ਤਾਜਾ ਖਬਰਾਂ
ਨਵੀਂ ਦਿੱਲੀ, 7 ਜੂਨ- ਭਾਰਤੀ ਫੁੱਟਬਾਲ ਨੂੰ ਵੱਖਰੇ ਪੱਧਰ ’ਤੇ ਲੈ ਕੇ ਜਾਣ ਵਾਲੇ ਖਿਡਾਰੀ ਅਤੇ ਟੀਮ ਇੰਡੀਆ ਦੇ ਕਪਤਾਨ ਸੁਨੀਲ ਛੇਤਰੀ ਨੇ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਪਹਿਲਾਂ ਹੀ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਮਨ ਬਣਾ ਲਿਆ ਸੀ ਤੇ ਸੋਸ਼ਲ ਮੀਡੀਆ ’ਤੇ ਕਿਹਾ ਸੀ ਕਿ 6 ਜੂਨ ਨੂੰ ਕੁਵੈਤ ਖ਼ਿਲਾਫ਼ ਹੋਣ ਵਾਲਾ ਮੈਚ ਉਨ੍ਹਾਂ ਦੇ ਕਰੀਅਰ ਦਾ ਆਖ਼ਰੀ ਮੈਚ ਹੋਵੇਗਾ ਅਤੇ ਇਸ ਤੋਂ ਬਾਅਦ ਉਹ ਸੰਨਿਆਸ ਲੈ ਲੈਣਗੇ। ਉਨ੍ਹਾਂ ਅਜਿਹਾ ਹੀ ਕੀਤਾ, ਹਾਲਾਂਕਿ ਜਿਵੇਂ ਹੀ ਕੁਵੈਤ ਖ਼ਿਲਾਫ਼ ਮੈਚ ਖ਼ਤਮ ਹੋਇਆ ਤਾਂ ਛੇਤਰੀ ਭਾਵੁਕ ਹੋ ਗਏ। ਦੋਵਾਂ ਟੀਮਾਂ ਵਿਚਾਲੇ ਮੈਚ 0-0 ਨਾਲ ਡਰਾਅ ਰਿਹਾ। ਜਦੋਂ ਸੁਨੀਲ ਛੇਤਰੀ ਮੈਦਾਨ ਛੱਡ ਕੇ ਜਾ ਰਹੇ ਸਨ ਤਾਂ ਸਮੁੱਚੀ ਭਾਰਤੀ ਟੀਮ, ਖੇਡ ਸਟਾਫ਼, ਕੋਚ ਸਭ ਨੇ ਮਿਲ ਕੇ ਛੇਤਰੀ ਦਾ ਸਨਮਾਨ ਕੀਤਾ ਤੇ ਉਸ ਦੀ ਟੀਮ ਦੇ ਲੋਕ ਉਸ ਦੇ ਦੋਵੇਂ ਪਾਸੇ ਸਨ ਅਤੇ ਉਸ ਲਈ ਤਾੜੀਆਂ ਵਜਾ ਰਹੇ ਸਨ।
Get all latest content delivered to your email a few times a month.