IMG-LOGO
ਹੋਮ ਮਨੋਰੰਜਨ: ਪਾਲੀਵੁੱਡ ਦੀ ਸਭ ਤੋਂ ਮਹਿੰਗੀ ਅਦਾਕਾਰਾ ਸੋਨਮ ਬਾਜਵਾ,ਇੱਕ ਫ਼ਿਲਮ ਲਈ...

ਪਾਲੀਵੁੱਡ ਦੀ ਸਭ ਤੋਂ ਮਹਿੰਗੀ ਅਦਾਕਾਰਾ ਸੋਨਮ ਬਾਜਵਾ,ਇੱਕ ਫ਼ਿਲਮ ਲਈ ਲੈਂਦੀ ਹੈ 2 ਕਰੋੜ, 40 ਕਰੋੜ ਜਾਇਦਾਦ ਦੀ ਮਾਲਕਣ

Admin user - Nov 14, 2022 11:11 AM
IMG

Sonam Bajwa Net Worth 2022: ਸੋਨਮ ਬਾਜਵਾ ਨੂੰ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਕਹਿਣਾ ਗ਼ਲਤ ਨਹੀਂ ਹੋਵੇਗਾ। ਕਿਉਂਕਿ ਸੋਨਮ ਬਾਜਵਾ ਅੱਜ ਘਰ-ਘਰ ‘ਚ ਮਸ਼ਹੂਰ ਹੈ। ਸੋਨਮ ਬਾਜਵਾ ਉਨ੍ਹਾਂ ਅਭਿਨੇਤਰੀਆਂ ‘ਚੋਂ ਇੱਕ ਹੈ, ਜਿਨ੍ਹਾਂ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਕਦਮ ਰੱਖਿਆ ਸੀ। ਪਰ ਕੀ ਤੁਹਾਨੂੰ ਪਤਾ ਹੈ ਕਿ ਸੋਨਮ ਬਾਜਵਾ ਲਈ ਇੱਥੇ ਤੱਕ ਪਹੁੰਚਣਾ ਅਸਾਨ ਨਹੀਂ ਸੀ। ਤਾਂ ਆਓ ਅੱਜ ਤੁਹਾਨੂੰ ਉਸ ਲੜਕੀ ਦੀ ਕਹਾਣੀ ਦੱਸਦੇ ਹਾਂ, ਜਿਸ ਦੇ ਅੰਦਰ ਕਦੇ ਜ਼ਰਾ ਵੀ ਆਤਮ ਵਿਸ਼ਵਾਸ ਨਹੀਂ ਹੁੰਦਾ ਸੀ। ਇਸ ਦੇ ਬਾਵਜੂਦ ਉਹ ਇੰਡਸਟਰੀ ਦੀ ਟੌਪ ਅਦਾਕਾਰਾ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ ‘ਤੇ ਬਣੀ।


ਸ਼ੁਰੂਆਤੀ ਜੀਵਨ
ਸ਼ੋਨਮ ਬਾਜਵਾ ਦਾ ਜਨਮ 16 ਅਗਸਤ 1989 ਨੂੰ ਨੈਨੀਤਾਲ ਵਿਖੇ ਹੋਇਆ ਸੀ। ਉਸ ਦੇ ਪਰਿਵਾਰ ਦਾ ਦੂਰ-ਦੂਰ ਤੱਕ ਫ਼ਿਲਮਾਂ ਜਾਂ ਮਾਡਲਿੰਗ ਦੀ ਦੁਨੀਆ ਨਾਲ ਕੋਈ ਲੈਣ ਦੇਣ ਨਹੀਂ ਸੀ। ਇਹੀ ਨਹੀਂ ਬਚਪਨ ਵਿੱਚ ਸੋਨਮ ਨੂੰ ਸਾਂਵਲੇ ਰੰਗ ਕਰਕੇ ਖੂਬ ਤਾਨੇ ਸੁਣਨੇ ਪਏ। ਉਸ ਦੇ ਆਪਣੇ ਪਰਿਵਾਰ ਨੇ ਉਸ ਨੂੰ ਸਾਂਵਲਾ ਹੋਣ ਲਈ ਹਮੇਸ਼ਾ ਹੀਣ ਮਹਿਸੂਸ ਕਰਾਇਆ। ਇਸ ਤੋਂ ਬਾਅਦ ਸੋਨਮ ਬਾਜਵਾ ‘ਚ ਆਤਮ ਵਿਸ਼ਵਾਸ ਖਤਮ ਹੋ ਚੁੱਕਿਆ ਸੀ। ਇਸ ਦਾ ਖੁਲਾਸਾ ਅਦਾਕਾਰਾ ਨੇ ਖੁਦ ਏਬੀਪੀ ਨਿਊਜ਼ ਨੂੰ ਦਿੱਤੇ ਇੰਟਰਵਿਊ ‘ਚ ਕੀਤਾ ਸੀ। ਇਸ ਤੋਂ ਬਾਅਦ ਸੋਨਮ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਡਾਕਟਰ ਬਣੇ, ਪਰ ਉਸ ਦੀ ਡਾਕਟਰੀ ਦੀ ਪੜ੍ਹਾਈ ‘ਚ ਜ਼ਰਾ ਵੀ ਦਿਲਚਸਪੀ ਨਹੀਂ ਸੀ। ਪਰਿਵਾਰ ਦੇ ਦਬਾਅ ਦੇ ਬਾਵਜੂਦ ਸੋਨਮ ਨੇ ਡਾਕਟਰੀ ਛੱਡ ਮਾਡਲਿੰਗ ਦੀ ਦੁਨੀਆ ‘ਚ ਕਦਮ ਰੱਖਿਆ। 

ਮਾਡਲ ਬਣ ਸੋਨਮ ਨੇ ਨਾਮ ਤਾਂ ਕਮਾਇਆ, ਪਰ ਉਸ ਨੂੰ ਉਹ ਤਰੱਕੀ ਤੇ ਪ੍ਰਸਿੱਧੀ ਨਹੀਂ ਮਿਲ ਰਹੀ ਸੀ ਜਿਸ ਦੀ ਉਹ ਤਲਾਸ਼ ਕਰ ਰਹੀ ਸੀ। ਇਸ ਤੋਂ ਬਾਅਦ ਸੋਨਮ ਨੇ ਏਅਰ ਹੋਸਟਸ ਦੀ ਨੌਕਰੀ ਕੀਤੀ। ਇਸੇ ਦੌਰਾਨ ਉਸ ਨੇ ਮਿਸ ਇੰਡੀਆ ‘ਚ ਵੀ ਹਿੱਸਾ ਲਿਆ, ਪਰ ਇੱਥੇ ਵੀ ਉਸ ਨੂੰ ਸਫਲਤਾ ਨਹੀਂ ਮਿਲੀ। 

ਇੱਥੋਂ ਜ਼ਿੰਦਗੀ ‘ਚ ਆਇਆ ਟਰਨਿੰਗ ਪੁਆਇੰਟ
ਸੋਨਮ ਨੇ ਆਪਣੇ ਇੰਟਰਵਿਊ ‘ਚ ਦੱਸਿਆ ਕਿ ਉਹ ਏਅਰ ਹੋਸਟਸ ਦੀ ਨੌਕਰੀ ਕਰ ਰਹੀ ਸੀ। ਇਸੇ ਦੌਰਾਨ ਉਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਤੋਂ ਆਫਰ ਆਇਆ। ਉਸ ਨੇ ਆਪਣੀਆਂ ਤਸਵੀਰਾਂ ਇੱਥੇ ਭੇਜੀਆਂ, ਜੋ ਨਿਰਮਾਤਾ ਨੂੰ ਕਾਫ਼ੀ ਪਸੰਦ ਆਈਆਂ। ਇਸ ਤੋਂ ਬਾਅਦ 2013 ‘ਚ ਪੰਜਾਬੀ ਫ਼ਿਲਮ ‘ਬੈਸਟ ਆਫ ਲੱਕ’ ਨਾਲ ਸੋਨਮ ਦੀ ਪਾਲੀਵੁੱਡ ‘ਚ ਐਂਟਰੀ ਹੋਈ। ਜਦੋਂ ਸੋਨਮ ਇਸ ਫ਼ਿਲਮ ‘ਚ ਸਿਮਰਨ ਬਣ ਕੇ ਪਰਦੇ ‘ਤੇ ਉੱਤਰੀ ਤਾਂ ਸਿੱਧਾ ਦਿਲਾਂ ;ਚ ਉੱਤਰ ਗਈ। ਇਸ ਤੋਂ ਬਾਅਦ 2014 ‘ਚ ਆਈ ਫ਼ਿਲਮ ‘ਪੰਜਾਬ 1984’ ਨੇ ਉਸ ਨੂੰ ਪਾਲੀਵੁੱਡ ‘ਚ ਸਥਾਪਤ ਕੀਤਾ। ਪੰਜਾਬ 1984 ‘ਚ ਜੀਤੀ ਦੀ ਭੂਮਿਕਾ ਨੂੰ ਸੋਨਮ ਦਾ ਸਭ ਤੋਂ ਦਮਦਾਰ ਕਿਰਦਾਰ ਮੰਨਿਆ ਜਾਂਦਾ ਹੈ। ਸੋਨਮ ਬਾਜਵਾ ਨੇ ਕਈ ਤਾਮਿਲ, ਤੇਲਗੂ ਤੇ ਹਿੰਦੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। 

40 ਕਰੋੜ ਜਾਇਦਾਦ ਦੀ ਮਾਲਕਣ
ਸੋਨਮ ਬਾਜਵਾ ਅੱਜ ਜਿਸ ਮੁਕਾਮ ‘ਤੇ ਹੈ ਇਹ ਮੁਕਾਮ ਉਸ ਨੂੰ ਅਸਾਨੀ ਨਾਲ ਨਹੀਂ ਮਿਲਿਆ। ਸੋਨਮ ਨੇ ਇਸ ਦੇ ਲਈ ਜੀਤੋੜ ਮੇਹਨਤ ਤੇ ਸੰਘਰਸ਼ ਕੀਤਾ ਹੈ। ਪਰ ਬਾਵਜੂਦ ਇਸ ਦੇ ਉਸ ਨੇ ਹਾਰ ਨਹੀਂ ਮੰਨੀ। ਅੱਜ ਉਹ ਪਾਲੀਵੁੱਡ ਦੀ ਟੌਪ ਅਦਾਕਾਰਾ ਹੈ। ਰਿਪੋਰਟ ਦੇ ਮੁਤਾਬਕ ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਦਾਕਾਰਾ ਹੈ। ਇੱਕ ਫ਼ਿਲਮ ਲਈ ਸੋਨਮ 2-3 ਕਰੋੜ ਫੀਸ ਚਾਰਜ ਕਰਦੀ ਹੈ। ਇਸ ਦੇ ਨਾਲ ਨਾਲ ਸੋਨਮ ਬਾਜਵਾ ਦੀ ਕੁੱਲ ਜਾਇਦਾਦ ਦੀ ਗੱਲ ਕੀਤੀ ਜਾਏ ਤਾਂ ਇੱਕ ਰਿਪੋਰਟ ‘ਚ ਖੁਲਾਸਾ ਹੋਇਆ ਸੀ ਕਿ ਸੋਨਮ ਕੋਲ 2022 ‘ਚ 5 ਮਿਲੀਅਨ ਡਾਲਰ ਯਾਨਿ 40 ਕਰੋੜ ਰੁਪਏ ਦੀ ਜਾਇਦਾਦ.

 

 

 

 

 

 

 

 

 

 

 

 

 

 

 

 

 

 

ਕਾਰਾਂ ਦਾ ਕਲੈਕਸ਼ਨ ਤੇ ਸ਼ਾਨਦਾਰ ਘਰ
ਸੋਨਮ ਬਾਜਵਾ ਪੰਜਾਬ ਦੇ ਮੋਹਾਲੀ ‘ਚ ਰਹਿੰਦੀ ਹੈ। ਦੱਸਿਆ ਜਾਂਦਾ ਹੈ ਕਿ ਇੱਥੇ ਉਹ ਹੋਮਲੈਂਡ ਹਾਈਟਸ ਨਾਂ ਦੀ ਸੁਸਾਇਟੀ ਦੇ ਫਲੈਟ ‘ਚ ਰਹਿੰਦੀ ਹੈ। ਇਸ ਦੇ ਨਾਲ ਨਾਲ ਸੋਨਮ ਕੋਲ ਮੁੰਬਈ ‘ਚ ਵੀ ਇੱਕ ਸ਼ਾਨਦਾਰ ਘਰ ਹੈ। ਇਸ ਦੀ ਕੀਮਤ ਕਰੋੜਾਂ ‘ਚ ਹੈ। ਸੋਨਮ ਦੇ ਕਾਰ ਕਲੈਕਸ਼ਨ ਦੀ ਗੱਲ ਕਰੀਏ ਤਾਂ ਉਸ ਕੋਲ ਔਡੀ ਏ6 ਤੇ ਬੀਐਮਡਬਲਿਊ7 ਸੀਰੀਜ਼ ਦੀਆਂ ਕਾਰਾਂ ਹਨ।

 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.