ਤਾਜਾ ਖਬਰਾਂ
ਪੁਣਛ, 9 ਮਈ- ਜੰਮੂ-ਕਸ਼ਮੀਰ ਦੇ ਪੁਣਛ 'ਚ ਹਵਾਈ ਫੌਜ ਦੇ ਕਾਫ਼ਲੇ 'ਤੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਵਲੋਂ ਹਮਲਾ ਕਰਨ ਦੀਆਂ ਤਸਵੀਰਾਂ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈਆਂ ਹਨ। ਪੁਣਛ ਜ਼ਿਲੇ 'ਚ 4 ਮਈ ਨੂੰ ਹਵਾਈ ਫੌਜ ਦੇ ਕਾਫ਼ਲੇ 'ਤੇ ਹੋਏ ਹਮਲੇ 'ਚ ਸ਼ਾਮਿਲ ਮੰਨੇ ਜਾਂਦੇ ਤਿੰਨ ਸ਼ੱਕੀ ਅੱਤਵਾਦੀਆਂ ਦੀਆਂ ਤਸਵੀਰਾਂ ਬੁੱਧਵਾਰ ਨੂੰ ਜਾਰੀ ਕੀਤੀਆਂ ਗਈਆਂ ਸਨ। ਸੀ.ਸੀ.ਟੀ.ਵੀ. ਫੁਟੇਜ ਕਲਿੱਪ ਤੋਂ ਸ਼ੱਕੀ ਅੱਤਵਾਦੀਆਂ ਦੀਆਂ ਤਸਵੀਰਾਂ ਕੱਢੀਆਂ ਗਈਆਂ ਹਨ।
Get all latest content delivered to your email a few times a month.