IMG-LOGO
ਹੋਮ ਰਾਸ਼ਟਰੀ: ਬਾੜਮੇਰ 'ਚ ਲੋਕ ਸਭਾ ਚੋਣਾਂ ਲਈ ਦੁਬਾਰਾ ਹੋਵੇਗੀ ਵੋਟਿੰਗ, ਚੋਣ...

ਬਾੜਮੇਰ 'ਚ ਲੋਕ ਸਭਾ ਚੋਣਾਂ ਲਈ ਦੁਬਾਰਾ ਹੋਵੇਗੀ ਵੋਟਿੰਗ, ਚੋਣ ਕਮਿਸ਼ਨ ਨੇ ਦਿੱਤੀਆਂ ਹਿਦਾਇਤਾਂ

Admin user - May 07, 2024 09:28 AM
IMG

ਬਿਊਰੋ ਚੀਫ਼

ਬਾੜਮੇਰ,7 ਮਈ- ਰਾਜਸਥਾਨ ਦੀ ਬਾੜਮੇਰ ਲੋਕ ਸਭਾ ਸੀਟ 'ਤੇ ਮੁੜ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਵੱਲੋਂ ਮੁੜ ਵੋਟਿੰਗ ਲਈ 8 ਮਈ ਦਾ ਦਿਨ ਤੈਅ ਕੀਤਾ ਗਿਆ ਹੈ। ਪਿੰਡ ਦੁਧਵਾ ਖੁਰਦ ਦੇ ਇਕ ਪੋਲਿੰਗ ਬੂਥ ’ਤੇ ਮੁੜ ਵੋਟਿੰਗ ਕਰਵਾਉਣ ਲਈ ਕਮਿਸ਼ਨ ਵੱਲੋਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਬਾੜਮੇਰ ਸੀਟ 'ਤੇ 26 ਅਪ੍ਰੈਲ ਨੂੰ ਵੋਟਾਂ ਪਈਆਂ ਸਨ। ਮੁੱਖ ਚੋਣ ਅਧਿਕਾਰੀ ਪ੍ਰਵੀਨ ਗੁਪਤਾ ਨੇ ਦੱਸਿਆ ਕਿ ਪਿੰਡ ਦੁਧਵਾ ਖੁਰਦ ਦੇ ਪੋਲਿੰਗ ਬੂਥ ਨੰਬਰ 50 'ਤੇ ਵੋਟਾਂ ਨੂੰ ਗੁਪਤ ਰੱਖਣ ਦੀ ਉਲੰਘਣਾ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਮੁੜ ਵੋਟਿੰਗ ਕਰਵਾਉਣ ਦੀ ਤਜਵੀਜ਼ ਚੋਣ ਕਮਿਸ਼ਨ ਨੂੰ ਭੇਜੀ ਗਈ ਸੀ, ਜਿਸ 'ਤੇ ਕਮਿਸ਼ਨ ਨੇ ਮੁੜ ਵੋਟਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ |

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.