IMG-LOGO
ਹੋਮ ਪੰਜਾਬ : ਸਰਕਾਰੀ ਬੈਂਕਾਂ ਦੀਆਂ ਟਰੇਡ ਯੂਨੀਅਨ ਦੇ ਅਹੁਦੇਦਾਰਾਂ ਨੇ ਬਸੰਤੀ ਪੰਚਵੀ...

ਸਰਕਾਰੀ ਬੈਂਕਾਂ ਦੀਆਂ ਟਰੇਡ ਯੂਨੀਅਨ ਦੇ ਅਹੁਦੇਦਾਰਾਂ ਨੇ ਬਸੰਤੀ ਪੰਚਵੀ ਦੀ ਛੁੱਟੀ ਨੂੰ ਲੈ ਕੇ ਡੀਸੀ ਫਿਰੋਜ਼ਪੁਰ ਨੂੰ ਦਿੱਤਾ ਮੈਮੋਰੰਡਮ

Admin user - Feb 01, 2022 03:10 AM
IMG


 ਫਿਰੋਜ਼ਪੁਰ: ਸਰਕਾਰੀ ਬੈਂਕਾਂ ਦੀਆਂ ਟਰੇਡ ਯੂਨੀਅਨ ਦੇ ਅਹੁਦੇਦਾਰਾਂ ਨੇ ਬਸੰਤੀ ਪੰਚਵੀ ਦੇ ਤਿਉਹਾਰ ਦੀ ਛੁੱਟੀ ਨੂੰ ਲੈ ਕੇ ਡੀਸੀ ਫਿਰੋਜ਼ਪੁਰ ਨੂੰ ਅੱਜ ਇਕ ਮੈਮੋਰੰਡਮ ਦਿੱਤਾ ਗਿਆ। ਇਹ ਮੈਮੋਰੰਡਮ ਗੁਰਲਾਲ ਸਿੰਘ, ਸੁਖਪਾਲ ਸਿੰਘ, ਜਤਿੰਦਰ ਸਿੰਘ, ਰਣਜੀਤ ਸਿੰਘ, ਰੋਹਿਤ ਧਵਨ, ਪ੍ਰਸ਼ੋਤਮ ਲਾਲ, ਸ਼ਮਿੰਦਰ ਕੌਰ, ਪ੍ਰੇਮ ਸ਼ਰਮਾ, ਬਲਵਿੰਦਰ ਸਿੰਘ, ਰਕੇਸ਼ ਕੈਸ਼ਪ ਦੀ ਅਗਵਾਈ ਵਿਚ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਬਸੰਤ ਪੰਚਮੀ 5 ਫਰਵਰੀ 2022 ਨੂੰ ਹੈ, ਜੋ ਕਿ ਫਿਰੋਜ਼ਪੁਰ ਜ਼ਿਲ੍ਹਾ ਆਪਣੀ ਵਿਲੱਖਣ ਧੂਮਧਾਮ ਨਾਲ ਮਨਾਉਣ ਲਈ ਵਿਸ਼ਵ ਭਰ ਵਿਚ ਮਸ਼ਹੂਰ ਹੈ। ਇਹ ਤਿਉਹਾਰ ਸਾਡੇ ਜ਼ਿਲ੍ਹੇ ਵਿਚ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਦੂਜੇ ਜ਼ਿਲ੍ਹਿਆਂ ਜਾਂ ਦੇਸ਼ ਦੇ ਹੋਰ ਹਿੱਸਿਆਂ ਤੋਂ ਵੀ ਵੱਸਦੇ ਲੋਕ ਇਸ ਤਿਉਹਾਰ ਨੂੰ ਮਨਾਉਣ ਲਈ ਫਿਰੋਜ਼ਪੁਰ ਆਉਂਦੇ ਹਨ। ਉਨ੍ਹਾਂ ਨੇ ਆਖਿਆ ਕਿ ਬਸੰਤੀ ਪੰਚਮੀ ਦੇ ਤਿਉਹਾਰ ’ਤੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਸਰਕਾਰੀ ਛੁੱਟੀ ਹੋਣੀ ਚਾਹੀਦੀ ਹੈ, ਜੋ ਕਿ ਨਹੀਂ ਹੈ। ਉਨ੍ਹਾਂ ਨੇ ਡੀਸੀ ਫਿਰੋਜ਼ਪੁਰ ਨੂੰ ਦਿੱਤੇ ਮੈਮੋਰੰਡਮ ਵਿਚ ਮੰਗ ਕੀਤੀ ਕਿ ਫਿਰੋਜ਼ਪੁਰ ਦੇ ਬਸੰਤ ਪੰਚਮੀ ਤਿਉਹਾਰ ਨੂੰ ਵੇਖਦੇ ਹੋਏ ਸਾਰੇ ਸਰਕਾਰੀ ਅਦਾਰਿਆਂ ਵਿੱਚ ਛੁੱਟੀ ਕੀਤੀ ਜਾਵੇ, ਜਿਸ ਨਾਲ ਉਹ ਵੀ ਬਸੰਤ ਪੰਚਮੀ ਦਾ ਤਿਉਹਾਰ ਮਨਾ ਸਕਣ। 

 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.