IMG-LOGO
ਹੋਮ ਪੰਜਾਬ : ਪੀਅਰ ਅਸਟੇਟ ਦੇ ਸਹਿਯੋਗ ਨਾਲ ਲਗਾਇਆ ਗਿਆ ਜਾਗਰੂਕਤਾ ਸੈਮੀਨਾਰ -...

ਪੀਅਰ ਅਸਟੇਟ ਦੇ ਸਹਿਯੋਗ ਨਾਲ ਲਗਾਇਆ ਗਿਆ ਜਾਗਰੂਕਤਾ ਸੈਮੀਨਾਰ - ਡਿਪਟੀ ਡਾਇਰੈਕਟਰ ਬਾਗਬਾਨੀ

Admin user - Nov 12, 2022 05:41 AM
IMG

 Bolda Punjab

ਅੰਮ੍ਰਿਤਸਰ, 11 ਨਵੰਬ 2022--

ਸ਼ਿਆਮਾ ਪ੍ਰਸ਼ਾਦ ਮੁਖਰਜੀ ਰੂਰਬਨ ਮਿਸ਼ਨ ਦਫਤਰ, ਹਰਸ਼ਾ ਛੀਨਾ ਵਿਖੇ ਬਾਗਬਾਨੀ ਵਿਭਾਗ ਵੱਲੋਂ ਪੀਅਰ ਅਸਟੇਟ ਅੰਮ੍ਰਿਤਸਰ ਦੇ ਸਹਿਯੋਗ ਨਾਲ ਬਾਗਬਾਨੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ, ਅੰਮ੍ਰਿਤਸਰ ਸ਼੍ਰੀ ਜਗਤਾਰ ਸਿੰਘ ਵੱਲੋਂ ਬਾਗਬਾਨਾਂ ਨੂੰ ਵਿਭਾਗ ਵਿੱਚ ਚੱਲ ਰਹੀ ਸਕੀਮਾ ਬਾਰੇ ਅਤੇ ਸ਼੍ਰੀ ਜਸਪਾਲ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ ਵੱਲੋਂ ਪੀਅਰ ਅਸਟੇਟ, ਅੰਮ੍ਰਿਤਸਰ ਤੋਂ ਬਾਗਬਾਨਾਂ ਨੂੰ ਕਿਰਾਏ ਤੇ ਦਿੱਤੀ ਜਾਂਦੀ ਮਸ਼ੀਨਰੀ ਦੀ ਸਹੁਲਤ ਬਾਰੇ ਵਿਸਥਾਰਪੁਰਵਕ ਜਾਣਕਾਰੀ ਦਿੱਤੀ ।

ਪ੍ਰੋਜੈਕਟਰ ਇੰਚਾਰਜ ਸ਼ਿਆਮਾ ਪ੍ਰਸ਼ਾਦ ਮੁਖਰਜੀ ਰੂਰਬਨ ਮਿਸ਼ਨ, ਹਰਸ਼ਾ ਛੀਨਾ ਹਰਪ੍ਰੀਤ ਕੌਰ ਨੇ ਕਿਸਾਨਾਂ ਨੂੰ ਫਲਾਂ ਤੇ ਸਬਜੀਆਂ ਦੀ ਪ੍ਰੋਸੈਸਿੰਗ ਦੀ ਜਾਣਕਾਰੀ ਦੇ ਨਾਲ-ਨਾਲ ਸ਼ਿਆਮਾ ਪ੍ਰਸ਼ਾਦ ਮੁਖਰਜੀ ਰੂਰਬਨ ਮਿਸ਼ਨ, ਹਰਸ਼ਾ ਛੀਨਾ ਵਿਖੇ ਬਾਗਬਾਨਾਂ ਨੂੰ ਕਿਰਾਏ ਤੇ ਦਿੱਤੀ ਜਾਂਦੀ ਮਸ਼ੀਨਰੀ ਦੀ ਸਹੁਲਤ ਅਤੇ ਪਲਾਂਟ ਹੈਲਥ ਕਲੀਨਿਕ ਬਾਰੇ  ਵੀ ਦੱਸਿਆ ਗਿਆ । ਸੋਇਲ ਟੈਸਟਿੰਗ ਅਫਸਰ ਨਿਤਿਸ਼ ਕੁਮਾਰ ਨੇ ਮਿੱਟੀ ਦੇ ਸੈਂਪਲ ਲੈਣ ਬਾਰੇ ਵਿਸਥਾਰ ਸਹਿਤ ਜਾਣਕਾਰੀ ਦੇਣ ਦੇ ਨਾਲ –ਨਾਲ ਵੱਧ ਤੋਂ ਵੱਧ ਮਿੱਟੀ ਦੇ ਸੈਂਪਲ ਟੈਸਟ ਕਰਾਉਣ ਦੀ ਅਪੀਲ ਕੀਤੀ । ਇਸ ਮੌਕੇ ਅੰਗਰੇਜ ਸਿੰਘ, ਨਿਰਵੈਰ ਸਿੰਘ, ਰਵਿੰਦਰ ਸਿੰਘ ਫੀਲਡ ਸਟਾਫ ਨੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਮੇਜਰ ਮਨਮੋਹਨ ਸਿੰਘ , ਹਰਪ੍ਰੀਤ ਸਿੰਘ, ਤਰਜੀਤ ਸਿੰਘ, ਕਾਬਲ ਸਿੰਘ, ਮਨਦੀਪ ਸਿੰਘ , ਗੁਰਬਿੰਦਰ ਸਿੰਘ ਅਤੇ ਹੋਰ ਕਿਸਾਨ  ਹਾਜ਼ਰ ਸਨ।

 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.