰੀ ਦੌਰਾਨ 61 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 100 ਕਿਲੋ ਲਾਹਣ ਬਰਾਮਦ ਕਰਕੇ ਤਿੰਨ ਵਿਅਕਤੀਆਂ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਮੱਲਾਂਵਾਲਾ ਦੇ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਕੋਹਾਲਾ ਪਾਸ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਸੁਖਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਾਛੀਏ ਕੇ ਨਾਜਾਇਜ਼ ਸ਼ਰਾਬ ਵੇਚਣ ਦਾ ਆਦੀ ਹੈ, ਜੋ ਅੱਜ ਵੀ ਨਾਜਾਇਜ਼ ਸ਼ਰਾਬ ਵੇਚਣ ਲਈ ਗ੍ਰਾਹਕਾਂ ਦੀ ਉਡੀਕ ਕਰ ਰਿਹਾ ਹੈ, ਜੇਕਰ ਹੁਣੇ ਇਸ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ’ਤੇ ਛਾਪੇਮਾਰੀ ਕਰਕੇ ਕਾਬੂ ਕੀਤਾ ਗਿਆ ਤੇ ਮੌਕੇ ’ਤੇ 9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਉਧਰ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਦੇ ਏਐੱਸਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਦੁਲਚੀ ਕੇ ਪਾਸ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਰਾਜੂ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਝੁੱਗੇ ਨਿਹੰਗਾਂ ਵਾਲੇ ਨਾਜਾਇਜ਼ ਸ਼ਰਾਬ ਕਸੀਦ ਕਰਕੇ ਵੇਚਣ ਦਾ ਆਦੀ ਹੈ, ਜੋ ਅੱਜ ਵੀ ਨਾਜਾਇਜ਼ ਸ਼ਰਾਬ ਵੇਚਣ ਲਈ ਦੁਲਚੀ ਕੇ ਬੰਨ ਦਰਿਆ ’ਤੇ ਬੈਠਾ ਗਾਹਕਾਂ ਦੀ ਉਡੀਕ ਕਰ ਰਿਹਾ ਹੈ, ਜੇਕਰ ਹੁਣੇ ਇਸ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ, ਪੁਲਿਸ ਪਾਰਟੀ ਵੱਲੋਂ ਦੋਸ਼ੀ ’ਤੇ ਛਾਪੇਮਾਰੀ ਕੀਤੀ ਗਈ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਤੇ ਮੌਕੇ ’ਤੇ 52 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਥਾਣਾ ਆਰਿਫ ਕੇ ਦੀ ਪੁਲਿਸ ਦੇ ਏਐੱਸਆਈ �ਿਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਭਾਲਾ ਫਰਾਏ ਮੱਲ ਪਾਸ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਰੇਸ਼ਮ ਪੁੱਤਰ ਫੌਜ਼ਾ ਵਾਸੀ ਪਿੰਡ ਭਾਲਾ ਫਰਾਏ ਮੱਲ ਜੋ ਨਾਜਾਇਜ਼ ਸ਼ਰਾਬ ਕਸੀਦ ਕਰਕੇ ਵੇਚਣ ਦਾ ਆਦੀ ਹੈ, ਜੇਕਰ ਹੁਣੇ ਇਸ ਦੇ ਘਰ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਨਾਜਾਇਜ਼ ਸ਼ਰਾਬ ਜਾਂ ਲਾਹਣ ਬਰਾਮਦ ਹੋ ਸਕਦੀ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ’ਤੇ ਛਾਪੇਮਾਰੀ ਕੀਤੀ ਗਈ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਤੇ ਮੌਕੇ ’ਤੇ 100 ਕਿਲੋ ਲਾਹਣ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਔਰਤ ਗਿ੍ਰਫਤਾਰ
ਗੁਰੂਹਰਸਹਾਏ (ਫਿਰੋਜ਼ਪੁਰ): ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਗਸ਼ਤ ਅਤੇ ਛਾਪੇਮਾਰੀ ਦੌਰਾਨ ਇਕ ਔਰਤ ਨੂੰ 9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗਿ੍ਰਫਤਾਰ ਕਰਕੇ ਉਸ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਮਲਕੀਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਬੱਸ ਅੱਡਾ ਜ਼ੀਵਾ ਅਰਾਈਂ ਪਾਸ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ਣ ਬਿਮਲਾ ਰਾਣੀ ਪਤਨੀ ਬਲਦੇਵ ਸਿੰਘ ਵਾਸੀ ਪਿੰਡ ਕੁਤਬਗੜ੍ਹ ਭਾਟਾ ਜੋ ਨਾਜਾਇਜ਼ ਸ਼ਰਾਬ ਬਾਹਰੋਂ ਲਿਆ ਕੇ ਵੇਚਣ ਦੀ ਆਦੀ ਹੈ, ਜੋ ਅੱਜ ਵੀ ਆਪਣੇ ਘਰ ਨਾਜਾਇਜ਼ ਸ਼ਰਾਬ ਵੇਚ ਰਹੀ ਹੈ, ਜੇਕਰ ਹੁਣੇ ਇਸ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਆ ਸਕਦੀ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ਣ ’ਤੇ ਛਾਪੇਮਾਰੀ ਕਰਕੇ ਕਾਬੂ ਕੀਤਾ ਗਿਆ ਤੇ ਮੌਕੇ ’ਤੇ 9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ਣ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
Get all latest content delivered to your email a few times a month.