IMG-LOGO
ਹੋਮ ਪੰਜਾਬ : ਅਕਾਲੀਆਂ ਫੜ੍ਹਿਆ ਕਾਂਗਰਸ ਦਾ ਪੱਲਾ

ਅਕਾਲੀਆਂ ਫੜ੍ਹਿਆ ਕਾਂਗਰਸ ਦਾ ਪੱਲਾ

Admin user - Feb 01, 2022 05:21 AM
IMG



ਫਿ਼ਰੋਜ਼ਪੁਰ, 31 ਜਨਵਰੀ  () - ਹਲਕੇ ਦੇ ਵਿਕਾਸ ਲਈ ਚੋਣ ਮੈਦਾਨ ਵਿਚ ਨਿੱਤਰੇ ਆਸ਼ੂ ਬਾਂਗੜ ਨਾਲ ਜਿਥੇ ਟਕਸਾਲੀ ਕਾਂਗਰਸੀਆਂ ਵੱਲੋਂ ਖੁੱਲ ਕੇ ਚੱਲਣ ਦੇ ਐਲਾਨ ਕੀਤੇ ਜਾ ਰਹੇ ਹਨ, ਉਥੇ ਹੋਰਨਾਂ ਪਾਰਟੀਆਂ ਵੱਲੋਂ ਵੀ ਸਮੱਰਥਨ ਦੇਣ ਦਾ ਵਿਸਵਾਸ਼ ਦਿਵਾਇਆ ਜਾ ਰਿਹਾ ਹੈ। ਇਸੀ ਦੇ ਚਲਦਿਆਂ ਅੱਜ ਕੁਲਵਿੰਦਰ ਸਿੰਘ ਬੱਲ ਸਰਪੰਚ ਬਸਤੀ ਖੰਜ਼ੂਰ ਵਾਲੀ ਦੀ ਅਗਵਾਈ ਹੇਠ ਕੁਲਗੜ੍ਹੀ ਵਿਖੇ ਰੱਖਿਆ ਸਾਂਦਾ ਸਮਾਗਮ ਉਦੋਂ ਪ੍ਰਭਾਵਸ਼ਾਲੀ ਹੋ ਨਿਬੜਿਆ ਜਦੋਂ ਵੱਡੀ ਤਦਾਦ ਅਕਾਲੀਆਂ ਨੇ ਕਾਂਗਰਸੀ ਉਮੀਦਵਾਰ ਦੀ ਅਗਵਾਈ ਕਬੂਲ ਕੀਤੀ। ਹਲਕੇ ਦੇ ਪਿੰਡ ਕੁਲਗੜ੍ਹੀ ਦੀ ਢਾਣੀ ਵਿਚ ਪੁੱਜੇ ਕਾਂਗਰਸੀ ਉਮੀਦਵਾਰ ਆਸ਼ੂ ਬਾਂਗੜ ਦੀਆਂ ਨੀਤੀਆਂ ਤੋਂ ਖੁਸ਼ ਹੋ ਅਕਾਲੀ ਦਲ ਦਾ ਤਿਆਗ ਕਰਕੇ ਕਾਂਗਰਸ ਵਿਚ ਆਏ ਕਾਰਜ ਸਿੰਘ, ਜਗਸੀਰ ਸਿੰਘ, ਰਾਜ ਕੁਮਾਰ, ਧਰਮਿੰਦਰ, ਸੁਖਦੇਵ, ਸਰਵਨ, ਕਰਮ, ਗੁਰਨਾਮ ਸਿੰਘ ਸਰਪੰਚ ਸ਼ੇਰਖਾਂ, ਸਰਵਨ ਸਿੰਘ, ਪਰਮਜੀਤ ਸਿੰਘ, ਹਰੀ ਸਿੰਘ, ਲਖਵਿੰਦਰ ਸਿੰਘ ਜੰਬਰ ਸਰਪੰਚ, ਬਲਵੀਰ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਬੱਲ, ਬਲਵਿੰਦਰ ਬੱਲ, ਗੁਰਸਾਭ ਸਿੰਘ ਸੇਖੋਂ, ਕੁਲਬੀਰ ਸਿੰਘ ਸੇਖੋਂ ਨੇ ਐਲਾਨ ਕੀਤਾ ਕਿ ਜਿਥੇ ਉਹ ਆਪ ਅਤੇ ਆਪਣੇ ਪਰਿਵਾਰਾਂ ਦੀਆਂ ਵੋਟਾਂ ਕਾਂਗਰਸ ਨੂੰ ਪਾਉਣਗੇ, ਉਥੇ ਹੋਰਨਾਂ ਸਾਥੀਆਂ ਨੂੰ ਵੀ ਕਾਂਗਰਸ ਦਾ ਝੰਡਾ ਬੁਲੰਦ ਕਰਨ ਲਈ ਪ੍ਰੇਰਿਤ ਕਰਨਗੇ। 
ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਆਪਣੇ ਨਾਲ ਆਏ ਸਾਥੀਆਂ ਦਾ ਸਵਾਗਤ ਕਰਦਿਆਂ ਆਸ਼ੂ ਬਾਂਗੜ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜਣ ਵਾਲੇ ਹਰ ਵਰਕਰ ਨੂੰ ਬਣਦਾ ਮਾਣ-ਸਨਮਾਨ ਮਿਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਹਮੇਸ਼ਾ ਦੇਸ਼ ਦੀ ਉਨਤੀ, ਤਰੱਕੀ ਲਈ ਬਣਦਾ ਯੋਗਦਾਨ ਪਾਇਆ ਹੈ ਅਤੇ ਪਿਛਲੇ ਪੰਜ ਸਾਲਾਂ ਵਿਚ ਜੋ ਵਿਕਾਸ ਕਾਂਗਰਸ ਨੇ ਕੀਤਾ ਉਸ ਦੀ ਵਿਰੋਧੀ ਵੀ ਤਾਰੀਫ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਹਲਕਾ ਨਿਵਾਸੀਆਂ ਦੀਆਂ ਦੁੱਖ-ਤਕਲੀਫਾਂ ਦੂਰ ਕਰਨ ਲਈ ਹਰ ਸੰਭਵ ਕੋਸਿ਼ਸ਼ ਕਰਾਂਗਾ ਅਤੇ ਹਲਕਾ ਨਿਵਾਸੀਆਂ ਵਿਚ ਰਹਿ ਕੇ ਹਲਕੇ ਦੇ ਵਿਕਾਸ ਲਈ ਵਿਉਂਤਬਦੀਆਂ ਕਰਾਂਗਾ ਤਾਂ ਜੋ ਜਿ਼ਲ੍ਹਾ ਫਿ਼ਰੋਜ਼ਪੁਰ ਦੀ ਪਹਿਚਾਣ ਵਿਧਾਨ ਸਭਾ ਹਲਕਾ ਸਦਕਾ ਹੋਣ ਲੱਗੇ।

 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.