ਤਾਜਾ ਖਬਰਾਂ
Bolda Punjab
ਜਲਾਲਾਬਾਦ / ਫਾਜਿਲਕਾ 15 ਨਵੰਬਰ , ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਦੇ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਉੱਪਰ ਐਕਸੀਅਨ ਨਹਿਰੀ ਮੰਡਲ ਫਿਰੋਜ਼ਪੁਰ ਦੀ ਸ਼ਿਕਾਇਤ ਉੱਪਰ ਨਹਿਰੀ ਵਿਭਾਗ ਦੇ ਵਿਸ਼ਰਾਮ ਘਰ ਉੱਪਰ ਕਬਜ਼ਾ ਕਰਨ , ਨਹਿਰੀ ਵਿਭਾਗ ਵੱਲੋਂ ਲਗਾਏ ਬੂਟਿਆਂ ਨੂੰ ਪੁੱਟਣ ਅਤੇ ਇਸ ਜ਼ਮੀਨ ਉਪਰ ਕਣਕ ਬੀਜਣ ਉਸ ਦੇ ਅਪਰਾਧ ਹੇਠ ਕ੍ਰਿਮੀਨਲ ਕੇਸ ਰਜਿਸਟਰਡ ਕੀਤਾ ਹੈ ।
ਐਕਸੀਅਨ ਈਸਟਰਨ ਨਹਿਰ ਮੰਡਲ ਫਿਰੋਜ਼ਪੁਰ ਯਾਦਵਿੰਦਰ ਸਿੰਘ ਵੱਲੋਂ ਐੱਸ ਐੱਸ ਪੀ ਫ਼ਾਜ਼ਿਲਕਾ ਕੋਲ ਸ਼ਿਕਾਇਤ ਕੀਤੀ ਗਈ ਸੀ ਕਿ ਨਹਿਰੀ ਵਿਭਾਗ ਦੀ ਸਰਕਾਰੀ ਜ਼ਮੀਨ ਵਿੱਚ ਬਣੇ ਵਿਸ਼ਰਾਮਘਰ ਅਕਾਲਗਡ਼੍ਹ ( ਮੌਜੂਦ ) ਰਕਬਾ ਪਿੰਡ ਚੱਕ ਸੁਹੇਲੇਵਾਲਾ ਜੋ ਕਿ ਕੁੱਲ ਰਕਬਾ ਤਿੰਨ ਏਕੜ ਹੈ ।
ਇਸ ਰਕਬੇ ਉੱਪਰ ਵਰਦੇਵ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਚੱਕ ਸੁਹੇਲੇਵਾਲਾ ਪੁਲਸ ਥਾਣਾ ਵੈਰੋਕੇ ਅਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਵਿਭਾਗ ਨਹਿਰੀ ਵਿਭਾਗ ਵੱਲੋਂ ਲਗਾਏ ਗਏ ਬੂਟਿਆਂ ਨੂੰ ਪੁੱਟ ਦਿੱਤਾ ਅਤੇ ਜ਼ਮੀਨ ਉਪਰ ਕਬਜ਼ਾ ਕਰਦਿਆਂ ਹੋਇਆਂ ਉਸ ਜ਼ਮੀਨ ਉਪਰ ਕਣਕ ਬੀਜਣੀ ਲੱਗੇ ।
ਇਸ ਸ਼ਿਕਾਇਤ ਉੱਪਰ ਸਹਾਇਕ ਥਾਣੇਦਾਰ ਭਗਵਾਨ ਦਾਸ ਵੱਲੋਂ ਕਾਰਵਾਈ ਆਰੰਭੀ ਤਾਂ ਐੱਸ ਐੱਸ ਪੀ ਫਾਜ਼ਿਲਕਾ ਵੱਲੋਂ ਅਪਰੂਵਲ ਮਿਲਣ ਤੇ ਪੁਲਸ ਥਾਣਾ ਵੈਰੋਕੇ ਵਿੱਚ ਮੁਕੱਦਮਾ ਨੰ 193 ਮਿਤੀ 13-11-2022 ਨੂੰ ਅਧੀਨ ਧਾਰਾ 447 ' 427 ਦਰਜ ਕੀਤਾ ਗਿਆ ਹੈ ।
Get all latest content delivered to your email a few times a month.