ਤਾਜਾ ਖਬਰਾਂ
ਇਸਲਾਮਾਬਾਦ, 9 ਮਈ- ਪਾਕਿਸਤਾਨ ਵਿਖੇ ਬੀਤੀ ਦੇਰ ਰਾਤ ਗਵਾਦਰ ਵਿਚ ਹੋਏ ਇਕ ਅੱਤਵਾਦੀ ਹਮਲੇ ਵਿਚ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ। ਵੇਰਵਿਆਂ ਅਨੁਸਾਰ, ਅੱਤਵਾਦੀਆਂ ਨੇ ਗਵਾਦਰ ਦੇ ਸਰਬੰਦ ਵਿਚ ਫਿਸ਼ ਹਾਰਬਰ ਜੇਟੀ ਦੇ ਨੇੜੇ ਰਿਹਾਇਸ਼ੀ ਕੁਆਰਟਰਾਂ ’ਤੇ ਹਮਲਾ ਕੀਤਾ ਅਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਨਤੀਜੇ ਵਜੋਂ ਸੱਤ ਲੋਕ, ਜੋ ਸੁੱਤੇ ਪਏ ਸਨ, ਮਾਰੇ ਗਏ ਅਤੇ ਇਕ ਹੋਰ ਜ਼ਖਮੀ ਹੋ ਗਿਆ।
Get all latest content delivered to your email a few times a month.