ਤਾਜਾ ਖਬਰਾਂ
Bolda Punjab
ਫਿਰੋਜ਼ਪੁਰ 25 ਨਵੰਬਰ 2022 , ਆਮ ਤੌਰ ਤੇ ਸੁਣਿਆ ਜਾਦਾ ਹੈ ਕਿ ਖੁਸ਼ੀਆ ਵੰਡਣ ਨਾਲ ਇਹ ਦੁਗਨੀਆ ਹੋ ਜਾਦੀਆਂ ਹਨ ਪਰ ਗਰੀਬ ਵਿਦਿਆਰਥੀਆਂ ਦੀ ਮੱਦਦ ਕਰਨ ਨਾਲ ਇਹ ਖੁਸ਼ੀਆ ਚਾਰ ਗੁਣਾ ਪ੍ਰਾਪਤ ਹੁੰਦੀਆ ਹਨ। ਗਰੀਬ ਬੱਚਿਆ ਦੀ ਮੱਦਦ ਕਰਨ ਲਈ ਕਈ ਸਮਾਜ ਸੇਵੀ ਸੰਸਥਾਵਾਂ ਵੀ ਬਣੀਆਂ ਹੋਈਆ ਹਨ,ਪਰ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਸਿੱਧੇ ਤੌਰ ਤੇ ਸਮਾਜ ਸੇਵਾ ਦਾ ਰੋਲ ਅਦਾ ਕਰਦੇ ਹਨ। ਇਹਨਾਂ ਵਿੱਚੋ ਇੱਕ ਸ਼ਖਸੀਅਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਹਨ। ਸਕੂਲ ਦੀ ਡਿਉਟੀ ਤੋ ਬਿਨਾਂ ਉਹ ਹੋਰ ਵੀ ਕਈ ਤਰਾ ਦੇ ਸਮਾਜ ਸੇਵੀ ਕੰਮ ਕਰਦੇ ਹਨ। ਅੱਜ ਪ੍ਰਿਸੀਪਲ ਵੱਲੋ ਆਪਣੀ ਜੇਬ ਖਰਚੀ ਵਿੱਚੋ ਸਰਕਾਰੀ ਪ੍ਰਾਇਮਰੀ ਸਕੂਲ ਰਾਜੋ ਕੇ ਉਸਪਾਰ ਦੇ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਵਰਦੀਆ , ਸਕੂਲ ਬੈਗ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ। ਇਸ ਸਮੇ ਫਿਰੋਜਪੁਰ ਦੇ ਐੱਸ.ਡੀ.ਐੱਮ. ਰਣਜੀਤ ਸਿੰਘ ਭੁੱਲਰ ਵੀ ਸਕੂਲ ਵਿੱਚ ਪਹੁੰਚੇ। ਉਹਨਾਂ ਵੀ ਇਸ ਵਰਦੀ ਵੰਡ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਐੱਸ.ਡੀ.ਐੱਮ ਵੱਲੋ ਸਕੂਲ ਦੀ ਬਿਲਡਿੰਗ ਅਤੇ ਜਮਾਤਾ ਦਾ ਨਿਰਿਖਣ ਵੀ ਕੀਤਾ ਗਿਆ। ਉਹਨਾਂ ਨੇ ਸਕੂਲ ਵਿੱਚ ਬਣੇ ਮਿਡ-ਡੇ-ਮੀਲ ਵਿਚ ਖਾਣਾ ਵੀ ਖਾਧਾ ਅਤੇ ਬਣੇ ਖਾਣੇ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕੁੱਕ-ਕਮ-ਹੈਲਪਰਾ ਅਤੇ ਸਕੂਲ ਦੇ ਸਮੁਚੇ ਸਟਾਫ ਦੀ ਉਹਨਾਂ ਦੀਆਂ ਸੇਵਾਵਾਂ ਲਈ ਸਰਾਹਨਾ ਕੀਤੀ। ਜਦੋ ਐੱਸ.ਡੀ.ਐੱਮ ਵੱਲੋ ਸਕੂਲ ਦੀਆਂ ਜਰੂਰਤਾਂ ਦਾ ਜਾਇਜਾ ਲਿਆ ਗਿਆ ਤਾਂ ਸਕੂਲ ਮੁੱਖੀ ਵੱਲੋ ਕਿਚਨ ਸ਼ੈੱਡ ਦੀ ਡਿਮਾਂਡ ਕੀਤੀ ਗਈ, ਜਿਸ ਨੂੰ ਬਨਾਉਣ ਲਈ ਰਾਸ਼ੀ ਜਾਰੀ ਕਰਾਉਣ ਦਾ ਉਹਨਾ ਵੱਲੋ ਪੂਰਾ ਭਰੋਸਾ ਦਿੱਤਾ ਗਿਆ। ਸਕੂਲ ਮੁੱਖੀ ਕੁਲਵੰਤ ਸਿੰਘ ਸੰਧੂ ਨੇ ਐੱਸ ਡੀ.ਐੱਮ ਰਣਜੀਤ ਸਿੰਘ ਭੁੱਲਰ ਅਤੇ ਡਾ. ਸਤਿੰਦਰ ਸਿੰਘ ਅਤੇ ਹੋਰਨਾ ਦਾ ਬੱਚਿਆਂ ਦੀ ਮੱਦਦ ਕਰਨ ਲਈ ਧੰਨਵਾਦ ਕੀਤਾ।
ਇਸ ਸਮੇ ਤੇ ਅਧਿਆਪਕ ਇਕਬਾਲ ਸਿੰਘ,ਮੈਡਮ ਸ਼ੀਨਮ,ਮੈਡਮ ਆਂਚਲ, ਪਰਿਤਪਾਲ ਸਿੰਘ , ਡਾ. ਮਨਜੀਤ ਸਿੰਘ, ਡਾ. ਨਰਿੰਦਰ ਸਿੰਘ, ਬਾਜ ਸਿੰਘ ਬਾਕੀ ਸਟਾਫ ਅਤੇ ਸਮੂਹ ਸਕੂਲ ਦੇ ਵਿਦਿਆਰਥੀ ਹਾਜਿਰ ਸਨ।
Get all latest content delivered to your email a few times a month.