IMG-LOGO
ਹੋਮ ਰਾਸ਼ਟਰੀ: ਸ਼ਹਿਰਾਂ ਦੇ ਚੌਂਕਾਂ ਤੋਂ ਇਲਾਵਾ ਸਲੱਮ ਬਸਤੀਆਂ ਵਿੱਚ ਪੁੱਜੇ ਆਪ...

ਸ਼ਹਿਰਾਂ ਦੇ ਚੌਂਕਾਂ ਤੋਂ ਇਲਾਵਾ ਸਲੱਮ ਬਸਤੀਆਂ ਵਿੱਚ ਪੁੱਜੇ ਆਪ ਦੇ ਪ੍ਰਚਾਰਕ

Admin user - Feb 03, 2022 01:16 AM
IMG

 ਸੁਰਜੀਤ ਕੌਰ
 ਚੰਡੀਗੜ੍ਹ / ਲੁਧਿਆਣਾ 3 ਫਰਵਰੀ , ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਜਿੱਤ ਦੇ ਝੰਡੇ ਗੱਡਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ।

ਪਾਰਟੀ ਵੱਲੋਂ ਸੀ ਐਮ ਅਹੁਦੇ ਦੇ ਐਲਾਨੇ ਗਏ ਉਮੀਦਵਾਰ ਭਗਵੰਤ ਮਾਨ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਹੱਥਾਂ ਵਿੱਚ ਫੜ ਕੇ  ਜੈਂਟਲਮੈਨ ਆਦਮੀ ਅਤੇ ਔਰਤਾਂ ਚੌਂਕਾਂ ਵਿੱਚ ਖੜ੍ਹੇ ਹਨ ।

  ਇਸ ਤੋਂ ਇਲਾਵਾ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਅਤੇ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਦੀਆਂ ਤਸਵੀਰਾਂ ਵਾਲਾ ਲਿਟਰੇਚਰ ਲੈ ਕੇ ਪ੍ਰਚਾਰ ਪਾਰਟੀਆਂ ਦੇ ਵਿੱਚ  5--5 ਪ੍ਰਚਾਰਕਾਂ ਦੇ ਗਰੁੱਪ ਵੱਡੇ ਸ਼ਹਿਰਾਂ  ਦੇ ਮੁੱਖ ਚੌਕਾਂ ਤੋਂ ਇਲਾਵਾ  ਸਲੱਮ ਬਸਤੀਆਂ ਦੀਆਂ ਤੰਗ ਗਲੀਆਂ ਵਿੱਚ ਪ੍ਰਚਾਰ ਕਰਦਿਆਂ ਵਿਖਾਈ ਦੇ ਰਹੇ ਹਨ ।
  ਪ੍ਰਚਾਰ ਸਮੱਗਰੀ ਵਿੱਚ ਉਮੀਦਵਾਰਾਂ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਤਸਵੀਰ ਛਾਪੀ ਗਈ ਹੈ  ।
  ਲਿਖਿਆ ਗਿਆ ਹੈ ਕਿ ਦਿੱਲੀ ਵਿੱਚ ਲੋਕਾਂ ਦੇ ਬਿਜਲੀ ਦੇ ਬਿੱਲ ਜ਼ਰੂਰ ਆਉਂਦੇ ਹਨ ਕੀ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਚ ਵੀ ਇਸ ਤਰ੍ਹਾਂ ਬਿਜਲੀ ਦੇ ਬਿੱਲ ਜ਼ੀਰੋ ਆਉਣ ਤੇ ਬਿਜਲੀ ਚੌਵੀ ਘੰਟੇ ਰਹੇ ।.ਤਾਂ ਜੋਰ ਨਾਲ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਜੋ ਥੱਲੇ ਚੋਣ ਨਿਸ਼ਾਨ ਝਾੜੂ  ਹੈ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.