IMG-LOGO
ਹੋਮ ਪੰਜਾਬ : ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਨਿਕਲੀਆਂ ਰੀਸਟੋਰਰ ਦੀਆਂ ਸਰਕਾਰੀ ਅਸਾਮੀਆਂ

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਨਿਕਲੀਆਂ ਰੀਸਟੋਰਰ ਦੀਆਂ ਸਰਕਾਰੀ ਅਸਾਮੀਆਂ

Admin user - Nov 18, 2022 10:48 AM
IMG

 Bolda Punjab
ਅੰਮ੍ਰਿਤਸਰ, 18 ਨਵੰਬਰ 2022 -

   ਪੰਜਾਬ ਸਰਕਾਰ ਵੱਲੋਂ ਹਰ ਜਿਲ੍ਹੇ ਵਿੱਚ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸਥਾਪਿਤ ਕੀਤਾ ਗਿਆ ਹੈ।ਜਿਸ ਦਾ ਮੁੱਖ ਕੰਮ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਨੌਕਰੀ ਦੇ ਮੌਕੇ ਪ੍ਰਦਾਨ ਕਰਨਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵੱਲੋਂ ਰੀਸਟੋਰਰ ਦੀਆਂ 35 ਅਸਾਮੀਆਂ ਲਈ ਅਰਜੀਆਂ ਦੀ ਮੰਗ ਕੀਤੀ ਗਈ ਹੈ, ਜੋ ਕਿ ਇਸ ਵੈਬਸਾਈਟ http://www.highcourtchd.gov.in/ ਤੇ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਅਸਾਮੀਆਂ ਸਮੇਂ—ਸਮੇਂ ਘਟਾਈਆਂ ਵਧਾਈਆਂ ਜਾ ਸਕਦੀਆਂ ਹਨ। ਜਿਸ ਵਿੱਚ ਉਮਰ ਯੋਗਤਾ 18 ਤੋਂ 30 ਸਾਲ ਰੱਖੀ ਗਈ ਹੈ ਅਤੇ ਵਿੱਦਿਅਕ ਯੋਗਤਾ 10+2 ਵਿੱਚੋਂ ਘੱਟੋ—ਘੱਟ 55 ਪ੍ਰਤੀਸ਼ਤ ਅੰਕ ਲਾਜ਼ਮੀ ਰੱਖੇ ਗਏ ਹਨ। ਇਨ੍ਹਾਂ ਅਰਜ਼ੀਆਂ ਦੀ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 21 ਨਵੰਬਰ 2022 ਨੂੰ ਰਾਤ 12 ਵਜੇ ਤੱਕ ਹੈ। ਆਨਲਾਈਨ ਅਪਲਾਈ ਕਰਦੇ ਸਮੇਂ ਪ੍ਰਾਰਥੀ ਨੂੰ ਆਪਣਾ ਵਿਅਕਤੀਗਤ ਵੇਰਵਾ ਧਿਆਨਪੂਰਵਕ ਭਰਨਾ ਹੋਵੇਗਾ। ਉਨਾਂ ਦੱਸਿਆ ਕਿ ਰਾਖਵੇਂਕਰਨ ਦਾ ਲਾਭ ਪ੍ਰਾਰਥੀ ਨੂੰ ਇਸ਼ਤਿਹਾਰ ਦੇ ਵਿੱਚ ਲਿਖੀਆਂ ਸਰਤਾਂ ਅਨੁਸਾਰ ਦਿੱਤਾ ਜਾਵੇਗਾ। ਇਸ ਸਬੰਧੀ ਚਾਹਵਾਨ ਪ੍ਰਾਰਥੀ ਇਸ ਲਿੰਕ  https://tinyurl.com/57r7reuv ਤੇ ਆਨਲਾਇਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਦੇ ਸਮੇਂ ਕੋਈ ਸਮੱਸਿਆ ਆਉਣ ਤੇ ਸਬੰਧਿਤ ਤਕਨੀਕੀ ਮੋ.ਨੰ: 9986640899 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸੰਬਰ 2022/ਜਨਵਰੀ 2023 ਦਰਮਿਆਨ ਪ੍ਰਾਰਥੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.