ਤਾਜਾ ਖਬਰਾਂ
ਫਿਰੋਜ਼ਪੁਰ, 1 ਫਰਵਰੀ ():ਪਿੰਡ ਤੱਖਤੂ ਵਾਲਾ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਨੀਸ਼ ਦਹੀਯਾ ਦੇ ਹੱਕ ’ਚ ਪਰਿਵਾਰ ਸਮੇਤ ਆਪ ਵਲੰਟੀਅਰਾਂ ਨੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਆਪ ਵਲੰਟੀਅਰਾਂ ਨੇ ਉਮੀਦਵਾਰ ਦਹੀਯਾ ਦੇ ਹੱਕ ਵਿਚ ਵੋਟ ਭੁਗਤਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਇਸ ਵਾਰ ਕੋਈ ਗਲਤੀ ਨਾ ਕਰਨਾ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਓ, ਤਾਂਕਿ ਜਿਲ੍ਹੇ ਦਾ ਵਿਕਾਸ ਹੋ ਸਕੇ। ਇਸ ਮੌਕੇ ਉਮੀਦਵਾਰ ਰਜਨੀਸ਼ ਦਹੀਆ ਨੇ ਕਿਹਾ ਕਿ ਇਕ ‘ਆਪ’ ਦੀ ਸਰਕਾਰ ਹੈ ਜੋ ਗਰੀਬ ਲੋਕਾਂ ਦੇ ਹੱਕ ਵਿਚ ਹੈ। ਉਮੀਦਵਾਰ ਨੇ ਕਿਹਾ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਆਉਣ ਤੇ ਲੋਕਾਂ ਨੂੰ ਸੇਹਤ ਸੁਵਿਧਾਵਾਂ, 24 ਘੰਟੇ ਬਿਜਲੀ, ਪਾਣੀ, ਰੋਜ਼ਗਾਰ, ਸੁਰੱਖਿਆਂ, ਸਿਖਿਆਂ, ਔਰਤਾਂ ਲਈ ਘਰ ਬੈਠੇ ਕੰਮ ਆਦਿ ਸੁਵਿਧਾਵਾਂ ਮੁਹੱਇਆ ਕਰਵਾਈ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਜਿਲ੍ਹੇ ਵਿਚ ਚੋਰੀ, ਡਕੈਂਤੀ, ਨਸ਼ਾ, ਗੁੰਢਾਗਰਦੀ ਆਦਿ ਖਤਮ ਕੀਤਾ ਜਾਵੇਗਾ, ਤੇ ਇਕ ਵਧਿਆ ਸਮਾਜ ਸਿਰਜਿਆਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹੁਣ ਇਨ੍ਹਾਂ ਦੀਆਂ ਝੂਠੀਆਂ ਗੱਲਾਂ ਵਿਚ ਨਹੀ ਆਉਣਾ ਚਾਹੀਦਾ, ਸਾਨੂੰ ਇਮਾਨਦਾਰ ਅਤੇ ਚੰਗੀ ਸਰਕਾਰ ਬਣਾਉਣੀ ਚਾਹੀਦੀ ਹੈ, ਜੋ ਆਮ ਆਦਮੀ ਸਰਕਾਰ ਹੈ। ਇਸ ਮੌਕੋ ਸ਼ਸ਼ੀ ਦਹੀਯਾ, ਨੰਦਨੀ ਦਹੀਯਾ, (ਰਿਟਾ)ਪ੍ਰਿੰਸੀਪਲ ਸਰਿੰਦਰਪਾਲ ਕੌਰ, ਸ਼ਵਿੰਦਰ ਕੌਰ ਸੁਰ ਸਿੰਘ ਵਾਲਾ, ਕੁਲਵਿੰਦਰ ਸਿੰਘ ਐਡ ਮੀਡਿਆ ਆਦਿ ਨੇ ਚੋਣ ਪ੍ਰਚਾਰ ਕੀਤਾ।
Get all latest content delivered to your email a few times a month.