IMG-LOGO
ਹੋਮ ਪੰਜਾਬ : ਮੁਟਿਆਰ ਨੂੰ ਝਾਂਸਾ ਦੇ ਕੇ ਭਜਾਉਣ ਵਾਲੇ ਨਾਮਜਦ, ਪਿਪਲੀ ਚੱਕ...

ਮੁਟਿਆਰ ਨੂੰ ਝਾਂਸਾ ਦੇ ਕੇ ਭਜਾਉਣ ਵਾਲੇ ਨਾਮਜਦ, ਪਿਪਲੀ ਚੱਕ ਦਾ ਹਰਭਜਨ 4 ਕਿਲੋ ਭੁੱਕੀ ਪੋਸਤ ਸਮੇਤ ਕਾਬੂ

Admin user - Nov 14, 2022 02:18 AM
IMG

 Bolda Punjab
ਗੁਰੂ ਹਰਸਹਾਏ ਫਿਰੋਜ਼ਪੁਰ 14 ਨਵੰਬਰ ,  ਜ਼ਿਲ੍ਹਾ ਫ਼ਿਰੋਜ਼ਪੁਰ ਪੁਲੀਸ ਦੇ ਇਕ ਪਾਰਟੀ ਵੱਲੋਂ ਸਹਾਇਕ ਥਾਣੇਦਾਰ ਮਹੇਸ਼ ਸਿੰਘ ਦੀ ਅਗਵਾਈ ਹੇਠ ਜਦੋਂ ਫਿਰੋਜ਼ਪੁਰ - ਫਾਜ਼ਿਲਕਾ ਸਡ਼ਕ ਉਪਰ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਪਿੰਡ ਚੱਕ ਕੰਧੇਸ਼ਾਹ ਕੋਲ ਇਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ।
  ਇਹ ਪੁਲਸ ਪਾਰਟੀ ਨੂੰ ਦੇਖ ਕੇ  ਇਕਦਮ ਘਬਰਾ ਗਿਆ ਅਤੇ ਪਿੱਛੇ ਮੁੜਨ ਲੱਗਿਆ ,  ਜਿਸ ਤੇ ਪੁਲਸ ਪਾਰਟੀ ਵਲੋਂ ਸ਼ੱਕ ਦੀ ਬਿਨਾਅ ਤੇ ਕਾਬੂ ਕਰ ਕੇ ਇਸ ਦਾ ਨਾਮ ਪੁੱਛਿਆ ਅਤੇ ਸ਼ੱਕ ਦੀ ਬਿਨਾਅ ਤੇ ਲਈ ਤਲਾਸ਼ੀ ਦੌਰਾਨ 4 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ  ।
  ਇਸ ਖ਼ਿਲਾਫ਼ ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅੰਦਰ NDPS ਐਕਟ ਅਧੀਨ ਅਪਰਾਧਿਕ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ।
 
ਹੈਰੋਇਨ ਸਮੇਤ ਇੱਕ ਕਾਬੂ

ਇਸ ਤਰ੍ਹਾਂ ਹੀ ਪੁਲਸ ਥਾਣਾ ਘੱਲ ਖੁਰਦ ਇੱਕ ਖੇਤਰ ਵਿੱਚ ਕਸਬਾ ਮੁੱਦਕੀ ਦੀ ਅਨਾਜ ਮੰਡੀ ਵਿੱਚ ਪੁਲਸ ਪਾਰਟੀ ਜਦੋਂ ਬੱਸ ਅੱਡਾ ਮੁੱਦਕੀ ਵਿਖੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਮਨਪ੍ਰੀਤ ਸਿੰਘ ਉਰਫ ਮਨੀ ਜੋਗੇ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅੱਜ ਵੀ ਦਾਣਾ ਮੰਡੀ ਮੁੱਦਕੀ ਵਿਖੇ ਹੈਰੋਇਨ ਵੇਚ ਰਿਹਾ ਹੈ ।
  ਮੁਖ਼ਬਰ ਨੇ ਇਤਲਾਹ ਦਿੱਤੀ ਕਿ ਜੇਕਰ ਹੁਣੇ ਇਸ ਉੱਪਰ ਰੇਡ ਕੀਤਾ ਜਾਵੇ ਤਾਂ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ ਪੁਲਸ ਪਾਰਟੀ ਵਲੋਂ ਰੇਡ ਕਰਨ ਤੇ ਇਸ ਨੂੰ ਕਾਬੂ ਕੀਤਾ ਗਿਆ ਤਲਾਸ਼ੀ ਦੌਰਾਨ 11 ਗ੍ਰਾਮ ਹੈਰੋਇਨ ਬਰਾਮਦ ਹੋਈ ।
  ਦੋਸ਼ੀ ਖ਼ਿਲਾਫ਼ ਐੱਨ ਡੀ ਪੀ ਐੱਸ ਐਕਟ ਅਧੀਨ ਪੁਲੀਸ ਥਾਣਾ ਘੱਲ ਖੁਰਦ ਵਿਖੇ ਮੁਕੱਦਮਾ ਦਰਜ ਕਰ ਕੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ ।
ਮੁਟਿਆਰ ਨੂੰ ਝਾਂਸਾ ਦੇ ਕੇ ਭਜਾਉਣ ਵਾਲੇ ਨਾਮਜਦ
  ਪੁਲੀਸ ਥਾਣਾ ਘੱਲ ਖੁਰਦ ਵਿਸ਼ੇ ਹੀ ਦਰਜ ਕੀਤੇ ਗਏ ਇਕ ਅਪਰਾਧਕ ਮੁਕੱਦਮੇ ਵਿਚ  ਇਕ ਬਾਪ ਨੇ ਦੋਸ਼ ਲਗਾਇਆ ਹੈ ਕਿ ਉਸਦੀ ਸਾਲਾ ਸੋਲ਼ਾਂ ਸਾਲਾ ਲੜਕੀ ਸਵੇਰੇ ਵਜੇ ਘਰ ਦਾ ਕੂੜਾ ਕਰਕਟ ਬਾਹਰ ਸੁੱਟਣ ਲਈ ਗਈ ਪਰ ਵਾਪਸ ਨਹੀਂ ਆਈ ਜਿਸ ਤੇ ਭਾਲ ਕਰਨ ਤੇ ਨਹੀਂ ਮਿਲੀ ਮੁਦੱਈ ਨੂੰ ਯਕੀਨ ਹੈ ਕਿ ਉਸਦੀ ਲੜਕੀ ਨੂੰ ਦੋਸ਼ੀ ਹਰਮਨਦੀਪ ਸਿੰਘ ਉਰਫ ਹਰਮਨ ਪੁੱਤਰ ਭਗਤ ਸਿੰਘ ਪਿੰਡ ਉਗੋਕੇ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੋਊਗਾ  ।
  ਇਸ ਕੰਮ ਵਿੱਚ ਉਸ ਦਾ ਬਾਪ ਭਗਤ ਸਿੰਘ ,  ਭਰਾ ਬੂਟਾ ਸਿੰਘ , ਭੈਣ ਗਗਨਦੀਪ ਕੌਰ ਵੀ ਸ਼ਾਮਲ ਹੋਣਗੇ ।
  ਪੁਲਸ ਵੱਲੋਂ ਇਨ੍ਹਾਂ ਇਸ ਪਰਿਵਾਰ ਦੇ ਚਾਰ ਮੈਂਬਰਾਂ ਉਪਰ ਆਈਪੀਸੀ ਦੀ ਧਾਰਾ  363 /366-A / 120 B ਅਧੀਨ ਮੁਕੱਦਮਾ ਦਰਜ ਕਰ ਕੇ ਗਾਇਬ ਹੋਈ ਲੜਕੀ ਅਤੇ ਇਸ ਕੰਮ ਲਈ ਨਾਮਜ਼ਦ ਕੀਤੇ ਗਏ ਵਿਅਕਤੀਆਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਜਾਰੀ ਹੈ  ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.