IMG-LOGO
ਹੋਮ ਖੇਡਾਂ: 13ਵੀਂ ਜੂਨੀਅਰ ਤੇ ਸਬ ਜੂਨੀਅਰ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ- 2024...

13ਵੀਂ ਜੂਨੀਅਰ ਤੇ ਸਬ ਜੂਨੀਅਰ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ- 2024 ਵਿੱਚ ਪੰਜਾਬ ਦੇ 13 ਖਿਡਾਰੀਆਂ ਨੇ ਮੈਡਲ ਜਿੱਤੇ

Admin user - Jul 19, 2024 10:17 AM
IMG

Bolda Punjab

ਬੈਂਗਲੋਰੂ 19 ਜੁਲਾਈ :

ਸ਼੍ਰੀ ਕੰਤਰੀਵਾ ਸਟੇਡੀਅਮ ਬੈਂਗਲੋਰੂ ਵਿਖੇ 15,16 ਤੇ 17 ਜੁਲਾਈ 2024 ਨੂੰ ਹੋਈ

13ਵੀਂ ਜੂਨੀਅਰ ਤੇ ਸਬ ਜੂਨੀਅਰ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ- 2024 ਵਿੱਚ ਪੰਜਾਬ ਦੇ 13 ਖਿਡਾਰੀਆਂ ਨੇ ਭਾਗ ਲਿਆ ਅਤੇ 13 ਹੀ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ।

ਇਸ ਚੈਂਪੀਅਨਸ਼ਿੱਪ ਵਿੱਚ ਪੈਰਾ ਸਪੋਰਟਸ ਐਸੋਸੀਏਸ਼ਨ ਪੰਜਾਬ ਵੱਲੋਂ ਕੋਚ ਸੁਖਜਿੰਦਰ ਸਿੰਘ ਢਿੱਲੋਂ ਅਤੇ ਰਮਨ ਕੁਮਾਰ ਨੇ ਸਾਰੇ ਪੰਜਾਬ ਦੇ ਖਿਡਾਰੀਆਂ ਦੀ ਅਗਵਾਈ ਕੀਤੀ।

 

ਨੈਸ਼ਨਲ ਚੈਂਪੀਅਨਸ਼ਿਪ ਵਿੱਚ ਅੰਡਰ 17 ਵਰਗ ਕੁੜੀਆਂ ਵਿੱਚ ਗੁਰਜੀਤ ਕੌਰ ਨੇ 100 ਮੀਟਰ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ,ਮੁਸਕਾਨ

ਨੇ 100 ਮੀਟਰ ਵਿੱਚ ਦੂਜਾ ਸਥਾਨ ਅਤੇ ਤਮੰਨਾ ਸ਼ਰਮਾ ਨੇ ਸ਼ੋਰਟ ਪੂਟ ਵਿੱਚ ਦੂਜਾ ਸਥਾਨ ਹਾਸਲ ਕੀਤਾ।

 

ਅੰਡਰ 17 ਵਰਗ ਮੁੰਡਿਆਂ ਵਿੱਚ ਵਿਸ਼ਾਲ ਨੇ 100 ਮੀਟਰ ਵਿੱਚ ਦੂਜਾ,ਸ਼ਹਰਾਜ ਸਿੰਘ ਨੇ ਜੇਵਲਿੰਗ ਥਰੋ ਵਿੱਚ ਦੂਜਾ, ਡਿਸਕਸ ਥਰੋ ਵਿੱਚ ਤੀਜਾ ਅਤੇ ਸ਼ੋਟ

ਪੁੱਟ ਵਿੱਚ ਤੀਜਾ,ਆਰੁਸ਼ਦੀਪ ਸਿੰਘ ਨੇ 400 ਮੀਟਰ ਵਿੱਚ ਤੀਜਾ,ਹਰਮਨਜੋਤ ਸਿੰਘ ਨੇ 100 ਮੀਟਰ ਵਿੱਚ ਤੀਜਾ,ਵਿਸ਼ਾਲ ਨੇ 400 ਮੀਟਰ ਵਿੱਚ ਤੀਜਾ ਸਥਾਨ ਹਾਸਿਲ ਕੀਤਾ।

 

19 ਸਾਲ ਵਰਗ ਮੁੰਡਿਆਂ ਵਿੱਚ ਮੰਗਲ ਸਿੰਘ ਨੇ 100 ਮੀਟਰ ਵਿੱਚ ਦੂਜਾ ਸਥਾਨ ਤੇ ਲੌਂਗ ਜੰਪ ਵਿੱਚ ਤੀਜਾ ਸਥਾਨ,ਲਕਸ਼ ਵੀਰ ਰਿਹਾਲ ਨੇ ਸ਼ਾਰਟਪੁੱਟ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਖਿਡਾਰੀਆਂ ਵੱਲੋਂ ਮੈਡਲ ਜਿੱਤ ਕੇ ਆਉਣ ਦੀ ਖੁਸ਼ੀ ਵਿੱਚ ਬੋਸ਼ੀਆ ਇੰਡੀਆ ਦੇ ਚੇਅਰਮੈਨ ਅਸ਼ੋਕ ਬੇਦੀ, ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ , ਜਨਰਲ ਸੈਕਟਰੀ ਜਸਪ੍ਰੀਤ ਸਿੰਘ ਧਾਲੀਵਾਲ, ਖਜਾਨਚੀ ਸ਼ਮਿੰਦਰ ਸਿੰਘ ਢਿੱਲੋਂ, ਜੁਆਇੰਟ ਸੈਕਟਰੀ ਡਾਕਟਰ ਰਮਨਦੀਪ ਸਿੰਘ ਤੇ ਦਵਿੰਦਰ ਸਿੰਘ ਟਫੀ ਬਰਾੜ, ਮੀਡੀਆ ਇੰਚਾਰਜ ਪ੍ਰਮੋਦ ਧੀਰ, ਮੈਂਬਰ ਗੁਰਪ੍ਰੀਤ ਸਿੰਘ ਧਾਲੀਵਾਲ, ਜਗਰੂਪ ਸਿੰਘ ਸੂਬਾ ਬਰਾੜ, ਅਮਨਦੀਪ ਸਿੰਘ , ਜਸਇੰਦਰ ਸਿੰਘ ਢਿੱਲੋਂ, ਜਸਵੰਤ ਸਿੰਘ, ਬਲਜਿੰਦਰ ਸਿੰਘ ਸੀਨੀਅਰ ਖਿਡਾਰੀ, ਕੋਚ ਗਗਨਦੀਪ ਸਿੰਘ ਆਦਿ ਨੇ ਸਾਰੇ ਖਿਡਾਰੀਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਉਹਨਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.